|
 |
 |
 |
|
|
Home > Communities > Punjabi Poetry > Forum > messages |
|
|
|
|
|
2012 ਦੇ ਨਾਂ |
2012 ਦੇ ਕੈਲੰਡਰ ਨੂੰ ਕੰਧ ਤੋਂ ਬੇਦਖਲ ਕਰਨ ਵੇਲੇ ਉਹਦੇ ’ਤੇ ਉੱਕਰੇ ਦਿਨਾਂ ਦਾ ਇੱਕ ਸੰਘਣਾ ਜੰਗਲ ਮੇਰੇ ਅੰਦਰ ਆਬਾਦ ਹੋ ਗਿਆ। ਜੁਦਾ ਹੋ ਰਿਹਾ ਵਰ੍ਹਾ ਆਪਣੀ ਹੋਂਦ ਦਾ ਸੇਕ ਮੇਰੇ ਜ਼ਿਸਮ ਵਿੱਚ ਬਖੇਰਦਾ ਰਿਹਾ ਕੁਝ ਤ੍ਰਿਸ਼ਨਾ, ਝੋਰੇ ਤੇ ਪਛਤਾਵੇ ਵੇਲ ਬਣਕੇ ਮੇਰੇ ਦੁਆਲੇ ਲਪੇਟਦਾ ਰਿਹਾ… ਸੁਰਮਈ ਚੁੰਨੀ ਲਈ ਸ਼ਾਮ ਤਿੱਤਰ ਖੰਭੀ ਯਾਦ ਦੀਆਂ ਬੱਦਲੀਆਂ ਮੰਡਰਾਉਂਦੀ ਬੀਤੇ ਦਿਨਾਂ ਨਾਲ ਗੁਫ਼ਤਗੂ ਹੁੰਦਿਆਂ ਪ੍ਰਸ਼ਨ ਕਰਦੀ ਉੱਤਰ ਲੱਭਦੀ ਰਹੀ ਕੁਝ ਦਿਨ ਕੁਰੂਕਸ਼ੇਤਰ ਬਣਦੇ ਰਹੇ ਤੇ ਬੈਠ ਜਾਂਦੇ ਰਹੇ ਗੀਤਾ ਲਿਖਣ ਕੁਝ ਦਿਨ ਜਫ਼ਰਨਾਮਾ ਲਿਖਣਾ ਚਾਹੁੰਦੇ ਪਰ ਜੰਗ ਨਾਮਾ ਹੀ ਲਿਖ ਗਏ ਕੁਝ ਦਿਨ ਮਨ ਦੇ ਸੂਤਰਧਾਰ ਦੇ ਆਦੇਸ਼ਾਂ ਦਾ ਪਾਲਣ ਕਰਦੇ ਵਹਿ ਗਏ ਆਪ ਮੁਹਾਰੇ ਕੁਝ ਦਿਨ ਬਾਜ਼ਾਰ ਦੀ ਹਿੱਕ ’ਤੇ ਲੇਟਦੇ ਮੱਕੜੀ ਜਾਲ ਦੀਆਂ ਤੰਦਾਂ ਵਾਂਗ ਜਕੜੇ ਗਏ ਕੁਝ ਦਿਨ ਬਿਸਤਰਿਆਂ ’ਤੇ ਡਿੱਗੇ ਖੁਸ਼ਕ ਪਲਾਂ ਦੀ ਸਵਾਰੀ ਕਰ ਗਏ ਕੁਝ ਇਤਿਹਾਸ ਦੇ ਪੰਨਿਆਂ ’ਤੇ ਉੱਕਰੇ ਗਏ… ਕੁਝ ਦਿਨ ਅਜਿਹੇ ਸ਼ਰਮਨਾਕ ਨਿਕਲੇ ਕਿ ਆਪਣੀ ਆਬਰੂ ਗਵਾ ਬੈਠੇ ਕੁਝ ਨੇ ਅਜਿਹੇ ਚਰਚੇ ਛੇੜੇ ਤੇ ਮੂੰਹ ’ਤੇ ਕਾਲਖ ਲਵਾ ਬੈਠੇ ਕੁਝ ਦਿਨ ਫ਼ਿਰਕੂ ਫ਼ਸਾਦਾਂ ਦੀ ਭੇਟ ਚੜ੍ਹਦੇ ਗਏ ਕੁਝ ਦਿਨਾਂ ਦੇ ਰਾਹਾਂ ਵਿੱਚ ਵਿਵਸਥਾ ਟਕਰਾਉਂਦੀ ਰਹੀ। ਕੁਝ ਦਿਨ ਗਲੋਬਲ ਮਾਹੌਲ ਸਿਰਜਦੇ ਹੋਏ ਕਾਵਾਂ ਦੇ ਮੂੰਹ ਚੂਰੀਆਂ ਪਾ ਗਏ ਕੁਝ ਦਿਨ ਹਵਸ ਨੂੰ ਪਲੋਸਦੇ ਰਹੇ ਨਸ਼ੇ ਦੇ ਸਵਾਰ ਬਣ ਕੇ ਆਪਣੇ ਸੱਭਿਅਕ ਅਸੂਲਾਂ ਤੋਂ ਬਾਗ਼ੀ ਹੋ ਗਏ ਕੁਝ ਦਿਨ ਇਕੱਲਤਾ ਦੀ ਬੀਨ ਵਜਾਉਂਦੇ ਆਪਣੀਆਂ ਖਾਹਸ਼ਾਂ ਦਾ ਸੱਪ ਫੜਦੇ ਆਪ ਹੀ ਨੀਲੇ ਹੋ ਗਏ ਕੁਝ ਦਿਨ ਖ਼ੁਦਕਸ਼ੀਆਂ ਦੀਆਂ ਪੀਘਾਂ ਝੂਟਦੇ ਆਪਣਾ ਆਪ ਮੇਟ ਗਏ… ਸਾਰੇ ਦਿਨ ਕਤਾਰ-ਦਰ-ਕਤਾਰ ਹਾਦਸਾ ਦਰ ਹਾਦਸਾ ਬਣ ਲੰਘਦੇ ਰਹੇ ਕੁਝ ਦਿਨ ਨਵੇਂ ਵਰ੍ਹੇ ਨੂੰ ਨਵੀਆਂ ਯੋਜਨਾਵਾਂ ਨਵੀਆਂ ਜੁਗਤਾਂ ਨਵੀਆਂ ਮੁਹਿੰਮਾਂ ਘੜਣ ਦੀ ਦਾਸਤਾਨ ਦੱਸ ਗਏ ਧੁਆਂਖੇ ਮਾਹੌਲ ਦੇ ਅੰਦਰ ਕੁਝ ਦਿਨ ਅਜਿਹੇ ਬੀਜ ਬੀਜ ਗਏ ਅਲਵਿਦਾ ਕਹਿਣ ਵੇਲੇ… ਨਵੇਂ ਵਰ੍ਹੇ ਦਾ ਹਰ ਪਲ ਜ਼ਿੰਦਗੀ ਦਾ ਨਵਾਂ ਪੈਗਾਮ ਲੈ ਕੇ ਆਵੇ।
|
|
29 Dec 2012
|
|
|
|
Nice sharing Bittu Jee...
|
|
30 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|