ਇੰਝ ਤਾਂ ਕਦੇ ਨਹੀਂ ਹੋਇਆ............
ਕੀ ਤੁਰਨਾ ਚਾਹਾ
ਪਰ ਪੈਰ ਸਾਥ ਨਾ ਦੇਣ
ਕੁੱਝ ਬੋਲਣਾ ਚਾਹਾ
ਤੇ ਸ਼ੀਸ਼ਾ ਚੁੱਪ ਹੋ ਜਾਵੇ
ਉਹ ਸ਼ੀਸ਼ੇ ਅੱਗੇ ਖੜੀ ਗੱਲਾਂ ਕਰ ਰਹੀ ਸੀ
ਿਕ ਅਚਾਨਕ ਸ਼ੀਸ਼ੇ 'ਚੋਂ ਇੱਕ
ਅਕਸ਼ ਉਭਰ ਆਇਆ
ਹੇ ਮਾ!
ਕੌਣ ਹੈ ਤੂੰ
ਮਾਂ ਤੂੰ ਪਛਾਿਣਆ ਨਹੀਂ
ਨਹੀਂ?
ਮੈਂ ਤੇਰੀ ਧੀ
ਤੇਰੀ ਅਵਾਜ਼
ਤੇਰਾ ਪਰਛਾਵਾਂ
ਤੇਰੇ ਿਢੱਡ ਦੀ ਅਾਂਦਰ
ਤੇਰੀ ਧੀ!
ਮੇਰੀ ਧੀ?
ਹਾਂ ਤੇਰੀ ਿਨਰਦੋਸ਼ ਧੀ ਿਜਸਨੂੰ ਤੂੰ ਜਨਮ ਤੋਂ ਪਿਹਲਾਂ ਹੀ ਮਾਰਨ ਦਾ ਫੈਸਲਾ ਕੀਤਾ
ਤੇਨੂੰ ਇਹ ਸਭ ਿਕਸ ਤਰਾਂ ਪਤਾ,
ਜੇ ਮਾਂ ਅਿਭਮੰਚਯੂ ਸੁਣ ਸਕਦਾ ਹੈ ੈ
ਮਾਂ ਦੇ
ਗਰਭ ਿਵੱਚੋਂ ਚੱਕਰਿਵਯੂ ਤੋੜਨ ਦੀ ਕਥਾ
ਤਾਂ ਿਫਰ ਮੈਂ ਵੀ ਸੁਣ ਸਕਦੀ ਹਾਂ ਆਪਣੇ ਕਤਲ ਦੀ ਗਾਥਾ
ਤੇਰੇ ਗਰਭ ਿਵੱਚੋਂ
ਹੈਰਾਨ ਰਿਹ ਗਈ ਸ਼ੀਸ਼ੇ ਿਵੱਚੋਂ ਆਪਣਾ ਅਕਸ਼ ਵੇਖਕੇ
ਹੇ ਅੰਮੜੀੲੇ !
ਮਾਂ ਧੀ ਦਾ ਿਰਸ਼ਤਾ ਇਸ ਦੁਨੀਅਾਂ ਦਾ ਸਭ ਤੋਂ ਸੋਹਣਾ ਿਰਸ਼ਤਾ ਹੈ
ਸਭ ਚੋਟੀਅਾਂ ਤੋਂ ਉੱਚਾ
ਤੂੰ ਮਾਂ ਿਕਵੇਂ ਸੋਚ ਿਲਅਾ ਇਹ ਗੁਨਾਹ ਕਰਨ ਦਾ...
ਮੈਨੂੰ ਦੁਨੀਆਂ ਿਵੱਚ ਆਉਣ ਤੋਂ ਪਿਹਲਾਂ ਹੀ......
ਨਹੀਂ ਮਾਂ ਨਹੀਂ,ਤੂੰ ਇੰਝ ਨਹੀੰ ਕਰ ਸਕਦੀ ..
ਹੇ ਮਾਂ...ਧੀ ਤਾਂ ਰੱਖਦੀ ਹੈ
ਮਾਂ ਦੀ ਬੇਦਾਗ ਚੁੰਨੀ ,ਿਪਉ ਦੀ ਬੇਦਾਗ ਪੱਗ,
ਮਾਂ ਮੈਂ ਤੈਨੂੰ ਯਕੀਨ ਿਦਵਾਉਦੀ ਹਾਂ
ਿਕ ਮੈਂ ਤੇਰੇ ਤੇ ਸਾਰੀ ਉਮਰ ਭਾਰ ਨਹੀਂ ਬਣਾਂਗੀ,ਤੇਰੀਆਂ ਸਾਰੀਆਂ ਆਸਾ ਤੇ ਖਰੀ ਉਤਰਾਗੀ,ਮੈਂ ਬਣਾਂਗੀ ਤੇਰੀ ਿਪਆਸ ਲੲੀ ਪਾਣੀ,
ਤੇਰੀ ਉੱਚੀ ਉਡਾਣ ਲੲੀ
ਤੇਰੀ ਉੱਚੀ ਉਡਾਣ ਲੲੀ ਖੰਭ ਤੁਰਨ ਲੲੀ ਪੈਰ
ਓ ਮੇਰੀੲੇ ਭੋਲੀੲੇ ਮਾਂੲੇ..
ਤੂੰ ਮੇਰੇ ਤੋਂ ਿਜਊਣ ਦੇ ਸੁਪਣੇ ਨਾ ਖੋਹ ,ਮੈਂਨੂੰ ਵੀ ਇਹ ਦੁਨੀਆਂ ਵੇਖਣ ਦਾ ਮੌਕਾ ਦੇ
ਮਾਂ ,ਧੀਆਂ ਕਦੇ ਮਾਂ ਲੲੀ ਪੱਥਰ ਨਹੀਂ ਹੋ ਸਕਦੀਾਆਂ
ਮੈਂ ਬਣਾਂਗੀ ਤੇਰੇ ਬਗੀਚੇ ਦਾ ਫੁੱਲ,
ਮਾਂ ਮੈਂ ਰੋ ਰਹੀ ਹਾਂ .ਤੇਰੇ ਅੱਗੇ ਿਮੰਨਤਾਂ ਕੱਢ ਰਹੀ ਹਾਂ,
ਮੇਰੇ ਸੁਪਿਣਆਂ ਨੂਂ ਇੰਜ ਰੋਲ ਨਾ..
.
ਹੁਣ ਉਹ ਅਕਸ਼ ਗਾਿੲਬ ਸੀ
ਉਹ ਬੁੜਬੁੜਾ ਰਹੀ ਸੀ...ਹਾਂ ਮੇਰੀ ਲਾਡੋ....ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗੲੀ ਸੀ ਮੈਂ ਇਹ ਭੁੱਲ ਗੲੀ ਸੀ ਿਕ ਿਕਸੇ ਿਦਨ ਮੈ ਵੀ ਿਕਸੇ ਦੀ ਧੀ
ਂ ਬਣਕੇ ਇਸ ਧਰਤੀ ਤੇ ਜਨਮ ਿਲਆ ਸੀ
-----------PLZ PLZ SAVE BABY GIRL---------------------------