|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸਮੁੰਦਰ |
ਮੇਰੇ ਪਾਸ ਸਮੁੰਦਰ ਦੀਆਂ ਲਹਿਰਾਂ, ਦਾ ਸ਼ਾਇਦ ਕੋਈ ਹਿਸਾਬ ਨਹੀਂ ਹੈ॥ ਹਵਾ ਚ ਪਸਰੀ ਪ੍ਰਾਣਾ ਦੀ ਪੂੰਜੀ,ਦੀ ਸ਼ਾਇਦ ਕੋਈ ਕਿਤਾਬ ਨਹੀਂ ਹੈ॥ ਮੈਂ ਪਲ ਦੋ ਪਲ ਲਈ ਸਾਹਿਲ ਤੇ ਆਇਆ ਸਾਗਰ ਇਕ ਬੂੰਦ ਦਿਸੀ ਹੈ॥ ਅੱਖੀਆਂ ਦੀ ਤਪਸ਼ ਮਿਟੀ ਹੈ ਮਿਲੇ ਸਕੂਨ ਦਾ ਜਵਾਬ ਨਹੀਂ ਹੈ ॥ ਮੇਰੇ ਅਹਿਸਾਸਾਂ ਨੂੰ ਕਿਤੋਂ ਮਿਲੀ ਰਫਤਾਰ ਮੰਜ਼ਿਲ ਮੇਥੋਂ ਦੂਰ ਨਹੀਂ॥ ਐਸਾ ਪਲ ਮਾਨਣ ਨੂੰ ਮਿਲ ਗਏ ਜਿਹਨਾਂ ਦਾ ਕੋਈ ਖੁਆਬ ਨਹੀਂ ਹੈ॥ ਅੰਤਰ ਦੀ ਪੀੜਾ ਬਾਹਰ ਦੀ ਭਟਕਣ,ਜ਼ਿੰਦਗੀ ਦਾ ਮਕਸਦ ਨਹੀਂ ਹੈ॥ ਸਵਾਸਾਂ ਦੀ ਸਰੀਰ ਵਿਚ ਧੜਕਣ, ਮਿਲਾਪ ਲਈ ਬੇਹਿਸਾਬ ਨਹੀਂ ਹੈ॥ ਖਿਆਲਾਂ ਦੀ ਇਸ ਜਦੋ ਜਹਿਦ ਵਿਚ ,ਮੰਜ਼ਿਲ ਅਕਸਰ ਮਿਲ ਜਾਂਦੀ ਹੈ॥ ਦਿਲ ਵਿਚ ਜਿਸਦੇ ਤਾਂਗ ਪਲਮ ਦੀ ਮਿਲੇ ਨਾ ਕੋਈ ਸਵਾਲ ਨਹੀਂ ਹੈ॥
|
|
21 Dec 2012
|
|
|
|
ਬਹੁਤਖੂਬ ਜੀ.....ਫਿਰ ਤੋਂ......
|
|
21 Dec 2012
|
|
|
|
|
|
great words again sir.........great posts
|
|
29 May 2014
|
|
|
|
|
|
Thanks
ਮੈਂ ਸਾਗਰ ਦੀ ਲਹਿਰ ਅੰਤ ਸਾਗਰ ਸਮਾਵਾਂ। ਹਵਾ ਸਾਗਰ ਦੀ ਸਾਂਝ ਕਿਥੇ ਲੀਨ ਹੋ ਜਾਵਾਂ। ਉਸ ਤੋਂ ਬਾਹਰ ਨਾ ਜਾਣੇ ਵਜ਼ੂਦ ਕੋਈ ਮੇਰਾ, ਨਦਰ ਜਦ ਉਸਦੀ ਰਹੇ ਮੈਂ ਸਾਗਰ ਹੋ,ਜਾਵਾਂ। ਸ਼ੁਭ ਸਵੇਰ ਜੀ ਖੁਸ਼ੀਆਂ ਮਾਣੋ ਜੀ
|
|
01 Jun 2014
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|