Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਤਿ ਦੀ ਖੋਜ

 

ਜੀਵ ਦੀ ਉਤਪਤੀ ਲਈ ਪ੍ਰਮਾਤਮਾਂ ਨੇ ਕੁਦਰਤ ਨੂੰ ਸਾਧਨ ਬਣਾਇਆ ਹੈ ਜਿਸ ਵਿੱਚ ਜਨਨੀ ਨੂੰ ਧਨ ਅਤੇ ਪਿਤਾ ਨੂੰ ਪਰਧਾਨ ਮੰਨਿਆ ਹੈ। ਜਨਮ ਤੋਂ ਬਾਅਦ ਦੇ ਸੰਸਾਰੀ ਪ੍ਰਭਾਵਾਂ ਅਤੇ ਵਿਕਾਰਾਂ ਤੋਂ ਮੁਕਤੀ ਲਈ,ਉਹਨਾਂ ਤੋਂ ਸੁੱਖਾਂ ਦੀ ਪ੍ਰਾਪਤੀ ਲਈ ਪ੍ਰਮਾਤਮਾਂ ਦੀ ਸੇਵ ਅਤੇ ਸਿਮਰਨ ਨੂੰ ਮੁੱਖ ਨਿਯਮ ਦਸਿਆ ਹੈ ।ਜਿਸ ਨਾਲ ਮੁੱਖ ਵਿਕਾਰ ਅਹੰਕਾਰ ਤੋਂ ਬਚਿਆ ਜਾ ਸਕੀਦਾ ਹੈ।ਜੀਵ ਨਾਮ ਸਿਮਰਨ ਨਾਲ ਗੁਰਮੁਖ ਹੋਜਾਂਦੇ ਹਨ ਗੁਣ ਭਰਪੂਰ ਹੋ ਸ਼ਬਦ ਮਨ ਵਸਾਕੇ  ਮਨ,ਤਨ ਨਿਰਮਲ ਕਰ ਲੈਂਦੇ ਹਨ।ਮਾਲਕ ਕਿਰਪਾ ਕਰਕੇ ਗੁਰ ਸ਼ਬਦ ਦੀ ਸਿਫ਼ਤ ਸਾਲਾਹ ਨਾਲ ਆਪਣੇ ਰੰਗ ਵਿੱਚ ਰੰਗ ਕੇ ਸਹਜਿ ਸੁਭਾਇ  ਘਰਿ ਵਿੱਚ ਆਪੇ ਮਿਲਾਪ ਕਰਾ ਦਿੰਦਾ ਹੈ। ਸੱਚੇ ਮਾਲਕ ਨੇ ਸੱਚ ਵਿਚ ਸਮਾਇਆ ਹੈ  ਹੁਣ ਮਿਲਕੇ ਵਿਛੋੜਾ ਨਹੀਂ ਹੋ ਸਕਦਾ ।ਮਾਲਕ ਆਪਣੇ ਹੁਕਮ ਵਿੱਚ ਜੋ ਕਿਛ ਕਰਣਾ ਸੁ ਕਰਿ ਰਹਿਆ ਹੈ ਉਸਦੇ ਹੁਕਮ ਤੋਂ ਬਗੈਰ ਅਵਰ ਕੁਝ ਨਹੀਂ ਹੁੰਦਾ। ਹੁਕਮ ਮੰਨਣ ਨਾਲ ਹੀ  ਚਿਰੀ ਵਿਛੁੰਨੀਆਂ ਰੂਹਾਂ ਨੂੰ ਆਪਣੇ ਨਾਲ ਸਤਿਗੁਰ ਮੇਲ ਲੈਂਦਾ ਹੈ।ਆਪਣੇ ਆਪ ਹੀ ਸਾਰੇ ਜੀਵਾਂ ਤੋਂ ਕਾਰ ਕਰਾਉਂਦਾ ਹੈ ਅਵਰੁ ਕੋਈ ਕਰ ਨਹੀਂ ਸਕਦਾ।ਜੀਵ ਦਾ ਮਨੁ ਤਨੁ ਮਾਲਕ ਦੇ ਰੰਗ  ਵਿੱਚ ਰਤਿਆ ਜਾਂਦਾ ਹੈ ਅਤੇ  ਹਉਮੈ ਵਿਕਾਰ ਤਜਿਆ ਜਾਂਦਾ ਹੈ।ਪ੍ਰਮਾਤਮਾਂ ਅਹਿਨਿਸਿ   ਹਰ ਜੀਵ ਦੇ ਹਿਰਦੈ ਵਿੱਚ ਰਵਿ ਰਿਹਾ ਹੈ ਮਾਲਕ ਦਾ ਨਾਮ ਜਪਣ ਨਾਲ ਜੀਵ ਨਿਰਭਉ ਹੋ ਜਾਂਦਾ ਹੈ। ਨਾਮ  ਨਿਰੰਕਾਰ। ਦੀ ਸੋਝੀ ਬਖ਼ਸ਼ਦਾ ਹੈ ॥ ਜਿਸਦੇ ਸਿਮਰਨ ਨਾਲ ਆਪਣੇ ਆਪ ਸ਼ਬਦ ਦੀ ਕਿਰਪਾ ਸਦਕਾ ਨਦਰ ਰਾਹੀਂ ਮਿਲਾਪ ਹੋ ਜਾਂਦਾ ਹੈ।ਸਦਾ ਅਨੰਦੁ ਦੀ ਅਵਸਥਾ ਸੱਚੀ ਬਾਣੀ ਨਾਲ ਪ੍ਰਾਪਤ ਹੋ ਸਕਦੀ ਹੈ। ਆਤਮਿਕ ਆਨੰਦ ਦੀ ਅਵਸਥਾ ਅਤੇ ਮਨ ਦੇ ਟਿਕਾਓ ਨਾਲ ਪ੍ਰਮਾਤਮਾਂ ਨੂੰ ਪਾਈਆ ਜਾ ਸਕਦਾ ਹੈ ਅਤੇ ਜੀਵ ਪ੍ਰਮਾਤਮਾਂ ਵਿੱਚ ਲੀਨ ਹੋ ਸਕਦਾ ਹੈ। ਜੀਵ ਜਦ ਸੱਚੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਮਨ ਗੁਰ ਸ਼ਬਦੀ ਸਹਿਜ ਸੁਭਾਇ ਹੀ ਪ੍ਰਮਾਤਮਾਂ ਦੇ ਰੰਗ ਵਿੱਚ ਰਤਿਆ ਜਾਂਦਾ ਹੈ। ਮਨ ਮੋਹਿਆ ਹੋਣ ਕਰਕੇ ਜੀਵ ਅਜਪੇ ਜਾਪ ਦੀ ਅਵਸਥਾ ਕਾਰਨ ਮਾਲਕ ਦੇ ਗੁਣ ਗਾ ਕੇ ਜੀਭਾ ਸੱਚੇ ਸ਼ਬਦ ਦਾ ਅੰਮ੍ਰਿਤੁ ਰਸ ਮਾਣਦੀ ਹੈ। ਕੁਝ ਕਹਿਣਦੀ ਗ਼ੁੰਜਾਇਸ਼ ਨਹੀਂ ਦਹਿੰਦੀ। ਜੀਵ ਕਿਰਪਾ ਕਰਕੇ ਰਜਾ ਵਿੱਚ ਰਹਿਕੇ ਗੁਰਮੁਖ ਦਾ ਪਦ ਪ੍ਰਾਪਤ ਕਰਦਾ ਹੈ। ਜੀਵ ਦੀ ਸੰਸਾਰ ਪ੍ਰਤੀ ਸੰਸਾ ਖਤਮ ਹੋ ਜਾਂਦੀ ਹੈ। ਜੀਵ ਜਾਗਿ੍ਤ ਅਤੇ ਸੁਚੇਤ ਹੋ ਜਾਂਦਾ ਹੈ।ਪਰ ਮਨਮੁਖ ਇਸ ਸੰਸਾਰ  ਨੂੰ ਸੱਭ ਕੁਝ ਸਮਝਕੇ ਨਾਮ ਤਿਆਗ ਸੁਤਿਆ ਰੈਣਿ ਵਿਹਾਇ ਦਿੰਦਾ ਹੈ।

            ਪ੍ਰਮਾਤਮਾਂ ਇਕਨਾਂ ਨੂੰ ਆਪੇ ਹੀ ਆਪਣੇ ਭਾਣੇ ਨਾਲ ਜੀਵ ਅੰਦਰੋਂ ਮੋਹ ਮਾਇਆ ਖਤਮ ਕਰਕੇ ਆਪਣੀ ਕਿਰਪਾ ਨਾਲ ਭਵਜਿਲ ਵਿੱਚੋਂ ਕੱਢ ਲੈਂਦੇ ਹਨ ਅਤੇ ਆਪਣੇ ਨਾਲ ਮਿਲਾ ਲੈਂਦੇ ਹਨ।ਸਭਨਾ ਦਾ ਦਾਤਾ ਏਕੁ ਹੈ  ਆਪੇ ਹੀ ਗੁਰਮੁਖ  ਨੂੰ ਸੋਝੀ ਬਖ਼ਸ਼ਕੇ ਵਡਿਆਈ ,ਰਿਜ਼ਕ,ਅਤੇ ਨਾਮ ਦਿੰਦਾ ਹੈ ਅਤੇ ਭੁੱਲਿਆਂ ਨੂੰ ਮਾਰਗ ਸਮਝਾ ਕੇ ਜੋਤੀ ਜੋਤਿ ਮਿਲਾ ਲੈਂਦਾ ਹੈ।

            ਜੀਵ ਦੇ ਮਨਮੁਖ ਹੋਣ ਦਾ ਵੱਡਾ ਕਾਰਨ ਤਿ੍ਸ਼ਨਾ ਦਾ ਵਿਕਾਰ ਹੈ ਪਰ ਗੁਣਵਾਨ ਸੱਚ ਦੀ ਸੋਝੀ ਪਾਕੇ ਤ੍ਰਿਸ਼ਨਾ ਦੇ ਵਿਕਾਰ ਨੂੰ ਤਿਆਗ ਦੇਂਦਾ ਹੈ। ਰਸਨਾ ਤੇ ਜਪ ਅਤੇ ਸ਼ਬਦ ਮਨ ਵਸਾ ਆਪਣੇ ਆਪ ਨੂੰ ਮਾਲਕ ਦੇ ਪ੍ਰੇਮ ਪਿਆਰ ਵਿੱਚ ਰੰਗ ਲੈਂਦੇ ਹਨ।॥ ਇਹ ਗੁਰਮੁਖ ਦੀ ਅਵਸਥਾ ਬਿਨਾ ਸਤਿਗੁਰ ਦੀ ਸੋਝੀ ਅਤੇ ਮਨ ਅੰਦਰ ਸ਼ਬਦ ਦੀ ਵੀਚਾਰਿ  ਕਿਨੇ ਪ੍ਰਾਪਤ ਨਹੀਂ ਕੀਤੀ। ਮਾਨਸਿਕ ਤਬਦੀਲੀ ਤੋ ਬਗ਼ੈਰ ਮਨਮੁਖ ਦੇ ਮਨ ਦੀ ਮੈਲ ਨਹੀਂ ਉਤਰ ਸਕਦੀ ਜਦ ਤੱਕ  ਮਾਲਕ ਦੇ ਭਾਣੇ ਵਿੱਚ ਰਹਿਕੇ ਗੁਰ ਸ਼ਬਦ ਦੀ ਵੀਚਾਰ ਨਹੀਂ ਕਰਦਾ। ਜੀਵ ਜਦ ਆਪਣੇ ਨਿਜ ਘਰਿ ਵਿੱਚ ਨਾਮ ਰੂਪੀ ਅੰਮ੍ਰਿਤੁ ਦਾ ਰਸ ਨਹੀਂ ਮਾਣਦਾ ਤਦ ਤੱਕ ਮਨ ਅਤੇ ਕਾਂਇਆ ਵਿੱਚ ਸੁੱਖ ਅਤੇ ਆਨੰਦ ਨਹੀਂ ਬਣਦਾ।

              ਪ੍ਰਮਾਤਮਾਂ ਗੋਵਿਦੁ  ਹੈ ਗੁਣੀ ਨਿਧਾਨ ਹੈ ਜਿਸ ਦਾ ਅੰਤੁ ਕਥਨੀ ਬਦਨੀ ਨਾਲ ਵੀ ਨਹੀਂ ਪਾਇਆ ਜਾ ਸਕਦਾ ਜਦ ਤੱਕ ਜੀਵ ਅਹੰਕਾਰ ਨੂੰ ਆਪਣੇ ਵਿੱਚੋਂ ਖਤਮ ਨਹੀਂ ਕਰ ਲੈਂਦਾ । ਪ੍ਰਮਾਤਮਾਂ ਦੇ ਮਿਲਾਪ ਲਈ ਸਦਾ ਭੈ ਅਤੇ ਭਾਓ ਵਿੱਚ ਰਚਿਆਂ ਜੀਵ ਦੇ ਮਨ ਵਿੱਚ ਉਹ ਆਪ ਵਸਦਾ ਹੈ। ਐਸੀ ਸੋਝੀਮਾਲਕ ਨੂੰ ਸਮਝ ਕੇ ਹੀ ਗੁਰਮੁਖਿ ਨੂੰ ਹੁੰਦੀ ਹੈ। ਬੂਝਣ ਤੋਂ ਬਗੈਰ ਜੋ ਵੀ ਜੀਵ ਕਰਮ ਕਮਾਵਦੇ ਹਨ ਉਹਨਾਂ ਕਾਰਨੇ ਜਨਮੁ ਪਦਾਰਥੁ ਦਾ ਆਨੰਦ ਖੋਹ ਲੈਂਦੇ ਹਨ।  ਜਿਨਾ ਨੇ ਪ੍ਰੇਮ ਰਸ ਚਾਖਿਆ ਹੈ ਤਿਨਾ ਨੇ ਸਵਾਦ ਮਾਣਿਆ ਹੈ,ਬਿਨਾਂ ਚਾਖਿਆਂ ਭਰਮ ਵਿੱਚ ਭੁੱਲੇ ਫਿਰਦੇ ਜਨਮ ਬਤੀਤ ਕਰਦੇ ਹਨ।ਜੀਵਨ ਅੰਮ੍ਰਿਤੁ ਨਾਮ ਹੈ ਜਿਸਦਾ ਆਧਾਰ ਸਾਚਾ ਨਾਮੁ ਹੈ ਜਿਸਦੇ ਗੁਣਾਂ ਬਾਰੇ ਇਹ ਜ਼ਬਾਨ ਕੁਝ ਕਹੇ ਨਹੀਂ ਸਕਦੀ। ਇਸਦਾ ਆਨੰਦ ਸਿਰਫ਼ ਪੀਵਤ ਹੀ ਸ਼ਬਦ ਵਿੱਚ ਲੀਨ ਹੋਣ ਨਾਲ ਪਰਵਾਣੁ ਹੁੰਦਾ ਹੈ।

            ਮਾਲਕ ਆਪ ਦਾਤ ਬਖਸ਼ਣ ਯੋਗ ਹੈ ਉਸਦੀ ਕਿਰਪਾ ਤੋਂ ਬਗੈਰ ਦਾਤ ਪ੍ਰਾਪਤ ਨਹੀਂ ਹੋ ਸਕਦੀ ਅਤੇ ਨਾ ਕੁਝ ਹੋਰ  ਕੀਤਾ ਜਾ ਸਕਦਾ ਹੈ ॥ ਦੇਣ ਵਾਲੇ ਦੇ ਹੱਥ ਦਾਤਿ ਹੈ ਜੋ  ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ।  ਜੋ ਮਾਲਕ ਜੀਵ ਤੋਂ ਕਰਮ ਕਰਵਾਉਂਦਾ ਹੈ ਉਹੀ ਹੁੰਦਾ ਹੈ ਜੋ ਉਸਨੂੰ ਭਾਉਂਦਾ ਹੈ। ਜੀਵ ਵਲੋਂ ਕੀਤੇ ਜਤੁ ਸਤੁ ਸੰਜਮੁ ਨਾਮ ਤੋਂ ਬਿਨਾ ਕਿਸੇ ਕੰਮ ਨਹੀਂ ਅਤੇ ਨਾ ਹੀ ਜੀਵ ਇਹਨਾਂ ਕੰਮਾਂ ਕਰਕੇ  ਹੈ ਨਾਮ ਤੋਂ ਬਗੈਰ ਨਿਰਮਲੁ  ਹੋ ਸਕਦਾ ਹੈ। ਜੀਵ ਦੇ ਪੂਰੈ ਭਾਗ ਹੋਣ ਨਾਲ ਨਾਮ ਮਨ ਵਿੱਚ ਵਸਾ ਕੇ ਸ਼ਬਦ ਨਾਲ ਮਿਲਾਪ ਕਰਕੇ ਸਹਿਜ ਆਨੰਦ ਪ੍ਰਾਪਤ ਕਰ  ਸਕਦਾ ਹੈ।ਮਨਮੁਖ ਤੇ ਅਉਗੁਣਵੰਤੀ ਆਪਣੇ ਅੰਦਰ ਗੁਣਾਂ ਨੂੰ ਬਹਿਣ ਨਹੀਂ ਦਿੰਦੀ। ਸ਼ਬਦ ਨੂੰ ਪਹਿਚਾਨਣ ਤੋਂ ਬਗ਼ੈਰ ਅਵਗਣਹਾਰੀ ਆਪਣੇ ਪ੍ਰਭੁ ਤੋਂ ਦੂਰ ਰਹਿੰਦੀ ਹੈ।ਪਰ ਜੋ  ਸੱਚ ਰੂਪੀ ਮਾਲਕ  ਨੂੰ ਪਹਿਚਾਨਣ ਲੈਨਦੇ ਹਨ ਅਸਲ ਸੱਚ ਰਤੇ ਅਤੇ ਭਰਪੂਰ ਹੋ ਜਾਂਦੇ ਹਨ। ॥ ਗੁਰਮੁਖ ਗੁਰ ਸ਼ਬਦ ਦੀ ਵੀਚਾਰ ਨਾਲ ਆਪਣੇ ਮਨ ਨੂੰ ਵਿੰਨਕੇ ਪ੍ਰਭੁ ਨੂੰ ਆਪਣੇ ਅੰਦਰ ਅਨੁਭਵ ਕਰਦਾ ਹੈ।

               ਸਤਿ ਦੀ ਖੋਜ ਲਈ ਮਨੁੱਖ ਅੰਤਰ ਮਨ ਤੋਂ ਨਾਮ ਦੀ ਪ੍ਰਵਾਨਗੀ ਕਰਕੇ ਕਰਤਾ ਦੀ ਕੁਦਰੱਤ ਦਾ ਆਨੰਦ ਮਾਣ ਸਕਦਾ ਹੈ। ਪੁਰਖੁ ਦੇ ਸੰਕਲਪ ਨੂੰ ਸਮਝ ਕੇ ਜੀਵ ਨਿਰਭਉ ਅਤੇ ਨਿਰਵੈਰੁ ਹੋ ਸਕਦਾ ਹੈ।ਮਨੁੱਖ ਕਾਲ ਦੀ ਦੇਣ ਹੈ ਕਾਲ ਵਿੱਚਦੀ ਗ਼ੁਜ਼ਰ ਕੇ ਕਾਲ ਵਿੱਚ ਸਮਾਅ ਜਾਣ ਲਈ ਪੈਦਾ ਹੋਇਆ ਹੈ। ਅਕਾਲ ਦੀ ਮੂਰਤ ਸਿਰਫ਼ ਆਤਮਾਂ ਦੀ ਖੋਜ ਹੈ ਅਕਾਲ ਦਾ ਸੰਕਲਪ ਸਿਰਫ਼ ਪ੍ਰਮਾਤਮਾਂ ਹੈ ਜਿਸ ਦਾ ਅਨੁਭਵ ਗਿਆਨ ਅਤੇ ਮਹਿਸੂਸ ਕਰਨ ਤੱੱਕ ਹੈ।ਬ੍ਰਹਿਮੰਡ ਦੀ ਸਾਰੀ ਕਾਇਨਾਤ ਰੂਪ ਰੇਖ ਅਤੇ ਰੰਗ ਦੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਜੂਨੀ ਹੈ। ਸਿਰਫ਼ ਕਾਦਰ ਹੀ ਅਜੂਨੀ ਹੋ ਸਕਦਾ ਹੈ ਜੋ ਖੁੱਦ ਕਰਤਾ ਹੋ ਕੇ ਵੀ ਰੂਪ ਰੇਖ ਰੰਗ ਵਿੱਚ ਨਹੀਂ ਹੈ। ਜਿਸ ਦਾ ਅਨੁਭਵ ਸਿਰਫ਼ ਗੁਰ ਤੱਕ ਪਹੁੰਚ ਸਦਕਾ ਹੀ ਸੰਭਵ ਹੈ।.ਮਨੁੱਖ ਦਾ ਧਿਆਨ ਅਕਸਰ ਕਾਂਇਆ ਸਾਧਨ ਵੱਲ ਲਗਾ ਰਿਹਾ ਹੈ।ਸੰਸਾਰ ਵਿਖਾਵੇ ਲਈ ਉਰਧ ਤਪ ਬਹੁਤ ਕਰਦਾ ਹੈ ਮਗਰ ਅੰਤਰ ਮਨ ਤੋਂ ਵਿਕਾਰ ਅਤੇ ਹਉਮੈ ਦੂਰ ਨਹੀਂ ਹੁੰਦੀ ਅਤੇ ਨਾ ਹੀ ਦਿਲੋਂ ਚੇਸਟਾ ਕਰਦਾ ਹੈ ।ਚੇਤੰਨ ਹੋ ਕੇ ਅਧਿਆਤਮ ਕਰਮ ਕਰਦਾ ਹੈ ਪਰ ਵਿਚਾਰਦਾ ਘੱਟ ਹੈ ਇਸ ਕਰਕੇ ਨਾਮੁ ਚਿਤ ਨਹੀ ਵਸਦਾ। ਜੋ ਵਿਅਕਤੀ ਭਾਣੇ ਵਿੱਚ ਰਹਿਣਾ ਸਿੱਖ ਜਾਂਦੇ ਹਨ ੳੁਹ "ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ " ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ।ਜਿਸ ਵਿਅਕਤੀ ਦੇ ਮਨ ਵਿੱਚ ਗਿਆਨ ਸੁਣਕੇ ਅਤੇ ਵਿਚਾਰ ਕਰਕੇ ਹਲੀਮੀ ਆ ਵੱਸਦੀ ਹੈ ੳੁਹਨਾਂ ਨੂੰ ਸਰਨਾਗਿਤ ਰਹਿਣਾ ਸਿੱਖ ਜਾਂਦੇ ਹਨ। ਅਜਿਹੇ ਵਿਅਕਤੀ ਮਾਲਕ ਦੀ ਕਿ੍ਰਪਾ ਸਦਕਾ ਬਿਖੁ ਭਵਜਲ ਤੋਂ ਸਬਦ ਸਹਾਰੇ ਪਾਰ ਹੋ ਜਾਂਦੇ ਹਨ। ਰਜੋ ਤਮੋ ਅਤੇ ਸਤੋ ਤ੍ਰੈ ਗੁਣ ਕਰਕੇ ਮਨੁੱਖ ਇਨਸਾਨ ਬਣ ਸੱਚ ਪਹਿਚਾਨ ਲੈਂਦਾ ਹੈ ਪਰ ਦੂਜੇ ਭਾਉ ਲਗ ਵਿਕਾਰਾਂ ਵਿੱਚ ਫਸ ਜਾਂਦਾ ਹੈ ।ਵਿਦਵਾਨ ਪੰਡਿਤ ਸਿਮਰਨ ਅਤੇ ਪਾਠ ਬੰਧਨ ਮੋਹ ਵਿੱਚ ਬੱਝ ਕੇ ਕਰਦਾ ਹੈ ਅਤੇ ਬੰਧਨ ਕਰਕੇ ਬਿਖਿਆ ਅਤੇ ਪਿਆਰ ਵਿੱਚ ਅੰਤਰ ਨਹੀਂ ਸਮਝਦਾ ਜਿਸ ਕਾਰਨ ਤ੍ਰਿਕੁਟੀ ਤੋਂ ਪਾਰ ਹੋ ਚਉਥੈ ਪਦਿ ਦੀ ਪ੍ਰਾਪਤੀ ਨਹੀਂ ਕਰ ਸਕਦਾ ਅਤੇ ਮੁਕਤਿ ਦੁਆਰ ਤੱਕ ਪਹੁੰਚ ਨਹੀਂ ਬਣਾ ਸਕਦਾ। ਗੁਰੂ ਤੋਂ ਸੋਝੀ ਪ੍ਰਾਪਤ ਕਰਕੇ ਮਨ ਵਿੱਚਲੇ ਮੋਹੁ ਗੁਬਾਰੁ ਤੋਂ ਬਚ ਸਕਦਾ ਹੈ ਅਤੇ ੳੁਤਮ ਮਾਰਗ ਦਾ ਪਾਂਧੀ ਬਣ ਸਕਦਾ ਹੈ।

               ਸਬਦ ਦੀ ਸੋਝੀ ਸਮਰਪਿਤ ਅਤੇ ਸਰਨਾਗਿਤ ਵਿੱਚ ਲਿਜਾ ਕੇ ਵਿਅਕਤੀ ਦੀ ਹਾੳਮੈ ਮਾਰ ਦੇਂਦੈ ਹੈ ਅਤੇ ਵਿਅਕਤੀ ਮੁਕਤ ਦੁਆਰੁ ਦੀ ਪ੍ਰਾਪਤੀ ਕਰ ਲੈਂਦਾ ਹੈ।ੳੁਸ ਦਾ ਵਾਸਤਾ ਸੱਚ ਨਾਲ ਜੁੜ ਜਾਂਦਾ ਹੈ ॥ ਗੁਰ ਕਿ੍ਰਪਾ ਦੁਆਰਾ ਸੱਚ ਨਾਲ ਮਿਲਾਪ ਹੋ ਜਾਂਦਾ ਹੈ। ਮਨ ਦੀ ਅਵਸਥਾ ਅਤਿ ਜਟਲ ਅਤੇ ਤਾਕਤਵਾਰ ਹੈ ਇਹ ਯਤਨ ਕਰਨ ਨਾਲ ਵੀ ਇਸ ਤੋਂ ਛੁੱਟਕਾਰਾ ਬਹੁਤ ਮੁਸ਼ਕਲ ਹੈ ਜੋ ਬਿਰਤੀ ਨੂੰ ਦੂਜੈ ਭਾਇ ਵਿੱਚ ਲਗਾਈ ਰਖਦਾ ਹੈ ਅਤੇ ਦੁਖੀ ਕਰਦਾ ਹੈ। ਇਸ ਤੋਂ ਬਚਣ ਲਈ ਅਾਤਮ ਚਿੰਤਨ ਅਤੇ ਹਾੳੁਮੈ ਤੋਂ ਨਵਿ੍ਰਤੀ ਹੀ ਉਭਾਰ ਸਕਦੀ ਹੈ।ਮਨੁੱਖ ਸੱਚ ਦੀ ਖੋਜ ਅੰਤਰ ਮਨ ਦੀ ਪ੍ਰਬਲ ਸ਼ਕਤੀ ਅਤੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕਰ ਸਕਦਾ ਹੈ ਅਤੇ ਨਾਮ ਸਿਮਰ ਸਕਦਾ ਹੈ ਇਸ ਤੋਂ ਬਗੈਰ ਕਦੀ ਕਿਸੇ ਵਿਅਕਤੀ ਨੇ ਪ੍ਰਾਪਤੀ ਨਹੀਂ ਕੀਤੀ ਅਤੇ ਬਿਰਥਾ ਜਨਮੁ ਗਵਾ ਲੈਂਦੇ ਹਨ । ਮਨ ਪਿਛੇ ਲਗ ਮਨੁੱਖ ਮਨਮੁਖੀ ਕਰਮ ਕਮਾੳੁਂਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਮਾਨਸਿਕ ਦੁੱਖ ਭੋਗਦੇ ਅਤੇ ਸਜਾ ਦੇ ਭਾਗੀਦਾਰ ਬਣਦੇ ਹਨ।

ਮਨ ਦੀ ਦੁਬਿਧਾ ਹੀ ਮਨੁੱਖ ਦੀ ਬਿਰਤੀ ਨੂੰ  ਦੂਜਾ ਭਾਉ ਵਲ ੳੁਤੇਜਿਤ ਕਰਦੀ ਹੈ।ਸ਼ਬਦ ਦੀ ਪਹਿਚਾਨ ਮਨ ਵਿੱਚੋਂ ਭਰਮ ਅਤੇ ਦੂਜੇ ਭਾੳੁ ਨੂੰ ਖਤਮ ਕਰਨ ਵਿੱਚ ਸਹਾਈ ਹੁੰਦੀ ਹੈ।ਇਹ ਅਹਿਸਾਸ ਕਿ ਹਰ ਘਟਿ ਵਿੱਚ ਹਰਿ ਵਸਦਾ ਹੈ। ਅੰਤਰਿ ਮਨ ਦੀ ਜਾਗਰੂਪ ਸਥਿਤੀ ਅਤੇ ਸੇਵਾ ਸੁਖ  ਪ੍ਰਦਾਨ ਕਰਦਾ ਹੈ। ਕੁਦਰਤ ਕਾਦਰ ਦਾ ਸੰਗੀਤ ਹੈ ਸਚੁ ਵਿੱਚ ਬਾਣੀ ਦਾ ਵਾਸ ਹੁੰਦਾ ਹੈ ਸਚੁ ਸ਼ਬਦ ਹੈ ਜੇ ਮਨੁੱਖ ਮਨ ਅੰਦਰ ਸੱਚ ਧਾਰਨ ਕਰੇ ਅਤੇ ਕਾਦਰ ਨੂੰ  ਪਿਆਰ ਕਰੇ।  ਹਰਿ ਕਾ ਨਾਮੁ  ਜਿਸ ਜੀਵ ਦੇ ਮਨ ਵਿੱਚ  ਵਸ ਜਾਂਦਾ ਹੈ ਹਉਮੈ ਅਤੇ ਕ੍ਰੋਧੁ ਦਾ ਨਿਵਾਰਿਨ ਹੋ ਜਾਂਦਾ ਹੈ। ਮਨ ਨਿਰਮਲ ਹੋ ਜਾਂਦਾ ਹੈ ਸੁਰਤ ਵਿੱਚ ਨਾਮ ਟਿਕ ਜਾਂਦਾ ਹੈ।ਚਿੱਤ ਲਗਾਕੇ ਧਿਆੳੁਣ ਨਾਲ ਮੋਖ ਦੁਆਰ ਦੀ ਪ੍ਰਾਪਤੀ ਹੁੰਦੀ ਹੈ ।ਚਿੰਤਨ ਤੋਂ ਬਗੈਰ ਹਉਮੈ ਵਿੱਚ ਜਗੁ ਬਿਨਸਦਾ ਹੈ ਅਤੇ ਹਾੳਮੈ ਕਾਰਨ ਜੀਵ ਮਰਦਾ  ਜੰਮਦਾ ਅਤੇ ਸੰਸਾਰ ਤੇ ਆੳਂਦਾ ਜਾਂਦਾ ਹੈ। ਪਰ ਇਸ ਭਟਕਣ ਦੇ ਕਾਰਨ ਨੂੰ ਮਨਮੁਖ  ਨਹੀਂ ਪਹਿਚਾਣਦਾ ਸਬਦੁ ਨੂੰ ਜਾਨਣ ਦੀ ਜੁਗਤ ਨਹੀਂ ਸਿੱਖਦਾ ਜਿਸ ਕਾਰਨ ਆਪਣੀ ਪਤਿ ਗਵਾਅ ਬੈਠਦਾ ਹੈ। ਜੀਵ ਕਰਮ ਨੂੰ ਸੇਵਾ ਮੰਨਦਾ ਹੈ ਪਰ ਅੰਤਰ ਮਨ ਨਾਲ ਲਿਵ ਅਤੇ ਹੁਕਮ ਵਿੱਚ ਕੀਤੀ ਕਾਰ ਸੇਵਾ ਹੈ ਜਿਸ ਦੀ ਸੋਝੀ ਨਾਮ ਨਾਲ  ਪਾਈ ਜਾ ਸਕਦੀ ਹੈ ਪ੍ਰਣਾਮ ਜੀਵ ਅੰਦਰ ਸੱਚ ਨੂੰ ਸਮੋਅ ਦੇਂਦੀ ਹੈ,ਮੰਨਣ ਪ੍ਰਕਿ੍ਰਿਆ ਨੇ ਜੀਵ ਨੂੰ ੳੁਲਝਣ ਵਿੱਚ ਪਾਈ ਰਖਿਆ ਹੈ।ਜਿਸ ਜੀਵ ਨੂੰ ਸਬਦਿ ਪਹਿਚਾਨਣ ਅਤੇ ਮੰਨਣ ਦੀ ਸੋਝੀ ਆ ਗਈ ਗੁਰੁ ਦੀ ਨਦਰ ਪਾ ਕੇ ਆਪਣੇ ਵਿੱਚੋਂ ਹਾੳੁਮੈ ਖਤਮ ਕਰ ਲੈਂਦਾ ਹੈ ਅਤੇ ਆਪੇ ਨੂੰ ਆਪਣੇ ਵਿੱਚੋਂ ਮਾਰ ਲੈਂਦਾ ਹੈ। ਜਿਸ ਨਾਲ ਅਨਦਿਨੁ ਦੀ ਭਗਤਿ ਵਿੱਚ ਜੀਵ ਜੁੜ ਜਾਂਦਾ ਹੈ ਅਤੇ ਅੰਤਰ ਮਨ ਵਿੱਚ ਸਦਾ ਸਚੇ ਦੀ ਲਿਵ ਲਾ ਲੈਂਦਾ ਹੈ।  ਨਾਮੁ ਪਦਾਰਥੁ  ਜੀਵ ਦੇ ਮਨ ਵਿੱਚ ਵਸਣ ਨਾਲ ਅੰਤਰ ਆਤਮਾਂ ਵਿੱਚ ਸਹਜਿ ਸਮੋਅ ਜਾਂਦਾ ਹੈ।ਜਿੰਨਾ ਪੁਰਖਾਂ ਨੇ ਸਤਿਗੁਰੁ ਦੀ ਸੇਵਾ ਨਹੀਂ ਕੀਤੀ ੳੁਹ ਸਾਰਾ ਜੀਵਨ ਚਾਹੇ ਕੋਈ ਵੀ ਕਾਲ ਹੋਵੇ ਸਦਾ ਆਤਮਿਕ ਤੌਰ ਦੁਖੀਏ ਰਹਿੰਦੇ ਹਨ। ਅਕਸਰ ਜੋ ਜੀਵ ਆਪਣੇ ਘਰਿ ਵਿੱਚ ਵੱਸਦੇ ਪੁਰਖੁ ਨੂੰ ਪਛਾਣ ਨਹੀਂ ਸਕਦਾ ੳੁਹ ਸਦਾ ਹੀ ਅਭਿਮਾਨੀ, ਮੁਠੇ ਅਤੇ ਅਹੰਕਾਰੀ ਰਹਿੰਦੇ ਹਨ।ਅਜਿਹੇ ਜੀਵ ਸੰਸਾਰ ਵਿੱਚ ਸਦਾ ਹੀ ਫਿਟਕਾਰੇ ਜਾਂਦੇ ਹਨ ਮੰਗਣ ਤੇ ਵੀ ਸਤਿਕਾਰ ਪ੍ਰਾਪਤ ਨਹੀਂ ਕਰ ਸਕਦੇ।

ਜਨਮ ਮਰਨ ਦਾ ਦੁਖੁ ਜੀਵ ਨੂੰ ਸਦਾ ਪ੍ਰੇਸ਼ਾਨ ਕਰਦਾ ਹੈ ਪਰ ਸ਼ਬਦ ਦੀ ਸੋਝੀ ਇਸ ਦੁੱਖ ਦੀ ਨਵਿਰਤੀ ਕਰ ਕੇ ਮਨ ਅੰਦਰ ਸ਼ਬਦ ਭਰਪੂਰਿ ਕਰ ਦਿੰਦਾ ਹੈ।  ਸੱਚੇ ਦੀ ਸਿਫ਼ਤ ਸਲਾਹ ਨਾਲ ਮਨ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ ਜੋ  ਸੱਚ ਦਾ ਅਧਾਰੁ ਹੈ।ਸ਼ਬਦ ਨਾਲ ਸਾਝ ਜੀਵ ਨੂੰ ਸੱਚੀ ਕਾਰ ਕਮਾਵਣੀ ਅਤੇ ਸੱਚੇ ਨਾਲ ਪਿਆਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਕਾਦਰ ਵਿੱਚ ਵਿਸ਼ਵਾਸ਼ ਅੰਤਰ ਮਨ ਤੱਕ ਪ੍ਰਭਾਵ ਪਾੳੁਂਦਾ ਹੈ ਕਿ ਜੀਵ ਨੂੰ ਹਰ ਪਾਸੇ ਸੱਚੇ ਮਾਲਕ ਦਾ ਪਾਸਾਰਾ ਹੀ ਵਰਤਦਾ ਨਜ਼ਰ ਆੳੁਂਦਾ ਹੈ ਜਿਸ ਨੂੰ ਕੋਈ  ਮੇਟਣਹਾਰੁ ਨਹੀਂ ਹੈ। ਪਰ  ਮਨਮੁਖ ਇਸ ਵਰਤਾਰੇ ਨੂੰ ਪਹਿਚਾਨ ਨਹੀਂ ਪਾੳੁਂਦਾ ਜਿਸ ਕਰਕੇ  ਕੂੜ, ਮੁਠੇ,ਅਹੰਕਾਰ ਕਾਰਨ ਕੂੜਿਆਰ ਰਹਿ ਜਾਂਦਾ ਹੈ।ਸਾਰਾ ਜੀਵਨ ਹਉਮੈ ਵਿੱਚ ਕਰਤੇ ਨੂੰ ਵਿਸਾਰ ਕੇ ਜਗ ਅੰਧਕਾਰ ਵਿੱਚ ਭੱਟਕਦਾ ਹੈ।ਮਾਇਆ ਦਾ ਮੋਹ ਵਿਸਾਰਦਿਆਂ ਹੀ ਸੁਖਦਾਤਾ ਦਾਤਾਰੁ ਮੇਹਰਬਾਨ ਹੋ ਜਾਂਦਾ ਹੈ। ਜੀਵ ਸੇਵ ਕਮਾ ਕੇ ਅੰਤਰ ਮਨ ਵਿੱਚ ਮਾਲਕ ਵਸਾਕੇ ਹਰ ਮੁਸ਼ਕਲ ਵਿੱਚੋਂ ਪਾਰ ਹੋ ਜਾਂਦਾ ਹੈ।ਮਾਲਕ ਦੀ ਕਿਰਪਾ ਦਾ ਪਾਤਰ ਬਣ ਸੇਵਾ ਵਿੱਚ ਲੀਨ ਹੋ ਕੇ ਹਰਿ ਪ੍ਰਾਪਤੀ ਨਾਲ ਸੱਚ ਸ਼ਬਦ ਦੀ ਵੀਚਾਰ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ । ਜਿਵ ਦੀ ਹਾੳੁਮੈ ਦਾ ਵਿਕਾਰ ਤਜ ਜਾਂਦਾ ਹੈ ਮਨੁ ਨਿਰਮਲ ਹੋ ਜਾਂਦਾ ਹੈ।

       ਅਜਿਹੇ ਜੀਵ ਆਪਣੀ ਹਾੳੁਮੈ ਮਾਰ ਕੇ,ਗੁਰ ਸ਼ਬਦ ਦੀ ਵੀਚਾਰ ਕਰਕੇ ਸਮਰਪਿਤ ਹੋਕੇ ਆਪ ਜੀਵਤ ਮਰੈ ਦੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ । ਐਸੇ ਜੀਵ  ਧੰਦਿਆ ਤੋਂ ੳੁਪਰ ੳੁੱਠ ਸੱਚੇ ਮਾਲਕ ਦੇ ਪਿਆਰ ਵਿੱਚ ਲਗ ਜਾਂਦੇ ਹਨ। ਜਿਸ ਕਾਰਨ ੳੁਹਨਾਂ ਦੇ ਮੁਖ ਉਜਲੇ ਸੱਚ ਦੇ ਪਿਆਰ ਵਿੱਚ ਰੱਤੇ ਰਹਿੰਦੇ ਹਨ ਅਤੇ ਸੱਚੇ ਦਰਬਾਰ ਵਿੱਚ ਸੋਭਦੇ ਹਨ। ਪਰ ਮਨਮੁਖ ਸਤਗੁਰੁ ਪੁਰਖੁ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਸ਼ਬਦ ਨਾਲ ਪਿਆਰੁ ਅਤੇ ਸਾਂਝ ਨਹੀਂ ਪਾ ਸਕਦੇ ਜਿਸ ਕਾਰਨ ੳਹਨਾਂ ਦੇ ਕੀਤੇ ਇਸਨਾਨ ਦਾਨ ਸਿਰਫ਼ ਵਿਖਾਵਾ ਹੁੰਦੇ ਹਨ। ਜਿਹਨਾਂ ਦਾ ਮਕਸਦ  ਦੂਜੈ ਭਾਇ ਹੋਣ ਕਰਕੇ ਸਦਾ ਖੁਆਰ ਹੁੰਦੇ ਹਨ।ਪਰ ਪ੍ਰਮਾਤਮਾਂ ਦਿਆਲੂ ਹੋਣ ਕਾਰਨ  ਆਪਣੀ ਕ੍ਰਿਪਾ ਕਰਕੇ ਜੀਵ ਨੂੰ ਆਪਣੇ ਪਿਆਰ ਨਾਲ ਨਾਮ ਬਖ਼ਸ਼ਦਾ ਹੈ। ਜੋ ਜੀਵ ਨਾਮ ਦਾ ਸਦ ੳੁਪਯੋਗ ਕਰਦੇ ਹਨ ਗੁਰ  ਹੇਤੈਸ਼ੀ ਹੋਣ ਕਰਕੇ ਅਪਾਰ ਕਿ੍ਰਪਾ ਰਾਹੀਂ ਨਾਲ ਮੇਲ ਲੈਂਦੇ ਹਨ। 

             ਆਤਮਾਂ ਪ੍ਰਮਾਤਮਾਂ ਦੀ ਅੰਸ਼ ਹੈ।ਇਸ ਨੂੰ ਇਸ ਗੱਲ ਦੀ ਸੋਝੀ ਪ੍ਰਮਾਤਮਾਂ ਤੋਂ ਹੀ ਹੋ ਸਕਦੀ ਹੈ ਕਿ ਪ੍ਰਮਾਤਮਾਂ ਨੂੰ ਕਿਵੇਂ, ਕਿਸ ਨਾਮ ਨਾਲ, ਕਿਸ ਬਿਧ ਸੇਵਿਆ ਜਾ ਸਕੀਦਾ ਹੈ।ਆਤਮਾਂ ਸਤਗੁਰ ਕਾ ਭਾਣਾ ਮੰਨ ਕੇ ਅਤੇ ਆਪਣੇ ਵਿੱਚੋਂ ਹਾਉਮੈ ਤਿਆਗ ਕੇ ਆਪਣੇ ਆਪ ਨੂੰ ਗਵਾਅ ਕੇ ਪ੍ਰਾਪਤੀ ਕਰ ਸਕਦੀ ਹੈ। ਇਹ ਜੁਗਤ ਸੇਵਾ ਅਤੇ ਚਾਕਰੀ ਕਰਕੇ ਪ੍ਰਾਪਤ ਹੁੰਦੀ ਹੈ ਜਿਸ ਨਾਲ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਨਾਮ ਪ੍ਰਾਪਤੀ ਕਰਕੇ ਸੁਖੁ ਪਾਈਆ ਜਾਂਦਾ ਹੈ ਅਤੇ ਸੱਚਾ ਸ਼ਬਦ ਜੀਵਨ ਵਿੱਚ ਸੁਹਾਈ ਹੁੰਦਾ ਹੈ।ਇਹ ਸੁੱਖ ਉਹੀ ਮਾਣ ਸਕਦੇ ਹਨ ਜੋ ਅਨਦਿਨ ਜਾਗ ਕੇ ਹਰ ਸਾਹ ਨਾਲ ਹਰਿ ਨੂੰ ਚੇਤਦੇ ਹਨ। ਨਾਮ ਦੀ ਸੰਭਾਲ ਕਰਨ ਅਤੇ ਸੁਚੇਤ ਰਹਿਣ ਵਾਲੇ ਜੀਵ ਆਪਣੀ ਖੇਤੀ ਦੀ ਰਾਖੀ ਕਰ ਲੈਦੇ ਹਨ ਅਤੇ ਜਾਣ ਜਾਂਦੇ ਹਨ ਕਿ ਵਿਕਾਰਾਂ ਰੂਪੀ ਕੂੰਜ ਨਾਮ ਤੋਂ ਬਗੈਰ ਖੇਤ ਉਜਾੜ ਦੇਵੇਗੀ।ਜਾਗਰਿਤ ਜੀਵ ਮਨ ਦੀਆਂ ਇੱਛਾਂ ਪੂਰੀਆਂ ਕਰਨ ਲਈ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਭਰ ਲੈਂਦਾ ਹੈ।ਪ੍ਰਮਾਤਮਾਂ ਦੀ ਬੰਦਗੀ ਭੈ ਅਤੇ ਭਾਉ ਵਿੱਚ ਰਹਿਕੇ ਦਿਨੁ ਰਾਤੀ ਕਰਦਾ ਹੈ ਅਤੇ ਪ੍ਰਮਾਤਮਾਂ ਨੂੰ ਸਦਾ ਹਦੂਰ ਵੇਖਦਾ ਅਤੇ ਮਹਿਸੂਸ ਕਰਦਾ ਹੈ। ਜਿਸ ਕਾਰਨ ਉਸ ਦਾ ਮਨ ਸਦਾ ਸੱਚੇ ਸ਼ਬਦ ਨਾਲ ਰਾਤਿਆ ਰਹਿੰਦਾ ਹੈ ਮਨ ਅਤੇ ਸਰੀਰ ਵਿੱਚੋਂ ਭਰਮ ਅਤੇ ਵਿਕਾਰ ਦੂਰ ਹੋ ਜਾਂਦੇ ਹਨ। ਸੱਚੇ ਗੁਣੀ ਗਹੀਰੁ ਪ੍ਰਮਾਤਮਾਂ ਦੇ ਨਿਰਮਲ ਗੁਣ ਜੀਵ ਅੰਦਰ ਆਣ ਵੱਸਦੇ ਹਨ। ਇਹ ਅਵਸਥਾ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਜਾਗਦੇ ਹਨ ਅਤੇ ਸੁਚੇਤ ਹੋਕੇ ਵਿਕਾਰਾਂ ਤੋਂ ਉਪਰ ਹੋ ਕੇ ਉਬਰਦੇ ਹਨ ਬਾਕੀ ਜੀਵ ਜੀਉਂਦੇ ਹੋਏ ਵੀ ਸੂਤੇ ਅਤੇ ਮੋਇਆਂ ਸਮਾਨ ਹਨ। ਜੋ ਜੀਵ ਸੱਚੇ ਸ਼ਬਦ ਦੀ ਪਹਿਚਾਣ ਨਹੀਂ ਕਰਦੇ ਉਹ ਸੁਪਨੇ ਦੀ ਨਿਆਂਈ ਆਪਣਾ ਜੀਵਨ ਬਤੀਤ ਕਰਦੇ ਹਨ।ਆਤਮਾਂ ਜਦ ਤੱਕ ਪ੍ਰਮਾਤਮਾਂ ਪ੍ਰਤੀ ਸੁਚੇਤ ਨਹੀਂ ਹੁੰਦੀ ਤਦ ਤੱਕ ਇਸ ਕਾਂਇਆਂ ਵਿੱਚ ਆਤਮਾਂ ਦਾ ਵਾਸ ਸੁੰਞੇ ਘਰ ਦੇ ਪਾਹੁਣੇ ਵਾਂਗ ਹੈ ਉਹ ਜਿਉ ਆਇਆ ਤਿਉ ਹੀ ਚੱਲੇ ਜਾਂਦੀ ਹੈ ਕਾਂਇਆਂ ਆਤਮਾਂ ਦੇ ਗੁਣਾਂ ਦਾ ਪ੍ਰਭਾਵ ਕਬੂਲ ਹਨੀਂ ਕਰਦੀ।  ਮਨਮੁਖ ਜੀਵ ਇਸ ਗੱਲ ਤੋਂ ਬੇਪ੍ਰਵਾਹ ਕਿ ਪ੍ਰਮਾਤਮਾਂ ਨੂੰ ਕੀ ਮੂੰਹ ਦਿਖਾਵੇਗੀ ਆਪਣਾ ਜਨਮ ਬਿਰਥਾ ਹੀ ਗੁਆ ਲੈਂਦਾ ਹੈ।ਇਹ ਜਾਣਦਿਆਂ ਹੋਇਆਂ ਕਿ ਪ੍ਰਮਾਤਮਾਂ ਸਭ ਕਿਛੁ ਆਪੇ ਆਪ ਹੈ ਫਿਰ  ਵੀ ਅਹੰਕਾਰ ਤੇ ਹਉਮੈ ਵਿੱਚ ਉਸ ਮਾਲਕ ਨੂੰ ਯਾਦ ਨਹੀਂ ਕਰਦਾ। ਪ੍ਰਮਾਤਮਾਂ ਨੂੰ ਸ਼ਬਦ ਦੀ ਵਿਧੀ ਨਾਲ ਹੀ ਪਛਾਣਿਆ ਜਾ ਸਕਦਾ ਹੈ ਜਿਸ ਦੇ ਸਿਮਰਨ ਨਾਲ ਹਉਮੈ ਵਰਗੇ ਭਿਆਨਕ ਰੋਗ ਮਨ ਵਿੱਚੋਂ ਮੁੱਕ ਜਾਂਦੇ ਹਨ। ਅਜਿਹੇ ਸਿਮਰਨ ਅਭਿਲਾਸ਼ੀ ਆਪਣੇ ਸਤਿਗੁਰੁ ਦੀ ਸ਼ਰਨ ਅਤੇ ਸੇਵਾ ਵਿੱਚ ਲਗਕੇ  ਆਪਣਾ ਹੰਕਾਰ ਤਿਆਗ ਕੇ ਸੱਚੇ ਮਾਲਕ ਦੇ ਘਰ ਸਚਿਆਰ ਹੋ ਜਾਂਦੇ ਹਨ ਉਹਨਾਂ ਦੇ ਚਰਨ ਤੋਂ ਬਲਹਾਰ ਜਾਈਏ ਉਹਨਾਂ ਨੂੰ  ਨਮਸਕਾਰ ਹੈ। ਹਰ ਵਕਤ ਮਹੂਰਤ ਦਿਨ ਵਾਰ ਅਤੇ  ਵੇਲਾ ਪਵਿਤਰ ਹੈ ਕਾਦਰ ਦੀ ਕੁਦਰਤ ਦਾ ਹਿੱਸਾ ਹੈ। ਜੋ ਜੀਵ ਵਕਤ ਮਹੂਰਤ ਦਿਨ ਵਾਰ ਅਤੇ  ਵੇਲਾ ਦੀ ਵੀਚਾਰ ਵਿੱਚ ਉਲਝੇ ਹਨ ਉਹਨਾਂ ਪਾਸ  ਭਗਤੀ ਲਈ ਸਮਾਂ ਨਹੀਂ ਬੱਚਦਾ। ਜੀਵ ਨੂੰ ਹਰ ਵਕਤ ਅਨਦਿਨੁ ਨਾਮ ਨਾਲ ਰੱਤੇ ਰਹਿਕੇ ਸੱਚੇ ਦੀ ਸੱਚੀ ਬੰਦਗੀ ਵਿੱਚ ਸੋਭਦੇ ਹਨ।ਅਜਿਹੀਆਂ ਰੂਹਾਂ ਮਨ, ਤਨ, ਸੀਤਲ ਰੱਖਕੇ ਸਵਾਸ ਨੂੰ ਬਿਰਥਾ ਨਾ ਕਰਕੇ ਇੱਕ ਤਿਲ ਭਰ ਵੀ ਆਪਣੇ ਪਿਆਰੇ ਤੋਂ ਵਿਸਰ ਕੇ ਭਗਤੀ ਤੋਂ ਬਗੈਰ ਜੀਅ ਨਹੀਂ ਸਕਦੀਆਂ। ਜੀਵ ਤੂੰ ਵੀ  ਮਨ ਲਗਾਕੇ ਹਰਿ ਕਾ ਨਾਮ ਧਿਆਇਆ ਕਰ ਤਾਂ ਕਿ ਸੱਚੀ ਭਗਤੀ ਨਾਲ ਮਾਲਕ ਮਨ ਵਿੱਚ ਵੱਸ ਜਾਵੇ।ਜੋ ਜੀਵ ਸਹਿਜ ਵਿੱਚ ਰਹਿਕੇ,ਚਿੱਤ ਬਿਰਤੀ ਇਕਾਗਰ ਕਰਕੇ ਸੱਚੇ ਨਾਮ ਦੀ ਅਰਾਧਨਾ ਕਰਦੇ ਹਨ ਆਤਮਿਕ ਤੌਰ ਤੇ ਮਨ ਨੂੰ ਰੱਜਾ ਕੇ ਸਹਿਜ ਸੁਭਾਇ ਤਿ੍ਪਤ ਹੋ ਜਾਂਦੇ ਹਨ। ਮਨ ਸਚਿਆਰ ਕਰਕੇ ਸੱਚੇ ਦੀ ਪ੍ਰਾਪਤੀ ਲਈ ਬੀਜੁ ਮੰਤਰ ਰਾਹੀ ਤਿ੍ਖਾ ਮਿੱਟਾਕੇ ਸਰਬਵਿਆਪੀ ਹੋ ਜਾਂਦੇ ਹਨ। ਅਜਪਾ ਜਾਪ ਜਪਦਿਆਂ ਜੀਵ ਆਖਣ, ਵੇਖਣ, ਬੋਲਣ ਦੀ ਅਵਸਥਾ ਨੂੰ ਪਾਰ ਕਰ ਲੈਂਦਾ ਹੈ। ਸ਼ਬਦ ਦੀ ਧੁੰਨ ਵਿੱਚ ਆਪਣੇ ਆਪ ਨੂੰ ਲੀਨ ਕਰ ਲੈਂਦਾ ਹੈ।

      ਅੰਤਰ ਆਤਮਾਂ ਵਿੱਚ ਸੱਚ ਦੀ ਬਾਣੀ ਸੁਣਾਈ ਦੇਂਦੀ ਹੈ ਜਿਸ ਕਰਕੇ ਹਉਮੈ ਅਤੇ ਭਰਮ ਦੂਰ ਹੋ ਜਾਂਦਾ ਹੈ ਅਤੇ ਮਾਲਕ ਅੰਦਰ ਵੱਸਿਆ ਅਤੇ ਮਿਲਿਆ ਮਹਿਸੂਸ ਹੁੰਦਾ ਹੈ।  ਉਹਨਾਂ ਲਈ ਇਹ ਅਵਸਥਾ ਅੰਦਰੋਂ ਪੈਦਾ ਹੁੰਦੀ ਹੈ ਜੋ ਸੱਚੇ ਮਨੋਂ ਲਿਵ ਲਗਾਕੇ ਨਾਮ ਸਿਮਰਦੇ ਹਨ।ਮਾਲਕ ਦੀ ਕਿ੍ਰਪਾ, ਨਦਰ ,ਪੂਰੇ ਭਾਗਾਂ, ਸਤਿਸੰਗਤ ਅਤੇ ਚੰਗੇ ਕਰਮਾਂ ਨਾਲ ਹੀ ਅਨਦਿਨ ਨਾਮੁ ਧਿਆਈਆ ਜਾ ਸਕਦਾ ਹੈ ।ਜਿਸਦੇ ਮਿਲਾਪ ਨਾਲ ਅਹੰਕਾਰ ਵਰਗੇ ਭਿਆਨਕ ਰੋਗ ਦੂਰ ਹੋ ਜਾਂਦੇ ਹਨ।

          ਜੀਵਨ ਆਨੰਦ ਪ੍ਰਾਪਤੀ ਦਾ ਸਰੋਤ ਹੈ। ਸਦਾ ਅਨੰਦੁ ਉਹਨਾਂ ਜੀਵਾਂ ਦੀ ਪ੍ਰਾਪਤੀ ਹੈ ਜਿਨਾ ਨੇ ਸੱਚੇ ਨਾਮ ਨੂੰ ਆਧਾਰ ਬਣਾਇਆ ਹੈ। ਸੱਚ ਪ੍ਰਾਪਤੀ ਸਿਰਫ਼ ਗੁਰ ਸ਼ਬਦ ਨਾਲ ਪਾਈ ਜਾ ਸਕਦੀ ਹੈ ਜੋ ਦੁੱਖਾਂ ਦਾ ਨਿਵਾਰਣਹਾਰੁ ਹੈ।ਜੀਵ ਨੂੰ ਸਦਾ ਆਤਮ ਆਨੰਦ ਵਿੱਚ ਰਹਿਣ ਲਈ ਸਾਚੇ ਸਾਹਿਬ ਨਾਲ ਪਿਆਰ ਕਰਨਾ ਚਾਹਿਦਾ ਹੈ ਅਤੇ ਮਾਲਕ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ।  ਮਾਲਕ ਆਪਣੀ ਕਿਰਪਾ ਕਰਿ ਕੇ ਜੀਵ ਨੂੰ ਆਪਣੀ ਭਗਤੀ ਦੇ ਭੰਡਾਰ ਬਖ਼ਸ਼ਦਾ ਹੈ।ਜਿਸ ਦੇ ਸਦਕੇ ਜੀਵ ਮਨ ਲਗਾ ਕੇ ਮਾਲਕ ਦੇ ਗੁਣ ਗਾਇਣ ਕਰਦਾ ਹੈ ਅਤੇ ਸਦਾ ਅਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ।

17 Aug 2014

Reply