|
 |
 |
 |
|
|
Home > Communities > Punjabi Poetry > Forum > messages |
|
|
|
|
|
ਜੇਹੜੇ ਇਸ਼ਕ ਦੇ ਰਾਹ ਤੇ ਤੁਰ ਪੈਂਦੇ |
ਜੇਹੜੇ ਇਸ਼ਕ ਦੇ ਰਾਹ ਤੇ ਤੁਰ ਪੈਂਦੇ, ਵਾਟਾਂ ਲੰਮੀਆਂ ਤੇ ਵਗਦੀਆਂ ਹਨੇਰੀਆਂ ਨੇ, ਸੇਕ ਇਸ਼ਕ ਦਾ ਪਿੰਡੇ ਨੂੰ ਲੂਹ ਦੇਂਦਾ, ਮੰਜ਼ਿਲਾਂ ਮਿਲਦੀਆ ਨਾਲ ਦਲੇਰੀਆਂ ਨੇ, ਕੋਈ ਵਿਰਲਾ ਈ ਯਾਰੀ ਨੂੰ ਪਾਰ ਲਾਉਂਦਾ, ਬਹੁਤੇ ਬਹਿ ਜਾਂਦੇ ਢਾਹ ਕੇ ਢੇਰੀਆਂ ਨੇ, ਯਾਰੀ ਟੁੱਟੇ ਤਾਂ ਲੱਗੇ ਜਹਿਰ ਵਰਗੀ, ਪਹਿਲੋਂ ਗੱਲਾਂ ਵੀ ਲੱਗਦੀਆਂ ਗਨੇਰੀਆਂ ਨੇ, ਪਹਿਲਾਂ ਅੰਬਰੀ ਟਾਕੀਆਂ ਲਾਉਂਦੀਆ ਨੇ, ਪਿੱਛੋਂ ਕਰਦੀਆਂ ਹੇਰਾ ਫੇਰੀਆਂ ਨੇ, ਕੋਈ ਹੀਰ ਨਾ ਦਿਸੇ ਜੋ ਨਾਲ ਮਰਦੀ, ਸਾਹਿਬਾ ਵਰਗੀਆਂ ਫਿਰਦੀਆਂ ਬਥੇਰੀਆਂ ਨੇ ਗੱਲਾਂ ਕਰਦੇ ਨੇ ਲੋਕੀਂ ਪਿੱਠ ਪਿੱਛੇ, ਅੱਜ ਤੇਰੀਆਂ ਕੱਲ ਨੂੰ ਮੇਰੀਆਂ ਨੇ, ਸੰਧੂ ਚੰਦਰਿਆ ਇਸ਼ਕ ਦਾ ਰਾਹ ਛੱਡਦੇ, ਫੇਰ ਕਹੇਂਗਾ ਗੱਲਾਂ ਸੱਚੀਆਂ ਤੇਰੀਆਂ ਨੇ. . ਸੰਧੂ
|
|
21 Apr 2011
|
|
|
|
|
ਸੰਧੂ ਸਾਅਬ, ਰਚਨਾ ਤਾਂ ਆਪ ਜੀ ਦੀ ਵਧੀਆ ਹੈ ..ਪਰ ਜੇ ਥੋੜਾ ਤਰਤੀਬ ਚ ਲਿਖ ਦੇਵੋ ਤਾਂ ਬਿਹਤਰ ਪ੍ਰਭਾਵ ਪਵੇਗਾ ,,ਅਤੇ ਪੜਨ ਵਾਲੇ ਨੂੰ ਸੌਖ ਵੀ ! ਜੀਓ ..
|
|
22 Apr 2011
|
|
|
|
nice one....
good effort and good flow....
|
|
23 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|