|
 |
 |
 |
|
|
Home > Communities > Punjabi Poetry > Forum > messages |
|
|
|
|
|
ਬਹੁਤ ਸੋਖਾ ਹੈ |
ਬਹੁਤ ਸੋਖਾ ਹੈ ਇੱਕ ਰੱਸੀ ਹੀ ਤਾਂ ਖਿੱਚਣੀ ਹੈ ਤਿਰੰਗਾ ਲਹਿਰਾਉਣ ਵਾਸਤੇ ਤੇ ਫੁੱਲਾਂ ਦੀ ਵਰਖਾ ਹੋ ਜਾਣੀ ਹੈ.... ਬਹੁਤ ਸੋਖਾ ਹੈ ਬੰਦੂਕਾਂ ਦੀ ਛਾਵੇਂ ਤਿਰੰਗੇ ਨੂੰ ਸਲਾਮੀ ਦੇ ਬਹਾਨੇ ਅੰਨ੍ਹੀ ਤਾਕਤ ਦਾ ਦਿਖਾਵਾ ਕਰਨਾ.... ਤੇ ਭੁੱਖ ਨਾਲ ਵਿਲਕਦੀ ਮਾਂ ਦੇ ਚੌਥੇ ਤੇ ਜਲੇਬੀਆਂ ਦਾ ਲੰਗਰ ਤੁਹਾਡੇ ਲਈ ਬਹੁਤ ਸੋਖਾ ਹੈ.... ਬਹੁਤ ਸੋਖਾ ਹੈ ਅਲਫ ਨੰਗੀ ਔਰਤ ਦੀਆਂ ਅੱਖਾਂ ਵਿੱਚ ਸ਼ਰਮ ਹਯਾ ਦਾ ਸੁਰਮਾ ਪਾ ਦੇਣਾ ਤੇ ਉਸ ਨੂੰ ਅਪਣਾ ਨੰਗੇਜ਼ ਵੇਖਣ ਤੋਂ ਵਰਜ ਦੇਣਾ...... ਬਹੁਤ ਸੋਖਾ ਹੈ ਸੋਣ ਤੋਂ ਪਹਿਲਾਂ ਨੀਂਦ ਦੀ ਗੋਲ਼ੀ ਖਾ ਕੇ ਜਾਗਦੇ ਰਹੋ ਦਾ ਹੌਕਾ ਦੇਣਾ ਤੇ ਲੁਟੇਰਿਆਂ ਦੀ ਪੁਸ਼ਤਪਨਾਹੀ ਕਰਨੀ ਬਹੁਤ ਸੋਖਾ ਹੈ ਇਹ ਸਭ ਤੁਹਾਡੇ ਲਈ ਬਹੁਤ ਸੋਖਾ ਹੈ ਤਿਰੰਗਾ ਲਹਿਰਾਉਣ ਲਈ ਕੁਰਬਾਨੀਆਂ ਨਹੀਂ ਕਰਨੀਆਂ ਪੈਂਦੀਆਂ ਸੌਦੇ ਕਰਨੇ ਪੈਂਦੇ ਨੇ ਤੇ ਇਹੋ ਸੌਦੇ ਸਾਨੂੰ ਮਨਜ਼ੂਰ ਨਹੀਂ... ਨਹੀਂ ਮਨਜ਼ੂਰ ਸਾਨੂੰ ਫੋਕੀ ਤਾਕਤ ਦਾ ਦਿਖਾਵਾ ਬੁਲਡੋਜ਼ਰਾਂ, ਟੈਂਕਾਂ ਦੀ ਨੁਮਾਇਸ਼ ਅੱਖਾਂ ਚੁੰਧਿਆ ਦੇਣ ਵਾਲੀ ਵਹਿਸ਼ਤ ਇਨ੍ਹਾਂ ਗਣਤੰਤਰ ਪਰੇਡ ਦੀਆਂ ਝਲਕੀਆਂ ਵਿੱਚ ਭੁੱਖਮਰੀ ਕਿੱਥੇ ਹੈ? ਗਰੀਬੀ ਕਿੱਥੇ ਹੈ? ਹਸਪਤਾਲਾਂ ਦੇ ਬਾਹਰ ਬਿਨਾਂ ਇਲਾਜ ਤੋਂ ਮਰਨ ਕਿਨਾਰੇ ਪਏ ਮਰੀਜ਼ ਕਿੱਥੇ ਐ? ਸਰਕਾਰੀ ਸਕੂਲਾਂ ਵਿੱਚ ਆਟਾ ਗੁੰਨ੍ਹਦੇ ਅਧਿਆਪਕ ਕਿੱਥੇ ਐ? ਕਰਜ਼ੇ ਦਾ ਸਤਾਇਆ ਕਿੱਕਰ ਨਾਲ ਟੰਗਿਆ ਕਿਸਾਨ ਕਿੱਥੇ ਐ? ਅਦਾਲਤਾਂ 'ਚ ਲੱਗੀਆਂ 50-50 ਸਾਲ ਲੰਮੀਆਂ ਲਾਈਨਾਂ ਕਿੱਥੇ ਐ? ਬਹੁਤ ਸੋਖਾ ਹੈ ਇਨ੍ਹਾਂ ਸਵਾਲਾਂ ਤੋਂ ਮੂੰਹ ਫੇਰ ਜਾਣਾ ਕੁਰਬਾਨੀਆਂ ਦੇਕੇ ਹਾਸਲ ਕੀਤੇ ਤਿਰੰਗੇ ਨਾਲ ਹਰ ਸਾਲ ਮਜ਼ਾਕ ਕਰਨਾ ਸਾਨੂ ਪਾਗਲ ਕਰਾਰ ਦੇਣਾ ਜੇਲ੍ਹਾਂ ਵਿੱਚ ਡੱਕ ਦੇਣਾ ਤਸੀਹਿਆਂ ਨਾਲ ਨਿਵਾਜਣਾ ਬਹੁਤ ਸੋਖਾ ਹੈ ..... ਪਰ ਕਿੰਨਾ ਔਖਾ ਹੋਵੇਗਾ ਤੁਹਾਡੇ ਲਈ ਉਹ ਸਮਾਂ ਜਦੋਂ ਪਾਗਲਾਂ ਹੱਥ ਆਤਮਘਾਤੀ ਹਥਿਆਰ ਆ ਜਾਣਗੇ?
(ਸੁਰਜੀਤ ਗੱਗ)
|
|
27 Jan 2013
|
|
|
|
Very nice. A thought provoking work. TFS! :)
|
|
27 Jan 2013
|
|
|
|
bittu veer bhut time baad pbizm open kita hai... sab to pehli poem teri mili... mainu lagya k main bhut kuj miss kar gya... kya kmaal di poem hai... jeonde raho...
|
|
27 Jan 2013
|
|
|
|
ਯਾਦ ਤਾਂ ਮੈਂ ਵੀ ਬਹੁਤ ਬਾਰ ਕੀਤਾ ਸੀ ਵੀਰ ..... ਫਿਰ ਸੋਚਿਆ ਕਿ ਤੁਸੀਂ Phd 'ਚ ਰੁਝੇ ਹੋਵੋਂਗੇ .....ਚਲੋ ...ਜੀ ਆਇਆਂ ਨੂੰ !
|
|
27 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|