|
 |
 |
 |
|
|
Home > Communities > Punjabi Poetry > Forum > messages |
|
|
|
|
|
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ .. |
ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ ਮਲ ਦੰਦਾਸਾ ਬੰਤੋ ਜਦ ਮੇਲੇ ਨੂੰ ਜਾਂਦੀ ਸੀ ਲੱਕ ਦੁਆਲੇ ਘੁੰਮਦੀ ਰਹਿੰਦੀ ਲਾਲ ਪਰਾਂਦੀ ਸੀ ਸੱਗੀ ਫੁੱਲ ਨਾ ਦਿਸਦੇ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।
ਹੁਣ ਨਾ ਦਿਸਦੇ ਭੰੁਨਦੇ ਕਿਤੇ ਭੱਠੀ ‘ਤੇ ਦਾਣੇ ਬਈ ਪੱਲੇ ਭਰ-ਭਰ ਲੈ ਕੇ ਜਿੱਥੇ ਜਾਂਦੇ ਨਿਆਣੇ ਬਈ ਜੋ ਚਰਖੇ ਸਨ ਕੱਤਦੀਆਂ ਕਿੱਥੇ ਲੁਕ ਕੇ ਬਹਿ ਗਈਆਂ ਹੁਣ ਤਾਂ…
ਬੋਹੜ ਪੁਰਾਣੇ ਦਿਸਣੋਂ ਰਹਿ ਗਏ ਸੱਥ ਵੀ ਮੁੱਕ ਗਏ ਹਲਟਾਂ ਵਾਲੇ ਖੂਹ ਨਾ ਦਿਸਦੇ ਖਾਲ੍ਹੇ ਸੁੱਕ ਗਏ ਸਣੇ ਮਧਾਣੀਆਂ ਚਾਟੀਆਂ ਕਿਧਰੇ ਛੁਪੀਆਂ ਰਹਿ ਗਈਆਂ ਹੁਣ ਤਾਂ…
ਕੁੜਤੇ ਚਾਦਰੇ ਘੱਗਰੇ ਲਹਿੰਗੇ ਲੋਟਣ ਬਾਰੀ ਦਾ ਤਿੱਲੇ ਵਾਲੀ ਜੁੱਤੀ ਦੌਰ ਗਿਆ ਫੁਲਕਾਰੀ ਦਾ ਟੌਹਰੇ, ਸ਼ਮਲੇ ਵਾਲੀਆਂ ਪੱਗਾਂ ਅਲਵਿਦਾ ਕਹਿ ਗਈਆਂ ਹੁਣ ਤਾਂ…
ਦੁੱਧ ਲਵੇਰੀ ਦਾ ਨਾ ਜੋ ਹਾਰੇ ਵਿੱਚ ਕਾਹੜੀਦਾ ਤੱਤਾ-ਤੱਤਾ ਗੁੜ ਨਾ ਲੱਭਦਾ ਅੱਜ ਘਲਾੜੀ ਦਾ ਮੋਰ ਤੋਤਿਆਂ ਵਾਲੀਆਂ ਵੀ ਕੰਧੋਲੀਆਂ ਢਹਿ ਗਈਆਂ ਹੁਣ ਤਾਂ…
ਛੱਪੜਾਂ ਕੰਢੇ ਬੋਲਦੇ ਹੁਣ ਦਿਸਦੇ ਵੀ ਡੱਡੂ ਨਾ ‘ਕੱਠਿਆਂ ਬਹਿ ਕੇ ਵਿਆਹਾਂ ਵਿੱਚ ਕੋਈ ਵੱਟਦੇ ਲੱਡੂ ਨਾ ‘ਜੱਸਲ’ ਵਿਰਸਾ ਛੱਡ ਕੌਮਾਂ ਕਿਹੜੇ ਰਾਹੇ ਪੈ ਗਈਆਂ ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ ...ਕੁਲਵੰਤ ਸਿੰਘ
|
|
15 Jan 2013
|
|
|
|
|
|
ਇੱਕ ਕੌੜਾ ਸੱਚ ! ਬਹੁਤ ਵਧੀਆ ਰਚਨਾ !
|
|
17 Jan 2013
|
|
|
|
Asin Punjbai TRAKKI kar gye haan ..
menu ni lagda hun kade koi "Chithhiye ni chithhiye" wala geet v gayega :)
|
|
17 Jan 2013
|
|
|
|
|
ਸਚ ਹੈ ਬਾਈ ਜੀ ........ਹੁਣ ਤਾਂ ਸਭਿਆਚਾਰ ਅਵੱਲੇ ਜਿਹੇ ਰਾਹ ਪਿਆ ਹੋਇਆ ਏ ...........ਸ਼ਾਇਦ ਇਸਦੇ ਜਿੰਮੇਵਾਰ ਵੀ ਅਸੀਂ ਖੁੱਦ ਹੀ ਹਾਂ .......ਜਿੰਮੇਵਾਰੀ ਜਰੂਰ ਕਬੂਲਣੀ ਬਣਦੀ ਏ ......
|
|
18 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|