|
ਸਾਉਣ ਮਹੀਨੇ ,,,,,,,,,,, |
ਵਰਦੇ ਮੀਂਹ ਵਿਚ ਖੇਡਣ ਬੱਚੇ ,
ਮੋਰਾਂ ਕੂਕਾਂ ਪਾਈਆਂ ,,,
ਘਰੀਂ ਪਕਾਵਣ ਖੀਰ ਤੇ ਪੂੜੇ,
ਰੱਬ ਵਰਗੀਆਂ ਮਾਵਾਂ,,,
ਦਾਤੇ ਦਾ ਸ਼ੁਕਰਾਨ ਹੈ ਕਰਦੀ ,
ਔੜਾਂ ਮਾਰੀ ਧਰਤੀ ,,,
ਮੈਂ ਵੀ ਉਸਨੂੰ ਸਜਦਾ ਕਰਕੇ,
ਮਨ ਦੀ ਪਿਆਸ ਬੁਝਾਵਾਂ,,,
" ਹਰਪਿੰਦਰ " ਤੇਰੇ ਪਾਪੀ ਮਨ ਨੇ,
ਕੂੜ੍ਹ ਹੈ ਬਹੁਤ ਕਮਾਇਆ ,,,
ਮੇਰੇ ਗੁਨਾਹ ਤੂੰ ਬਖ਼ਸ਼ੀ ਦਾਤਾ,
ਮੰਗਦਾ ਏਹੋ ਦੁਆਵਾਂ,,,
ਮੈਂ ਦਾਤਾ ਮੰਗਦਾ ਏਹੋ ਦੁਆਵਾਂ,,,
ਹਰਪਿੰਦਰ " ਮੰਡੇਰ "
ਧੰਨਵਾਦ,,,,,,,,,,,,,,,,,ਗਲਤੀ ਮਾਫ਼ ਕਰਨੀਂ,,,
ਸਾਉਣ ਮਹੀਨੇ ਅੰਬਰ ਉੱਤੇ,
ਚੜ ਆਵਣ ਜਦੋਂ ਘਟਾਵਾਂ ,,,
ਕਿਣ ਮਿਣ ਵਰਦੀਆਂ ਕਣੀਆਂ ਤੱਕ ,
ਮੈਂ ਫੁੱਲ ਵਾਂਗ ਖਿੜ ਜਾਵਾਂ,,,
ਪਿੱਪਲੀਂ ਪੀਂਘਾਂ ਪਾਵਣ ਕੁੜੀਆਂ ,
ਗਭਰੂ ਭੰਗੜੇ ਪਾਉਂਦੇ,,,
ਮੈਂ ਵੀ ਮੁਛ ਨੂੰ ਦੇ ਮਰੋੜਾ ,
ਗੀਤ ਖੁਸ਼ੀ ਦੇ ਗਾਵਾਂ ,,,
ਖੇਤਾਂ ਵਿਚ ਕਿਸਾਨ ਨੇ ਨਚਦੇ ,
ਫ਼ਸਲਾਂ ਮਸਤ ਗਾਈਆਂ ਨੇਂ,,,
ਪੰਛੀ ਕਰਨ ਕਲੋਲਾਂ ਯਾਰੋ ,
ਮੈਂ ਵੇਖ ਵੇਖ ਲਲਚਾਵਾਂ,,,
ਰੁਖ ਵੀ ਅੱਜ ਤਾਂ ਗੱਲਾਂ ਕਰਦੇ ,
ਇੱਕ ਦੂਜੇ ਗਲ ਲਗਕੇ,,,
ਮੇਰਾ ਵੀ ਕੋਈ ਯਾਰ ਜੇ ਹੋਵੇ,
ਉਸਨੂੰ ਗਲ ਨਾਲ ਲਾਵਾਂ,,,
ਵਰਦੇ ਮੀਂਹ ਵਿਚ ਖੇਡਣ ਬੱਚੇ ,
ਮੋਰਾਂ ਕੂਕਾਂ ਪਾਈਆਂ ,,,
ਘਰੀਂ ਪਕਾਵਣ ਖੀਰ ਤੇ ਪੂੜੇ,
ਰੱਬ ਵਰਗੀਆਂ ਮਾਵਾਂ,,,
ਦਾਤੇ ਦਾ ਸ਼ੁਕਰਾਨ ਹੈ ਕਰਦੀ ,
ਔੜਾਂ ਮਾਰੀ ਧਰਤੀ ,,,
ਮੈਂ ਵੀ ਉਸਨੂੰ ਸਜਦਾ ਕਰਕੇ,
ਮਨ ਦੀ ਪਿਆਸ ਬੁਝਾਵਾਂ,,,
" ਹਰਪਿੰਦਰ " ਤੇਰੇ ਪਾਪੀ ਮਨ ਨੇ,
ਕੂੜ੍ਹ ਹੈ ਬਹੁਤ ਕਮਾਇਆ ,,,
ਮੇਰੇ ਗੁਨਾਹ ਤੂੰ ਬਖ਼ਸ਼ੀ ਦਾਤਾ,
ਮੰਗਦਾ ਏਹੋ ਦੁਆਵਾਂ,,,
ਮੈਂ ਦਾਤਾ ਮੰਗਦਾ ਏਹੋ ਦੁਆਵਾਂ,,,
ਹਰਪਿੰਦਰ " ਮੰਡੇਰ "
ਧੰਨਵਾਦ,,,,,,,,,,,,,,,,,ਗਲਤੀ ਮਾਫ਼ ਕਰਨੀਂ,,,
|
|
08 May 2011
|
|
|
|
ਸਾਉਣ ਮਹੀਨਾ ਕਹਿੰਦੇ ਬੜਾ ਕਮੀਨਾ ਕਦੇ ਕਦੇ ਠੰਡ ਲਗਦੀ ਤੇ ਕਦੇ -ਕਦੇ ਆਵੇ ਪਸੀਨਾ
|
|
08 May 2011
|
|
|
saun |
ਸਾਉਣ ਮਹੀਨੇ ਨੂੰ ਬਖੂਬੀ ਬਿਆਨ ਕੀਤਾ ਹੈ ਵੀਰ ਜੀ, ਸਾਉਣ ਦਾ ਮਹੀਨਾ ਇਨਸਾਨ, ਪਸ਼ੁ, ਪੰਸ਼ੀ,ਵਨਸਪਤੀ, ਕਿਸਾਨ, ਸ਼ਾਹੂਕਾਰ,ਦੁਕਾਨਦਾਰ, ਆਸ਼ਕ, ਸਬ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਏਸ ਮਹੀਨੇ ਨਵੀਆਂ ਕਰੁਮ੍ਬ੍ਲਾਂ ਨਿਕਲਦੀਆਂ ਨੇ ਤੇ ਜੀਵਨ ਤੇ ਨਵਾਂ ਨਿਖਰ ਆਉਂਦਾ ਹੈ
|
|
08 May 2011
|
|
|
|
ਹਰਪਿੰਦਰ ਜੀ ਬਹੁਤ ਸੋਹਣੀਆਂ ਰਚਨਾਵਾਂ ਪੇਸ਼ ਕਰੇ ਹੋ ਤੁਸੀਂ....ਦੁਆਵਾਂ ਤੁਹਾਡੀ ਕਲਮ ਲਈ
|
|
08 May 2011
|
|
|
|
|
|
ਵਧੀਆ ਬਿਆਨ ਕੀਤਾ ਹੈ ਸਾਉਣ ਮਹੀਨੇ ਦੇ ਖੁਸ਼ੀ-ਖੇੜਿਆਂ ਨੂੰ ਮੰਡੇਰ ਸਾਅਬ ! ਜੀਓ...
|
|
09 May 2011
|
|
|
|
|
|
ਇਸ ਨਿਮਾਣੀ ਜੇਹੀ ਰਚਨਾ ਨੂੰ ਆਪਨੇ ਕੀਮਤੀ ਵਿਚਾਰ ਦੇਣ
ਲਈ ਬਹੁਤ ਬਹੁਤ ਧੰਨਵਾਦ,,,
@ inderdeep ,,,,,,,,,,,,,,thanx,,,
|
|
15 Jul 2011
|
|
|