ਸਾਗਰਮੈਂ ਅੱਖੀਂ ਸਾਗਰ ਪੀਤਾ ਹੈ।ਤੂੰ ਆਖਰ ਹੰਝੂ ਕੀਤਾ ਹੈ ।ਮੈਂ ਕਾਰਨ ਕੀ ਤੈਥੌਂ ਪੁੱਛ ਬੈਠੀ,ਮੈਨੂੰ ਦਿਤਾ ਰੂਪ ਸਲੀਬਾਂ ਦਾ। ਮੇਰੇ ਗੀਤਾਂ ਦਾ ਸਫ਼ਰ ਲੰਮੇਰਾ ਹੈ।ਹਿਰਦੇ ਬਿਰਹਾ ਦਰਦ ਬਥੇਰਾ ਹੈ।ਮੈਂ ਕਾਨੂੰ ਪੱਥਰ ਯਾਰ ਬਣਾ ਬੈਠਾ,ਮੈਨੂੰ ਦਿਤਾ ਖਿਤਾਬ ਰਕੀਬਾਂ ਦਾ।ਇੱਕ ਨਦਰ ਤੇਰੀ ਦੀ ਰੀਝ ਰਹੀ।ਮੈਂ ਦਿਲ 'ਚ ਮੁਹੱਬਤ ਬੀਜ ਰਹੀ।ਤੂੰ ਮਿੱਟੀ ਵਰਗੀ ਖੂਸ਼ਬੂ ਬਖ਼ਸ਼ੀ,ਮੈਂ ਪਾਇਆ ਆਪਣੇ ਨਸੀਬਾਂ ਦਾ।