|
ਸਾਡੇ ਵਾਂਗ ਹੈ ਕਿਸ ਨੇ ਜੀਣਾ |
ਪੱਤਿਆਂ ਦੇ ਅਸੀਂ ਬਲਦ ਬਨਾਉਣੇ, ਜੋੜ ਕੇ ਫਿਰ ਖੂਹ ਚਲਾਉਣੇ, ਮਾਰ ਕੇ ਲੀਕਾਂ ਖੇਤ ਬਨਾਉਣੇ, ਤੀਲਿਆਂ ਦੇ ਫਿਰ ਹੱਲ ਵਾਹੁਣੇ, ਰੋੜਾ ਦੇ ਵਿੱਚ ਬੀਜ ਉਗਾਉਣੇ, ਪਾ ਕੇ ਖਾਲ਼ੀ ਪਾਣੀ ਲਾਉਣਾ, ਪਾਣੀ ਲਾਉਣ ਤੋਂ ਫਿਰ ਲੜ ਪੈਣਾ, ਯਾਰਾਂ ਮਿਲ ਫਿਰ ਸੁਲ੍ਹਾ ਕਰ ਲੈਣੀ, ਸ਼ਾਮੀ ਮਾਂ ਦੀਆਂ ਆਵਾਜ਼ਾਂ ਸੁਣ ਕੇ, ਆਪਣੇ ਹੱਥੀਂ ਸੱਭ ਢਾਹ ਦੇਣਾ, ਸਾਡੇ ਵਰਗਾ ਕੋਣ ਬਾਦਸ਼ਾਹ, ਮਿੱਟੀ ਦੇ ਅਸਾਂ ਘਰ ਬਣਾਕੇ, ਅੱਖਾਂ ਤੇ ਪੱਤਿਆਂ ਦੀਆਂ ਐਨਕਾਂ ਲਾ ਕੇ, ਕਰ ਮਸਤਾਨੀ ਤੋਰ ਜਿਹੀ ਤੁਰਨਾ, ਤਾਈ ਨੂੰ ਛੇੜਣ ਦਾ ਕਰ ਫੁਰਨਾ, ਬੰਨ ਕੇ ਟੋਲੀ ਘਰ ਵੱਲ ਮੁੜਨਾ, ਝਿੜਕਣ ਤੇ ਝੱਟ ਫਿਸ ਪੈਣਾ, ਲੈ ਕੇ ਦਾਣੇ ਝੱਟ ਮੰਨ ਜਾਣਾ, ਸਾਡੇ ਵਾਂਗ ਹੈ ਕਿਸ ਨੇ ਜੀਣਾ, ਮੰਜੀਆਂ ਜੋੜ ਕੇ ਬਗਲੇ ਬਨਾਉਣੇ, ਲੱਸੀ ਚ ਪਾ ਕੇ ਲੂਣ ਤੇ ਮਿਰਚਾਂ, ਸਵਾਦ ਛੱਤੀ ਪਦਾਰਥਾਂ ਦੇ ਲਾਉਣੇ, ਵੰਨ ਸੁਵੰਨੇ ਗੀਤ ਸੁਨਾਉਣੇ, ਪੀਘਾਂ ਪਾਕੇ ਸਾਉਣ ਮਨਾਉਣੇ, ਉਹੀ ਵਕਤ ਕਿਤੇ ਟਿੱਕ ਜਾਂਦਾ,
|
|
24 Jul 2013
|