|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ..!!!! |
ਸਾਗਰ ਕੰਢੇ ਤਿਰਹਾਇਆ ਮਰਿਆ , ਨੈਣਾਂ ਵਿੱਚ ਝਨਾ ਵੀ ਭਰਿਆ , ਮਾਰੂਥਲ ਕਿਉਂ ਚੁੱਕੀ ਫਿਰਦੈਂ ਹੋ ਖੂਹਾਂ ਦਾ ਲਾਲ ! ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ? ਰੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਰੁੱਖ ਵੀ ਹਾਰ ਗਏ , ਦੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਦੁੱਖ ਵੀ ਹਾਰ ਗਏ , ਵੰਝਲੀ ਵਾਂਗੂ ਛੇਕ ਸੀਨੇ ਵਿੱਚ ਹੂਕ ਏ ਦੱਸਦੀ ਹਾਲ ! ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ? ਤੂੰ ਤਾਂ ਸੱਪ ਦੀ ਖੁੱਲੀ ਅੱਖ ਵਿੱਚ ਖੜ ਕੇ ਉਮਰ ਗੁਜ਼ਾਰੀ , ਕੂੰਜਾਂ ਦੇ ਨਾਲ ਯਾਰੀ ਤੇਰੀ ਮੋਰ ਦੇ ਜਿੱਡੀ ਉਡਾਰੀ , ਜੇਠ - ਹਾੜ ਵਿੰਚ ਟਿੱਬਿਆਂ ਉੱਤੇ ਬੈਠਾ ਧੂਣੀ ਬਾਲ ! ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ? ਤੇਰੇ ਸਫਰ ਦੀ ਪੂਣੀ ਕੱਤੇ ਚੰਨ ਤੇ ਬੁੱਢੀ ਮਾਈ , ਬਾਵਰੀਆਂ ਪੌਣਾਂ ਦੀ ਭਟਕਣ ਤੇਰੇ ਹਿੱਸੇ ਆਈ , ਪੈਰਾਂ ਹੇਠਾਂ' ਰਾਤ ਹਨੇਰੀ ਸਿਰ ਤਾਰਿਆਂ ਦਾ ਥਾਲ ! ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ? ਤੂੰ ਤਾਂ ਹਰ ਜਨਮ ਦੇ ਵਿੱਚ ਹੀ ਬਣ ਮੱਕੀ ਦਾ ਦਾਣਾ , ਇਸ ਦੁਨੀਆ ਦੀ ਭੱਠੀ ਦੇ ਵਿੱਚ ਰੋਮ ਰੋਮ ਭੁੱਜ ਜਾਣਾ , ਹਰ ਜਨਮ ਹੀ ਜੀਣਾ ਏ ਤੂੰ ਅੱਗ ਸੀਨੇ ਵਿੱਚ ਪਾਲ ! ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
_______________________________________________________
ਪੰਜਾਬੀ ਦੇ ਬੇਹੱਦ ਲੋਕਪ੍ਰਿਆ ਗੀਤਕਾਰ ਜਨਾਬ ਅਮਰਦੀਪ ਗਿੱਲ ਜੀ ਵੱਲੋਂ ਪੰਜਾਬੀ ਬੋਲੀ ਦੇ ਸ਼੍ਰੋਮਣੀ ਕਵੀ ਤੇ ਗੀਤਕਾਰ ਸ਼ਿਵ ਕੁਮਾਰ ਬਟਾਲਵੀ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਹੈ। ਇਹ ਰਚਨਾ ਉਹਨਾਂ ਦੇ ਫੇਸਬੁੱਕ ਸਟੇਟਸ ਅੱਪਡੇਟ ਤੋਂ ਲਈ ਗਈ ਹੈ।
|
|
15 May 2012
|
|
|
|
bahut vdia cchardanjli diti hai shiv kumar btalvi ji nu..... thanx 4 sharin it...!
|
|
15 May 2012
|
|
|
|
|
Thnx Raaj...
sukria Jagdev Veer g...
|
|
15 May 2012
|
|
|
|
|
|
Thanks sunil ji gill saab de es upraale nu saade roohbru karan lyi . . .
|
|
15 May 2012
|
|
|
|
Deep G....
Gurminder Veer g..
bahut Bahut sukria g.....
|
|
15 May 2012
|
|
|
|
ਬਹੁਤ ਵਧੀਆ .....ਇਹ ਤੁਹਾਡੀ ਚੰਗੀ ਕੋਸ਼ੀਸ ਹੈ.....
|
|
16 May 2012
|
|
|
|
Thanks Sunil....ithey share karan layi...
|
|
16 May 2012
|
|
|
|
sukria veer g... aand always welcome g
|
|
16 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|