ਸਾਂਝ ਕਿਵੇਂ ਤੋੜ ਤੀ ਨਿੱਕੇ ਜਿਹੇ ਸ਼ੋਰ ਤੇ।
ਤਰਸ ਨਾ ਕੀਤੋ ਭੋਰਾ ਤੱਤੀ ਕਮਜ਼ੋਰ ਤੇ।
ਮਹਿੰਦੀ ਦਾ ਰੰਗ ਤਦ ਧੁੰਦਲਾ ਪੈ ਗਿਆ,
ਨਜ਼ਰ ਤੇਰੀ ਜਾ ਟਿਕ ਗਈ ਕਿਸੇ ਹੋਰ ਤੇ,
ਮੇਰੇ ਕੋਲ ਤਾਂ ਹੁਸਨ ਸੀ ਬਸ ਤੇਰੇ ਭਰਮ ਦਾ,
ਪੈਮਾਨਾ ਤੇਰਾ ਕੀ ਛੱਲਕਿਆ ਕਲਾਈ ਕਮਜ਼ੋਰ ਤੇ,
ਤਖ਼ਤ ਤੋਂ ਤਖ਼ਤੇ ਤੇ ਮੈਨੂੰ ਕਿੰਝ ਤੂੰ ਸੁੱਟਿਆ,
ਇੰਨਾਂ ਜ਼ੁਲਮ ਨਹੀਂ ਕਰਦੇ ਲੋਕ ਕਦੇ ਜੋਰ ਤੇ,,
ਕਲਮ ਦਾ ਕੀ ਜ਼ੋਰ ਸੀ ਕਾਲਮ ਹੀ ਮੁੱਕ ਗਏ,
ਸਿਆਹੀ ਹਥੋਂ ਕੀ ਗਿਰ ਗਈ ਕਾਗ਼ਜ਼ ਨਿਕੋਰ ਤੇ,
ਸਜ਼ਦੇ ਸਿਰ ਦੀ ਕੀਮਤ ਬਹੁਤ ਕਮਾਲ ਸੀ,
ਬੇਕਦਰ ਸਜ਼ਦੇ ਹੋ ਗਏ ਕੀਤੇ ਪੱਥਰ ਕਠੋਰ ਤੇ।