ਬੇਗਾਨਿਆਂ ਦੇ ਦੇਸ਼ ਦੀਆਂ ਗੱਲਾਂ ਜੋ ਸੁਣਾਉਂਦੀ ਏ।ਸੱਭਿਅਤਾ ਤੂੰ ਆਪਣੀ ਦਾ ਮਜ਼ਾਕ ਜੋ ਉੱਡਉਂਦੀ ਏ।ਕਦੀ ਬਹਿਕੇ ਸੋਚੀਂ ਇਹ ਰਿਸ਼ਤਿਆਂ ਦੀ ਪੀੜ ਹੈ,ਗਿਰਾਵਟ ਦੇ ਸੰਕੇਤ ਨੇ ਜੋ ਤੂੰ ਫ਼ੈਸ਼ਨ ਬਤਾਉਂਦੀ ਏ।ਸਤਿਕਾਰ ਜੇ ਤੂੰ ਮਾਣਿਆਂ ਮਾਂ ਪਤਨੀ ਧੀ ਤੇ ਭੈਣ ਦਾ,ਪੁੱਤਲੀ ਬਣਕੇ ਤੂੰ ਵੀਰਾਂ ਸਾਹਵੇਂ ਨਾਚ ਵਿਖਾਉਂਦੀ ਏਂ।ਤੈਨੂੰ ਭੁੱਲ ਚੱਲੀਆਂ ਕੌਮਪ੍ਰਸਤੀਆਂ ਨੀ ਸਿਦਕੀ ਔਰਤੇ,ਕਦੇ ਬਣ ਝਾਂਸੀ ਆਪਣਾ ਦੇਸ਼ ਆਜ਼ਾਦ ਕਰਾਉਂਦੀ ਏਂ।ਅੱਖਾਂ ਵਿੱਚ ਸੀ ਲਾਜ ਮਜ਼ਾਲ ਕੀ ਸੀ ਅੱਖ ਚੁੱਕ ਜਾਏ,ਸ਼ੀਸ਼ੇ ਵਿੱਚ ਵੇਖੀ ਅਕਸ਼ ਲਾਜ ਖੁਦ ਲਰਜਾਉਂਦੀ ਏ।ਹਰ ਕੋਈ ਤਲਬ ਰਖੇ ਸਤਿਕਾਰ ਦੀਆਂ ਟੀਸੀਆਂ ਤੇ,ਮਰਦ ਤੇਰੇ ਨਾਲ ਸੰਸਾਰ ਵਿੱਚ ਇਜ਼ਤਾਂ ਕਮਾਉਂਦੀ ਏ।