|
ਸਰਹੰਦ |
ਸਰਹੰਦ ਸਰਸਾ ਅਜੇ ਵੀ ਤਰਸਦੀ,ਜਦ ਯਾਦ ਬੱਚਿਆਂ ਦੀ ਆਵੇ। ਕਾਹਨੂੰ ਆਈ ਉਫ਼ਾਨ ਤੇ,ਕਹਿਰ ਮੈਥੋਂ ਕਾਦਰ ਕਰਵਾਵੇ। ਇਤਿਹਾਸ,ਗ੍ਰੰਥ,ਸਬਾਬ ਸੱਭ,ਦਿਤਾ ਗੁਰ ਪ੍ਰੀਵਾਰ ਵਿਛੋੜ, ਰਾਤ ਹਨੇਰੀ ਚਾਰ ਚੁਫ਼ੇਰੇ,ਵੇਖ ਰੱਬ ਕਿਵੇਂ ਤੂਫ਼ਾਨ ਮੱਚਾਵੇ। ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ,ਵਿਛੜੇ ਗੁਰੂ ਦੇ ਪਾਸੋਂ, ਪਿੰਡ ਸਹੇੜੀ ਗੰਗੂ ਬ੍ਰਾਮਣ ਸਮੇਤ ਗੱਠੜੀ ਘਰ ਲਿਆਵੇ। ਗੁਰ ਸੇਵਕ ਗੁਰ ਪਿਆਰਾ ਗੰਗੂ,ਧਰਮ ਤੋਂ ਕਿਵੇਂ ਡੋਲ ਗਿਆ, ਕਰ ਹਵਾਲੇ ਮਾਤਾ ਸਹਿਬਜ਼ਾਦੇ ਮੁਗਲਾਂ ਤੋਂ ਇਨਾਮ ਪਾਵੇ।, ਬਿਠਾ ਕੇ ਬੈਲ ਗੱਡੀ ਲੈ ਗਏ ਜ਼ਾਲਮ ਮੁਰਿੰਡੇ ਤੋਂ ਸਰਹੰਦ ਠੰਡੇ ਬੁਰਜ ਕੈਦ ਕਰ ਦਿਤਾ,ਸਹਿਬਜ਼ਾਦੇ ਫਤਹਿ ਬੁਲਾਵੇ। ਸੁੱਚਾ ਨੰਦ ਅਹਿਲਕਾਰ ਨੇ ਵਜ਼ੀਰ ਖਾਂ ਸੂਬੇ ਨੂੰ ਭੜਕਾਇਆ, ਗੁਰੂ ਦੇ ਬੱਚੇ ਸਪੋਲੀਏ,ਇਹਨਾਂ ਦਾ ਸਿਰ ਕੁੱਚਲਿਆ ਜਾਵੇ। ਦੀਨ ਮਨਾਵਣ ਖਾਤਰ ਸੂਬੇ ਆਪਣਾ ਪੂਰਾ ਜ਼ੋਰ ਲਗਾਇਆ, ਖ਼ਲਕਤ,ਕਾਜ਼ੀ ਤੇ ਜਰਵਾਣੇ,ਵਜ਼ੀਰ ਖਾਂ ਨੇ ਸਦ ਬੁਲਾਏ।
ਨਾ ਕੋਈ ਈਨ ਮੰਨਾਵੇ ਸਾਨੂੰ,ਨਾ ਕਿਸੇ ਨੂੰ ਈਨ ਮੰਨਾਵਾਂਗੇ, ਰੱਬ,ਗੁਰੂ ਤੋਂ ਇਲਾਵਾ ਬੰਦਾ,ਕਿਉਂ ਬੰਦੇ ਨੂੰ ਸੀਸ ਝੁਕਾਵੇ। ਬੰਦ ਦਰਵਾਜ਼ੇ ਛੋਟੀ ਬਾਰੀ, ਸਹਿਬਜ਼ਾਦੇ ਪੈਰ ਲੰਘਾਉਂਦੇ ਨੇ, ਸੀਸ ਝਕਾਉਣ ਲਈ ਰੱਚਿਆ ਡਰਾਮਾਂ,ਬਣ ਇਤਿਹਾਸ ਗਿਆ, ਉੱਚੀ ਫਤਹਿ ਦੀ ਗੂੰਜ ਨੇ ਕਿਵੇਂ ਮੁਗਲ ਰਾਜ ਦੀ ਨੀਂਹ ਹਿਲਾਵੇ। ਪਹਿਲਾਂ ਪਿਆਰ ਦੇ ਬੋਲ ਬੋਲਕੇ ਬੱਚੇ ਸੂਬੇ ਨੂੰ ਸਮਝਾਉਂਦੇ ਨੇ, ਡਰਦੇ ਨਹੀਂ ਲਖਤੇ ਜ਼ਿਗਰ ਗੋਬਿੰਦ ਦੇ ਕੀ ਤੂੰ ਕਹਿਰ ਕਮਾਵੇਂ।
|
|
12 Mar 2014
|