ਰਾਤ-ਸੁਹਾਨੀ ਬੀਜ ਇਸ਼੍ਕ ਦਾ ਬੋ ਗਈ ਵੇ..,
ਸੁਪਨੇ ਵਿਚ ਮੈਂ ਸੱਜਣਾ ਤੇਰੀ ਹੋ ਗਈ ਵੇ..
ਰਾਤ-ਸੁਹਾਨੀ ਨਸ-ਨਸ ਮੇਰੀ ਟੋਹ ਗਈ ਵੇ..,
ਸੁਪਨੇ ਵਿਚ ਮੈਂ ਸੱਜਣਾ ਤੇਰੀ ਹੋ ਗਈ ਵੇ ||
ਸੁੰਨੀਆਂ ਸੇਜਾਂ ਚਾਵਾਂ ਨਾਲ ਸਜਾ ਲਈਆਂ..
ਇਕ-ਦੂਜੇ ਦੇ ਗਲ ਫੇਰ ਬਾਂਹਾਂ ਪਾ ਲਈਆਂ,
ਸੌ ਜਨਮਾਂ ਦੇ ਵਿਛੜੇ ਸੱਜਣ ਆਣ ਮਿਲੇ..
ਇੰਝ ਲਗਿਆ ਜਿਵੇਂ ਜੰਨਤ ਹਾਸਿਲ ਹੋ ਗਈ ਵੇ..||
ਚਾਹੁੰਦੀ ਸਾਂ ਅੱਜ ਰਾਤ ਹੀ ਜ਼ਿੰਦਗੀ ਜੀਅ ਲਾਂ ਮੈਂ..,
ਨੈਣਾਂ ਵਿਚ ਤੈਨੂੰ ਬੰਦ ਕਰ ਪਲਕਾਂ ਸੀਅ ਲਾਂ ਮੈਂ..,
ਮੇਰੇ ਬਿਨ ਤੂੰ ਕਿਸੇ ਨੂੰ ਨਜ਼ਰੀਂ ਆਵੇਂ ਨਾਂ ,
ਇਸ਼ਕ਼ੇ ਮਾਰੀ ਮੈਂ ਖੁਦਗਰਜ਼ੀ ਹੋ ਗਈ ਵੇ..||
ਤੈਥੋਂ ਵਿਛੜਨ ਲੱਗੀ ਹੌਕਾ ਭਰ ਗਈ ਸੀ..,
ਜ਼ਿੰਦਗੀ ਵਿਚ ਅਪਣਾ ਲੈ ਏਸ ਨਿਮਾਣੀ ਨੂੰ
ਤੇਰੀ ਹਾਂ ਹੁਣ ਹੋਰ ਨਾ ਕਾਸੇ ਜੋਗੀ ਵੇ..||.............ਵਿਕੀ