ਓਹ ਕਹੰਦੇ ਸਾਥੋਂ ਲੱਗੀਆਂ ਪੁੱਗਾ ਨਹੀ ਓਹੋਣੀਆਂ,
ਨਿੱਤ ਨਵੇ ਸੁਪਨਾ ਤੂੰ ਐਵੇਂ ਸਜਾਇਆ ਨਾਂ ਕਰ,
ਹੁਣ ਕੁਝ ਹਾਸਿਲ ਨਹੀ ਓਹੋਣਾ ਇਹਨਾ ਉਜੜਿਆਂ ਰਾਹਾਂ ਚੋ,
ਪੈਰ ਹੁਣ ਇਹਨਾ ਰਾਹਾਂ ਉਤੇ ਤੂੰ ਐਵੇਂ ਪਾਇਆ ਨਾ ਕਰ,
ਮਜਬੂਰੀਆਂ ਦੀ ਖਾਤਿਰ ਸਾਨੂੰ ਅੱਧ -ਬਾਟੇ ਮੁੜਨਾ ਪਿਆ,
ਇਲ੍ਜ਼ਾਮ ਬੇਵਫਾਈਆਂ ਦੇ ਸਾਡੇ ਉਤੇ ਤੂੰ ਐਵੇਂ ਲਾਇਆ ਨਾਂ ਕਰ,
ਹੁੰਦਾ ਓਹੀ ਜੋ ਲਿਖਿਆ ਹਥਾਂ ਦੀਆਂ ਲਕੀਰਾਂ ਵਿਚ,
ਹੁਣ ਬੀਤ ਗਏ ਸਮੇ ਨੂੰ ਬਹੁਤਾ ਤੂੰ ਐਵੇਂ ਪਛਤਾਇਆ ਨਾਂ ਕਰ,
ਪੁਛ ਲਵੇ ਕੋਈ ਆਨ ਜਦ ਹਾਲ ਤੇਰੇ,
ਕਿੱਸੇ ਬਰਬਾਦੀਆਂ ਦੇ ਤੂੰ ਐਵੇਂ ਸੁਣਾਇਆ ਨਾਂ ਕਰ,
ਮੇਹਫਿਲ-ਏ-ਗੰਮ ਵਿਚ ਨਿੱਤ ਹੀ ਜਾ ਸ਼ਰੀਕ ਹੂਨਾ,
ਬਿਰਹਾ ਦੇ ਗੀਤ ਬਹੁਤੇ ਤੂੰ ਐਵੇਂ ਗਾਇਆ ਨਾਂ ਕਰ,
ਸੁਣਿਆ ਹੈ ਕੇ ਰਾਜੇਸ਼ ਤੂੰ ਬੜੀਆਂ ਲਿਖਦਾ ਕਿਤਾਬਾਂ,
ਲਿਖ ਲਿਖ ਨਿੱਤ ਨਵੀਆਂ ਕਹਾਣੀਆਂ ਤੂੰ ਐਵੇਂ ਵਕ਼ਤ ਗੁਵਾਈਆਂ ਨਾਂ ਕਰ,