ਯਾਰੀ ਲਾ ਕੇ ਕਦੇ ਅਹਿਸਾਨ ਨਈਓਂ ਕਰੀਦਾ,ਸੋਹਣਾ ਹੋਵੇ ਰੂਪ ਓਹਦਾ ਮਾਣ ਨਈਓਂ ਕਰੀਦਾ,ਪਿਆਰ ਚ ਨਿਸ਼ਾਨੀ ਦਿੱਤੀ ਲੜ ਕੇ ਨੀ ਮੋੜੀ ਦੀ,ਮਾੜਾ ਦੇਖ ਯਾਰ ਕਦੇ ਯਾਰੀ ਨਈਓਂ ਤੋੜੀਦੀ,ਗੁੱਸੇ ਹੋਵੇ ਯਾਰ ਹੱਥ ਜੋੜ ਕੇ ਮਨਾਈਦਾ,ਯਾਰ ਦੀ ਆਖੀ ਨੂੰ ਕਦੇ ਦਿਲ ਤੇ ਨੀ ਲਾਈਦਾ,ਲੱਖ ਹੋਣ ਸੋਹਣੇ ਯਾਰ ਇੱਕ ਹੀ ਬਣਾਈਦਾ,ਜਣੇ-ਖਣੇ ਨਾਲ ਐਵੇਂ ਦਿਲ ਨੀ ਵਟਾਈਦਾ,ਛੱਡ ਘਾਟੇ ਵਾਧੇ ਸੰਧੂ ਰਾਹ ਫੜ ਨੇਕੀ ਦਾ,ਪਿਆਰ ਵਿੱਚ ਨਫਾ ਨੁਕਸਾਨ ਨਈਉਂ ਵੇਖੀਦਾ. . .