ਤਬਾਹੀ ਸਾਗਰਾਂ ਕੀਤੀ,ਹੋਦ ਜਦ ਨਦੀ ਨੇ ਛੱਡੀ, ਹਾਉਮੈਂ ਕੋਲ ਜਿਸ ਰੱਖੀ,ਕੁ੍ਝ ਤਾਂ ਹੋ ਗਿਆ ਹੋਣੈ।ਜਦੋਂ ਦੂਰ ਹੋਈ ਤਿ੍ਸ਼ਨਾਂ,ਗਮਾਂ ਦੀ ਚੱਕੀ ਪਿਸਨਾ,ਅੰਦਰੋਂ ਜ਼ਖਮਾਂ ਦਾ ਰਿਸਨਾ,ਰੂਹ ਜਾਗ ਪਿਆ ਹੋਣੈ।ਜਾਂ ਉਹ ਰਿੰਮ ਝਿੰਮ ਵਰਸੇ,ਰੂਹ ਮਿਲਣ ਨੂੰ ਤਰਸੇ,ਪੈਣੇ ਸਖਤ ਕਈ ਪਰਚੇ,ਰਾਹ ਖਿਸਕ ਗਿਆ ਹੋਣੈ।