|
 |
 |
 |
|
|
Home > Communities > Punjabi Poetry > Forum > messages |
|
|
|
|
|
ਸੱਚ |
ਸੱਚ
ਸੱਚ ਤੇ ਚੱਲੇ ਗੁਨਾਹਗਾਰ ਹੋ ਗਏ। ਵਿਚਾਰੇ ਫੁੱਲ ਕਿਦਾਂ ਖਾਰ ਹੋ ਗਏ। ਪਤਾ ਸੀ ਮੈਨੂੰ ਕੀ ਕੀਮਤ ਸੱਚ ਦੀ, ਪਲ 'ਚ ਬੇਮੁੱਖ ਸਾਰੇ ਯਾਰ ਹੋ ਗਏ।
ਮੁੱਦਤ ਤੋਂ ਸਿੱਖਦੇ ਰਹੇ ਕੁਰਬਾਨੀਆਂ, ਅੱਖ ਝੱਪਕਦੇ ਫੁਰ ਇਤਬਾਰ ਹੋ ਗਏ। ਬੜੀ ਸ਼ਿੱਦਤ ਨਾਲ ਸੁਣਦੇ ਰਹੇ ਉਸਨੂੰ, ਬੇਪਰਦਾ ਹੁੰਦਿਆਂ ਤਾਰ ਤਾਰ ਹੋ ਗਏ।
ਸੱੱਚ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ, ਕਿਦਾਂ ਮੁਨਸਫ਼ ਬਾ ਅਖਤਿਆਰ ਹੋ ਗਏ। ਨਾ ਇਲਮ ਨਾ ਢੂੰਡਿਆ ਖੁੱਦ ਕਾਰਨ, ਬੇਕਸੂਰ ਕਾਗ਼ਜ਼ਾਂ ਦੇ ਸ਼ਿਕਾਰ ਹੋ ਗਏ। ਨਾ ਤਖੱਤ ਦੀ ਸੁੰਹ ਨਾ ਹੀ ਧਰਮ ਦੀ, ਇਹ ਕਿਸ ਤਰ੍ਹਾਂ ਦੇ ਕਾਰੋਬਾਰ ਹੋ ਗਏ। ਕਿਤੇ ਜਾਗ ਪੈਂਦੇ ਸੱਚ ਕਤਲ ਨਾ ਹੁੰਦਾ, ਦੇਸ਼ ਪ੍ਰੇਮ ਸੀ ਮਰਨ ਲਈ ਤਿਆਰ ਹੋ ਗਏ।,
|
|
26 Apr 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|