ਅਸੀਂ ਟੁੱਟੇ ਪੱਤੇ ਟਾਹਣੀ ਦੇ, ਖੋਰੇ ਕੇਹੜੇ ਪਾਸੇ ਜਾਵਾਗੇ, ਜੇ ਹਵਾ ਨੇ ਹੀ ਰੁਖ ਬਦਲ ਲਿਆ ਤਾਂ ਸਾਡੀ ਕੀ ਔਕਾਤ ਸੱਜਣਾ. ਨਾ ਮੈਨੂੰ ਮੇਹਣੇ ਮਾਰੀ ਤੂੰ, ਕੀ ਮੇਰੇ ਹੈ ਵਿਚ ਵੱਸ ਸੱਜਣਾ, ਕੁਝ ਲੇਖ ਲਿਖੇ ਤਕਦੀਰਾਂ ਦੇ, ਕੁਝ ਹਥਾਂ ਦੀਆਂ ਲਕੀਰਾਂ ਨੇ, ਜੋ ਸਾਡੇ ਪੈਰੀਂ ਬਜੀਆਂ ਨੇ ਇਹ ਸਮਾਜ ਦੀਆਂ ਜੰਜੀਰਾਂ ਨੇ. ਤੂੰ ਆਖੇ ਬਾਗੀ ਹੋ ਜਾਵਾਂ, ਸਭ ਰਿਸ਼ਤੇ ਨਾਤੇ ਤੋੜ ਦੇਆਂ. ਤੂੰ ਹੀ ਦੱਸ ਕਿੰਜ ਕਤਲ ਕਰਾਂ ਮੈਂ ਅੰਮੀ ਦੇ ਅਰਮਾਨਾ ਦਾ, ਕਿੰਜ ਚਿੱਟੀ ਪਗੜੀ ਬਾਬਲ ਦੀ ਮੈਂ ਪੈਰਾਂ ਦੇ ਵਿਚ ਰੋਲ ਦੇਆਂ. ਇਸ਼੍ਕ਼ੇ ਦੇ ਰਾਹ ਤੇ ਤੁਰਨੇ ਦੀ ਮੇਰੀ ਕੋਈ ਔਕਾਤ ਨਹੀ, ਮੈਂ ਫੇਰ ਇਹ ਗਲਤੀ ਕਰ ਬੈਠੀ , ਬੱਸ ਬੁਰੀ ਮੈਂ ਹੀ ਬਣਨਾ ਹੈ, ਮੈਂ ਜੇਹੜਾ ਪਾਸਾ ਵੀ ਕੀਤਾ, ਕਿਓਂ ਰੱਬਾ ਕੁੜੀਆਂ ਦੇ ਤੂੰ ਸੀਨੇ ਦੇ ਵਿਚ ਦਿਲ ਦਿੱਤਾ...
|