ਕੋਈ ਆਖੇ ਸ਼ੌਂਕ ਜੱਟ ਦੇ ਅਵੱਲੇ ਬਈ,
ਖੇਤੀ ਵਿੱਚੋਂ ਤੂੜੀ ਬਚਦੀ ਏ ਪੱਲੇ ਬਈ,
ਤੂੜੀ ਪਾ ਕੇ ਡੰਗਰਾਂ ਨੂੰ ਡੰਗ ਸਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਕਦੇ ਆ ਜਾਵੇ ਹੜ ਕਦੇ ਪੈਂਦਾ ਸੋਕਾ,
ਕਦੇ ਖੜ ਜਾਵੇ ਬੋਰ ਕਦੇ ਟੁੱਟੇ ਟੋਕਾ,
ਵੱਟਾਂ ਉੱਤੇ ਫਿਰਦਾ ਏ ਮੱਝਾਂ ਚਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਕੋਈ ਆਖੇ ਜੱਟ ਸ਼ੌਂਕੀ ਹਥਿਆਰ ਦਾ,
ਕੋਈ ਆਖੇ ਜੱਟ ਸ਼ੌਂਕੀ ਕਾਲੇ ਮਾਲ ਦਾ,
ਪਰ ਮਾਰਿਆ ਏ ਸੰਧੂ ਕਰਜ਼ੇ ਦੇ ਭਾਰ ਦਾ
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਲਹਿੰਦਾ ਨੀ ਵਿਆਜ ਜਿਹੜਾ ਕਰਜ਼ਾ ਲਿਆ,
ਅਜੇ ਤੱਕ ਕਿਸ਼ਤਾਂ ਮੈ ਭਰਦਾ ਪਿਆ,
ਨਿੱਤ ਬੂਹਾ ਭੰਨੇ ਬੰਦਾ ਸਰਕਾਰ ਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਵਿਕ ਗਈ ਜ਼ਮੀਨ ਕੁੜੀ ਦੇ ਵਿਆਹੁਣ ਲਈ,
ਦਾਜ ਵਿੱਚ ਗੱਡੀ ਆਖਦੇ ਲਿਆਉਣ ਲਈ,
ਜੰਮਣ ਤੋਂ ਪਹਿਲਾਂ ਤਾਹੀਉਂ ਧੀਆਂ ਮਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...ਸੰਧੂ
ਕੋਈ ਆਖੇ ਸ਼ੌਂਕ ਜੱਟ ਦੇ ਅਵੱਲੇ ਬਈ,
ਖੇਤੀ ਵਿੱਚੋਂ ਤੂੜੀ ਬਚਦੀ ਏ ਪੱਲੇ ਬਈ,
ਤੂੜੀ ਪਾ ਕੇ ਡੰਗਰਾਂ ਨੂੰ ਡੰਗ ਸਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਕਦੇ ਆ ਜਾਵੇ ਹੜ ਕਦੇ ਪੈਂਦਾ ਸੋਕਾ,
ਕਦੇ ਖੜ ਜਾਵੇ ਬੋਰ ਕਦੇ ਟੁੱਟੇ ਟੋਕਾ,
ਵੱਟਾਂ ਉੱਤੇ ਫਿਰਦਾ ਏ ਮੱਝਾਂ ਚਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਕੋਈ ਆਖੇ ਜੱਟ ਸ਼ੌਂਕੀ ਹਥਿਆਰ ਦਾ,
ਕੋਈ ਆਖੇ ਜੱਟ ਸ਼ੌਂਕੀ ਕਾਲੇ ਮਾਲ ਦਾ,
ਪਰ ਮਾਰਿਆ ਏ ਸੰਧੂ ਕਰਜ਼ੇ ਦੇ ਭਾਰ ਦਾ
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਲਹਿੰਦਾ ਨੀ ਵਿਆਜ ਜਿਹੜਾ ਕਰਜ਼ਾ ਲਿਆ,
ਅਜੇ ਤੱਕ ਕਿਸ਼ਤਾਂ ਮੈ ਭਰਦਾ ਪਿਆ,
ਨਿੱਤ ਬੂਹਾ ਭੰਨੇ ਬੰਦਾ ਸਰਕਾਰ ਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...
ਵਿਕ ਗਈ ਜ਼ਮੀਨ ਕੁੜੀ ਦੇ ਵਿਆਹੁਣ ਲਈ,
ਦਾਜ ਵਿੱਚ ਗੱਡੀ ਆਖਦੇ ਲਿਆਉਣ ਲਈ,
ਜੰਮਣ ਤੋਂ ਪਹਿਲਾਂ ਤਾਹੀਉਂ ਧੀਆਂ ਮਾਰਦਾ,
ਬਸ ਗਾਣਿਆਂ ਚ ਜੱਟ ਲਲਕਾਰੇ ਮਾਰਦਾ...ਸੰਧੂ