|
 |
 |
 |
|
|
Home > Communities > Punjabi Poetry > Forum > messages |
|
|
|
|
|
ਖਿਆਲਾਂ ਦੀ ਸਰਦਲ |
ਨਾਵਾਕਫ ਚਹਿਰੇ ਵਾਲੀ ਅਲਫ਼ ਨੰਗੀ ਇਕ ਕਾਮਨੀ ਰੋਜ ਸ਼ਾਮ ਢਲੇ ਮੇਰੇ ਖਿਆਲਾਂ ਦੀ ਸਰਦਲ 'ਤੇ ਹੈ ਆ ਬਹਿੰਦੀ । ਤੇ ਮੇਰੇ ਜਹਿਨ ਅੰਦਰ ਹੈ ਝਾਕਦੀ ਰਹਿੰਦੀ ।
ਸੋਚ ਦੀ ਗਲੀ 'ਚ ਜਦ ਡਰ ਦਾ ਪਰਛਾਵਾਂ ਨਹੀ ਰਹਿੰਦਾ ਸਾਰੇ ਸਵਾਲ ਪਰਤ ਜਾਂਦੇ ਨੇ ਆਪੋ ਆਪਣੇ ਘਰੀਂ ਫੜਕੇ ਬਾਂਹ ਉਸਨੂੰ ਮੈਂ ਅੰਦਰ ਬੁਲਾਉਣਾ ਲੋਚਦਾ ਹਾਂ । ਪਰ ਫਿਰ ਮੈਂ ਆਪਣੀ ਪਤਨੀ ਬਾਰੇ ਸੋਚਦਾ ਹਾਂ ।
ਮੇਰੇ ਕਾਮ ਦਾ ਦੀਵਾ ਬੁਝਦੇ ਵੇਖ ਉਹ ਹਿਰਖ ਨਾਲ ਆਪਣਾ ਜੂੜਾ ਖੋਲ ਕੇਸ ਖਿਲਾਰ ਦਿੰਦੀ ਤੇ ਰਾਤ ਹੋ ਜਾਂਦੀ । ਉਹ ਉਠ ਕੇ ਤੁਰ ਪੈਂਦੀ ਤੇ ਕੱਲ ਦੀ ਬਾਤ ਹੋ ਜਾਂਦੀ ।
ਹਸਰਤਾਂ ਦਾ ਬਿਸਤਰ ਵਛਾ ਮੈਂ ਅਣਉੱਠੇ ਕਦਮਾਂ 'ਤੇ ਥੁੱਕ ਹਨੇਰੇ 'ਚ ਹਨੇਰਾ ਹੋ ਗਈ ਨੂੰ ਰੋਕਣ ਲਈ ਬਾਹਰ ਵੱਲ ਭੱਜਦਾ ਹਾਂ । 'ਤੇ ਟੁੱਟ ਜਾਂਦੈ ਖਿਆਲ ਜਦੋਂ ਮੈਂ ਸਰਦਲ 'ਤੇ ਖੜੇ ਆਪਣੀ ਪਤਨੀ ਦੇ ਪਰਛਾਵੇਂ 'ਚ ਵੱਜਦਾ ਹਾਂ ।
ਮੀਤ
|
|
26 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|