|
 |
 |
 |
|
|
Home > Communities > Punjabi Poetry > Forum > messages |
|
|
|
|
|
ਸੱਜਣਾ ਵੇ |
ਸੱਜਣਾ ਵੇ
ਸੱਜਣਾ ਵੇ ਕੁਝ ਮੂੰਹੋਂ ਬੋਲ, ਦਿਲ ਵਾਲੀ ਤੂੰ ਘੁੰਡੀ ਖ੍ਹੋਲ।
ਤੈਨੂੰ ਜਦ ਵੀ ਮਿਲਣਾ ਚਾਹਾਂ, ਤੂੰ ਕਿਉਂ ਕਰਦੈਂ ਟਾਲ-ਮਟੋਲ।
ਡੂੰਘੇ ਸਾਗਰ ਤੇਜ ਹਵਾਵਾਂ, ਪਿਆਰ ਦੀ ਬੇੜੀ ਡਾਵਾਂ-ਡੋਲ।
ਕਦੇ ਮੈਂ ਤੇਰਾ ਸਾਥ ਨਾ ਛੱਡਾਂ, ਤੈਨੂੰ ਰੱਖਾਂ ਦਿਲ ਦੇ ਕੋਲ।
ਸੁਣੀ ਸੁਣਾਈ ਕਦੇ ਨਾ ਮੰਨੀਂ, ਕਰ ਲੈਵੀਂ ਪੂਰੀ ਪੜਚੋਲ।
ਇਸ਼ਕ ਤੇਰੇ 'ਚ ਕਮਲੇ ਹੋਏ, ਕਿਤੇ ਨਾ ਦੇਵੀਂ ਜਿੰਦੜੀ ਰੋਲ।
ਤੇਰੇ ਮੇਰੇ ਪਿਆਰ ਵਾਲੇ ਤਾਂ, ਸਾਰੇ ਜੱਗ ਵਿਚ ਵੱਜਗੇ ਢੋਲ।
ਅਪਣੇ ਪਿਆਰ ਦੇ ਬੋਲਾਂ ਵਾਲੀ, 'ਪ੍ਰੀਤ' ਦੇ ਕੰਨੀਂ ਮਿਸ਼ਰੀ ਘੋਲ।
|
|
17 Oct 2013
|
|
|
|
ਬਹੁਤ ਹੀ ਸੁੰਦਰ ਰਚਨਾ , ਤੇ ਰਵਾਨੀ ਨਿਰਮਲ ਜਲ ਵਰਗੀ |
ਇਸੇ ਖੁਸ਼ੀ ਵਿਚ: ਸੋਹਣੀ ਚਾਂਦੀ ਪ੍ਲੇਟ ਸਜਾ ਕੇ,
ਉੱਤੇ ਰੀਬਨ ਲਾਲ ਲਗਾ ਕੇ
ਮ੍ਨੀਟਰੀ ਬਾਈ ਜੀ ਤੁਹਾਡੀ ਹੋਈ,
ਆਖਰ ਜਿੱਤ ਮੇਰਿਟ ਦੀ ਹੋਈ !
ਗੁਰਪ੍ਰੀਤ ਬਾਈ ਜੀ ਜੀਓ ! ਬਹੁਤ ਹੀ ਸੁੰਦਰ ਰਚਨਾ, ਤੇ ਰਵਾਨੀ ਨਿਰਮਲ ਜਲ ਵਰਗੀ |
|
|
17 Oct 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|