ਮੇਰੇ ਦੋਸਤ ! ਹੁਣ ਵਾਪਸੀ ਦੀ ਉਡੀਕ ਨਾ ਰਖਣਾ, ਕਿ ਮੈ ਪਰਤ ਆਵਾਂਗਾ
ਸ਼ਮਾ' ਤੇ ਗਿਆ ਪਤੰਗਾ, ਤੇ ਬੀਤਿਆ ਵਕ਼ਤ, ਕਦੇ ਪਰਤ ਕੇ ਨਹੀ ਆਓਦੇ
ਹੁਣ ਮੈ ਢਾਲ ਲਿਆ ਆਪਣੇ ਆਪ ਨੂੰ, ਵਾਤਾਵਰਨ ਦੇ ਅਨੁਕੂਲ ਹੀ
ਤੇ ਰੋਕ ਲਏ ਹਨ ਕਦਮ ਤੇਰੀਆ ਜੂਹਾਂ ਵਲੋ
ਸਿਖ ਲਿਆ ਪਰਿੰਦਿਆਂ ਵਾਂਗ ਰਹਣਾ
ਪਰਿੰਦੇ, ਜੋ ਗੁਜਾਰਦੇ ਨੇ ਟਹਿਣੀਆ ਉੱਪਰ ਰਾਤਾ,
ਤੇ ਲਾਓਦੇ ਖੁਲੇ ਅਕਾਸ਼ੀ ਉਡਾਰੀਆ
ਨਹੀ ਭਾਉਦੇ ਓਹਨਾਂ ਨੂੰ ਸੋਨੇ ਦੇ ਪਿੰਜਰੇ
ਮੇਰੇ ਦੋਸਤ ! ਹੁਣ ਵਾਪਸੀ ਦੀ ਉਡੀਕ ਨਾ ਰਖਣਾ,
ਕਿ ਮੈ ਪਰਤ ਆਵਾਂਗਾ
ਸ਼ਮਾ' ਤੇ ਗਿਆ ਪਤੰਗਾ, ਤੇ ਬੀਤਿਆ ਵਕ਼ਤ,
ਕਦੇ ਪਰਤ ਕੇ ਨਹੀ ਆਓਦੇ
ਹੁਣ ਮੈ ਢਾਲ ਲਿਆ ਆਪਣੇ ਆਪ ਨੂੰ,
ਵਾਤਾਵਰਨ ਦੇ ਅਨੁਕੂਲ ਹੀ
ਤੇ ਰੋਕ ਲਏ ਹਨ ਕਦਮ ਤੇਰੀਆ ਜੂਹਾਂ ਵਲੋ
ਸਿਖ ਲਿਆ ਪਰਿੰਦਿਆਂ ਵਾਂਗ ਰਹਣਾ
ਪਰਿੰਦੇ, ਜੋ ਗੁਜਾਰਦੇ ਨੇ ਟਹਿਣੀਆ ਉੱਪਰ ਰਾਤਾ,
ਤੇ ਲਾਓਦੇ ਖੁਲੇ ਅਕਾਸ਼ੀ ਉਡਾਰੀਆ
ਨਹੀ ਭਾਉਦੇ ਓਹਨਾਂ ਨੂੰ ਸੋਨੇ ਦੇ ਪਿੰਜਰੇ
ਤੇ ਨਾ ਹੀ ਘਿਓ ਦੀਆ ਚੂਰੀਆ
ਮੇਰੇ ਅਜੀਜ਼, ਪਿੰਜਰਾ ਤਾ ਪਿੰਜਰਾ ਹੀ ਹੈ ਨਾ,
ਭਾਵੇਂ ਸੋਨੇ, ਲੋਹੇ ਜਾ ਲੀਰਾ ਦਾ ਹੋਵੇ
ਪਸੰਦ ਹੈ ਸਾਨੂ ਕੰਕਰਾਂ ਦਾ ਚੋਗਾ,
ਤੇ ਗੁਟਕਣਾ ਜਲਾਂ-ਥਲਾਂ ਦੇ ਕੰਢਿਆ' ਤੇ
ਕਿਓਂ ਤੂ ਝੂਰਦੈ ਦੋਸਤਾ, ਤੇ ਨਾ ਟੁਕ ਬੁੱਲੀਆਂ
ਸਾਡੀ ਸੋਚ ਦਾ ਵੀ ਅਹਿਸਾਸ ਕਰ
ਤੇ ਤੂੰ ਵੀ ਉਦਾਸ ਨਾ ਹੋਵੀਂ
ਮੈ ਕੋਈ ਗੌਤਮ ਬੁਧ ਵਾਂਗ ਸਨਿਆਸ ਨਹੀਂ ਲਿਆ
ਮੇਨੂ ਤਾ ਚਾਹੀਦੀ ਸੰਕਲਪ ਦੀ ਪੂਰਤੀ
ਨਾ ਮੈ ਬੀਤਿਆ ਵਕ਼ਤ ਹਾਂ
ਤੇ ਨਾ ਹੀ ਪੱਤਣਾ ਤੋਂ ਲੰਘਿਆ ਨੀਰ
ਕਿ ਪਰਤ ਕੇ ਨਹੀ ਆ ਸਕਦਾ
ਮੈ ਆਵਾਗਾਂ ਖੁਸ਼ਗਵਾਰ ਮਾਹੌਲ ਤੇ ਬਹਾਰਾਂ ਸੰਗ ਲੈ ਕੇ
ਤੇ ਤੇਰੇ ਖੇੜੇ ਤੇਨੁ ਮੋੜਾਂਗਾ
ਸ਼ਹੀਦ ਗੁਰਚਰਨ ਸਿੰਘ ਮਾਨੋਚਾਹਲ
ਸ਼ਹੀਦੀ ਦਿਨ ੨੩ ਫ਼ਰਵਰੀ ੧੯੯੩