ਸੱਬ ਤੋੜ ਗਏ ਓਹ ਰਿਸ਼ਤੇ ਨਾਤੇ,
ਓਹਨਾ ਨੂੰ ਆਈਆਂ ਨਾ ਲੱਗੀਆਂ ਪੁਗਾਨੀਆਂ,
ਹਾਲੇ ਨਾ ਸੀ ਪਿਆਰ ਦਾ ਫੁੱਲ ਖਿੜਿਆ,
ਹਨਾ ਹਥੀਂ ਜਦ ਤੋੜੀਆਂ ਗਈਆਂ ਟਾਹਣੀਆਂ,
ਹੌਲੀ ਹੌਲੀ ਓਹਨਾ ਨੇ ਆਪਣੇ ਰਾਹ ਬਦਲੇ ,
ਸਾਨੂੰ ਮਾਰ ਮੁਕਾਉਣ ਦੀਆਂ ਜਦ ਓਹਨਾ ਠਾਣਿਆਂ,
ਇਹ ਦਿਲ ਮਿਨਤਾਂ ਕਰਦਾ ਹੀ ਰਹਿ ਗਿਆ,
ਓਹਨਾ ਤੋਂ ਪੀੜਾਂ ਗਈਆਂ ਨਾ ਪਛਾਣੀਆਂ,
ਓਹ ਮੋਹ ਦੀਆਂ ਤੰਦਾਂ ਤੋੜ ਗਏ,
ਪਿਆਰ ਦੀਆਂ ਉਲ੍ਜਿਆਂ ਰਹੀ ਗਈਆਂ ਤਾਣੀਆਂ,
ਖੁਸ਼ੀਆਂ ਗਈਆਂ ਓਹਨਾ ਦੇ ਹਿੱਸੇ,ਗੰਮ ਸਾਡੇ ਹਿੱਸੇ ਰਹਿ ਗਏ,
ਜਦੋਂ ਦੋਹਾਂ ਦੇ ਗੰਮ ਤੇ ਖੁਸੀਆਂ ਗਈਆਂ ਛਾਣੀਆਂ,
ਹੁਣ ਰਾਜੇਸ਼ ਅਖਰ ਜੋੜ੍ਹਨ ਜੋਗਾ ਰਹੀ ਗਿਆ,
ਤੇ ਵਾਂਗ ਪਾਗਲਾਂ ਲਿਖਦਾ ਫਿਰੇ ਕਹਾਣੀਆਂ,
Rajesh Sarangal