ਬੀਤ ਜਾਣ ਕਬਰਾਂ ਵਿਚ ਸਦੀਆਂ,
ਸਮੇਂ ਦੀਆਂ ਵਹਿ ਜਾਵਣ ਨਦੀਆਂ,
ਕੁਫ਼ਰ ਦੇ ਕਫ਼ਨ ਨੂੰ ਕਰਕੇ ਲੀਰਾਂ,
ਅੰਤ ਨੂੰ ਨਿਕਲਣ ਘੱਤ ਵਹੀਰਾਂ,
ਸੱਚ ਦੀਆਂ ਤੇਜੱਸਵੀ ਕਿਰਨਾਂ,
ਲੈਕੇ ਸੂਰਜ ਲੱਖ ਹਜ਼ੂਰ,
ਐਸਾ ਹੈ ਇਹ ਸੱਚ ਦਾ ਨੂਰ |
ਸੁਕਰਾਤ ਦਾ ਜ਼ਹਿਰ ਪਿਆਲਾ,
ਜੀਜ਼ਸ ਦਾ ਆਖ਼ਰੀ ਨਿਵਾਲਾ,
ਹਰੀਸ਼ ਚੰਦ ਦੀ ਕਠਿਨ ਪਰੀਖਿਆ,
ਗੁਰੂ ਨਾਨਕ ਦੀ ਸੱਚ ਦੀ ਸਿੱਖਿਆ,
ਇਤਿਹਾਸ ਰਚ ਗਏ ਸੋਨੇ ਅੱਖਰੀ,
ਮੁੰਹ ਪਰਨੇ ਪਏ ਸਭੇ ਫ਼ਿਤੂਰ,
ਐਸਾ ਹੈ ਇਹ ਸੱਚ ਦਾ ਨੂਰ |
ਜਗਜੀਤ ਸਿੰਘ ਜੱਗੀ
ਨੋਟ:
Theme: ਸੱਚ ਕਦੇ ਲੁੱਕਿਆ ਨਹੀਂ ਰਹਿ ਸਕਦਾ, ਭਾਵੇਂ ਜਿੰਨੀ ਦੇਰ ਮਰਜੀ ਕੋਈ ਨੱਪੀ ਰੱਖਣ ਦੀ ਕੋਸ਼ਿਸ਼ ਕਰੇ |
ਕੁਫ਼ਰ = ਝੂਠ, non compliant word, stand, act or belief.
[ਅੰਤ ਨੂੰ ਨਿਕਲਣ ਘੱਤ ਵਹੀਰਾਂ, ਸੱਚ ਦੀਆਂ ਤੇਜੱਸਵੀ ਕਿਰਨਾਂ, ਲੈਕੇ ਸੂਰਜ ਲੱਖ ਹਜ਼ੂਰ]
ਆਖ਼ਿਰ ਇਕ ਦਿਨ, ਵੱਡੀ ਗਿਣਤੀ ਵਿਚ ਸੱਚ ਦੀਆਂ ਤੇਜਵਾਨ ਕਿਰਨਾਂ, ਲੱਖਾਂ ਸੂਰਜਾਂ ਦੀ ਆਭਾ ਆਪਣੇ ਦਰਬਾਰ ’ਚ ਹਾਜਰ ਕਰ, (ਭਾਵ ਪੂਰੀ ਆਨ, ਬਾਨ ਔਰ ਸ਼ਾਨ ਨਾਲ), ਬਾਹਰ ਉਜਾਗਰ ਹੁੰਦੀਆਂ ਹਨ |
ਭਾਵ, ਅੰਤ ਵਿਚ ਜਿੱਤ ਸੱਚ ਦੀ ਹੀ ਹੁੰਦੀ ਹੈ; Finally, Truth prevails, ਯਾਨੀ “सत्य मेव जयते ” |
ਨਿਵਾਲਾ = ਭੋਜਨ ਦੀ ਇਕ ਬੁਰਕੀ, a morsel, a bite:
‘ਜੀਜ਼ਸ ਦਾ ਆਖ਼ਰੀ ਨਿਵਾਲਾ’. Here allusion OR reference is to “The Last Supper”, ਜਿਹੜਾ ਇਸਾਈ ਧਰਮ ਕਥਾਵਾਂ ਅਨੁਸਾਰ Lord Jesus ਦਾ ਆਖਰੀ ਰਾਤ੍ਰੀ ਭੋਜਨ ਸੀ | ਇਸ ਵਿਚ ਕੁਲ 13 ਲੋਕ ਸ਼ਾਮਲ ਸਨ | ਉਨ੍ਹਾਂ ਵਿਚੋਂ ਇਕ Pontius Pilate (ਇਕ Roman Governor) ਵੀ ਸੀ, ਜਿਦ੍ਹਾ ਅਗਲੇ ਦਿਨ Jesus ਨੂੰ ਕ੍ਰਾਸ ਤੇ ਚੜ੍ਹਾਏ ਜਾਣ ਵਿਚ ਅਹਿਮ ਰੋਲ ਹੋਣ ਵਾਲਾ ਸੀ, ਅਤੇ Lord Jesus ਨੂੰ ਇਸ ਗੱਲ ਦਾ ਗਿਆਨ ਸੀ !!!
ਫ਼ਿਤੂਰ = Negative thinking, wrong notions, ਗਲਤ ਵਿਚਾਰ |
ਸੱਚ (Truth) ਵਿਚ ਖਿਮਾ ਕਰਨ ਅਤੇ ਨਿਰਭੈ ਸਪਸ਼ਟਵਾਦਿਤਾ ਦੀ ਲਾਜਵਾਬ ਸ਼ਕਤੀ ਵੇਖੋ – ਇਹੋ ਸਚ ਦਾ ਅਜਿੱਤ ਨੂਰ ਹੈ !
(1) Lord Jesus ਨੇ Pontius Pilate ਨੂੰ ਮੁਆਫ ਕਰ ਦਿੱਤਾ |
(2) ਗੁਰੂ ਨਾਨਕ ਦੇਵ ਜੀ ਨੇ ਵਕ਼ਤ ਦੇ ਹਾਕਮ ਬਾਬਰ ਨੂੰ ਪਹਿਲੀ ਮੁਲਾਕ਼ਾਤ ਤੇ ਈ ਇਉਂ ਸੰਬੋਧਨ ਕੀਤਾ ਸੀ -
“ਬਾਬਰ ਤੂੰ ਜਾਬਰ ਹੈਂ” – Babur ! You are a Tyrant ! ਐਨਾ ਦਮ ਖ਼ਮ ‘ਸੱਚ’ ਜਾਂ ‘ਸਤਵਾਦੀਆਂ’ ਵਿਚ ਈ ਹੋ ਸਕਦਾ ਐ |