|
ਸੱਧਰ |
ਹਯਾਤੀ ਤਾਂ ਮੇਰੇ ਨਸੀਬ ਦਾ ਚਾਅ ਹੈ। ਤਾਂਹੀਂ ਤਾਂ ਮੇਰੀ ਉਡੀਕ ਵਿਚ ਆਹ ਹੈ।
ਅਸਰ ਤੇਰੀ ਦੁਆ ਤਾਂਹੀਂ ਨਹੀਂ ਕਰਦੀ, ਤੁਰਨਾ ਪ੍ਰਹੁਣੇ ਰਹਿਣ ਦੀ ਕੀ ਵਾਹ ਹੈ।
ਪਤਾ ਨਹੀਂ ਕੀ ਭਾਣਾ ਵਰਤੇ ਮੁਕੱਦਰ ਮੇਰੇ, ਸਮੁੰਦਰ ਕਿਸ਼ਤੀ,ਲਹਿਰਾਂ ਦੀ ਪ੍ਰਵਾਹ ਹੈ।
ਸਧਰ ਮੇਰੇ ਮਨ ਦੀ ਤੂੰ ਕਿਤੇ ਆਣ ਮਿਲਦੋਂ, ਸੁਖਨ ਵਿਚ ਰਹਿੰਦੇ, ਪ੍ਰਾਣਾ ਦਾ ਕੀ ਵਸਾਹ ਹੈ।
ਹਸਤੀ ਦਾ ਕੀ ਸਿਰਫ ਠੁੱਣਕੇ ਨਾਲ ਕਿਰ ਜੇ,, ਨਦਰ ਵਿਚ ਰੱਖਦੋਂ,ਇਹੀ ਜੀਣ ਦੀ ਵਜ੍ਹਾ ਹੈ।
ਤੂੰ ਸਾਥ ਪੈਂਡਾ ਕੀ ਬਿਖੜਾ ਸਾਰੇ ਸੰਗੀ ਮੇਰੇ, ਨਦਿਰ ਰੱਖ ਆਪਣੀ, ਮੇਰੀ ਕੀ ਖਤਾਅ ਹੈ।
ਬਲਣਾ ਸੀ ਦੀਵੇ,ਸਿਰਫ਼ ਰੌਸ਼ਨੀ ਦੀ ਖਾਤਿਰ, ਕਤਰਾ ਕਤਰਾ ਹੋਇਆ, ਤੇਲ ਦਾ ਵਹਾ ਹੈ।
ਖਿਲਰੇ ਖਿਆਲਾਂ ਨੂੰ, ਮਨ ਪਾ ਵਿੱਚ ਪਟਾਰੀ, ਤੁਰੇ ਡਗਰ ਇਸ਼ਕੇ, ਜਿਸਦੀ ਇਹੀ ਸਜਾ ਹੈ।
|
|
28 Feb 2013
|