|
 |
 |
 |
|
|
Home > Communities > Punjabi Poetry > Forum > messages |
|
|
|
|
|
ਸਈਓ ਨੀ ! |
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਮੇਰੀਆਂ ਰੀਝਾਂ ਦਾ ਚਰਖਾ
ਫਿਰ ਰੋਵੇ ਤੇ ਕੁਰਲਾਵੇ
ਜੋ ਵੀ ਤੰਦ ਖੁਸ਼ੀ ਦਾ ਪਾਵਾਂ
ਓਹੀ ਟੁੱਟਦਾ ਜਾਵੇ
ਕੋੲੀ ਹਿਜਰ ਦਾ ਤੱਕਲਾ
ਜਿਵੇਂ ਸੀਨੇ ਚੁਭਦਾ ਜਾਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਮੇਰਾ ਹੰਝੂਆਂ ਭਰਿਆ ਛੱਜ
ਹੱਥੋਂ ਛੁੱਟ-ਛੱਟ ਜਾਵੇ
ਛੱਟਣ ਭੁਲੇਖੇ ਜਿੰਦ ਮੇਰੀ ਦੇ
ੳੁਹ ਦੁੱਖੜੇ ਹੋਰ ਵਧਾਵੇ
ਮੇਰਾ ਪੱਥਰ ਦਿਲ ਫਿਰ ਮੇਰੇ ਹੀ
ਹੰਝੂਆਂ 'ਚ ਖੁਰਦਾ ਜਾਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਮੇਰੇ ਸੱਜਰੇ ਜੋਬਨ ਦੀ ਚੁੰਨੀ
ਤਦ-ਤਦ ਲੂਸੀ ਜਾਵੇ
ਬਲਦੀ ਚੁੰਨੀ ਦੇ ਲੜ ਗਲ ਨੂੰ
ਕੁਝ ਵਲੇਟ੍ਹ ਫਿਰ ੲਿੰਜ ਪਾਵੇ
ਕੀ ਹੋਲੀ-ਹੋਲੀ ਜੋਬਨ ਨਾਲ
ਹੁਣ ਸਾਹ ਵੀ ਮੁੱਕਦਾ ਜਾਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ
ੲਿਸ ਦਿਲ ਭੋਲੇ-ਭਾਲੇ ਨੂੰ
ਸਮਝ ਨਾ ਤਦ ਕੁਝ ਆਵੇ
ਕੀ ੳੁਹ ਬਲਦੀ ਯਾਦ
ਆ ਦਿਲ ਨੂੰ ਲੋਅ ਦਿਖਾਵੇ
ਜਾਂ ਫਿਰ ਝੂਠੀ ਲੋਅ ਭੁਲੇਖੇ
ਬਸ ਉਸ ਨੂੰ ਫੂਕਣ ਆਵੇ
ਸਈਓ ਨੀ !
ਜਦ ਯਾਦ ਸੱਜਣ ਦੀ ਆਵੇ ॥
|
|
29 Aug 2014
|
|
|
|
|
|
ਉਮਦਾ ਇਮੇਜਰੀ ਅਤੇ ਮੈਟਾਫਰ
ਰੀਝਾਂ ਦਾ ਚਰਖਾ, ਤੰਦ ਖੁਸ਼ੀ ਦੀ ਪਾਵਾਂ ਅਤੇ ਹਿਜਰ ਦਾ ਤੱਕਲਾ
ਨਾਲ ਸਜਿਆ ਹੋਇਆ ਬਹੁਤ ਈ ਸੋਹਣਾ ਥੀਮ
ਤੇ ਕਿਰਤ ਹੈ ਸਈਓ ਨੀ, ਸੰਦੀਪ ਬਾਈ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ !
ਉਮਦਾ ਇਮੇਜਰੀ ਅਤੇ ਮੈਟਾਫਰ -
ਰੀਝਾਂ ਦਾ ਚਰਖਾ, ਤੰਦ ਖੁਸ਼ੀ ਦੀ ਅਤੇ ਹਿਜਰ ਦਾ ਤੱਕਲਾ -
ਨਾਲ ਸਜਿਆ ਹੋਇਆ ਬਹੁਤ ਸੋਹਣਾ ਥੀਮ
ਤੇ ਕਿਰਤ ਹੈ "ਸਈਓ ਨੀ", ਸੰਦੀਪ ਬਾਈ ਜੀ |
TFS, ਜਿਉਂਦੇ ਵੱਸਦੇ ਰਹੋ |
ਰੱਬ ਰਾਖਾ !
|
|
30 Aug 2014
|
|
|
|
sandeep g tuhadi is likhat ne reejhan de charkhe de nal nal menu vi rawaa dita....
bahut hi sohne tareeke nal likhi hoyi ik sajana di yaad ch tadapadi rooh di dard bhari
tasveer pesh ho rhi......
"muddata to jo kaid c meri peed mere dil vich
oh vi ajj parde hataa hataa ke royi....
"navi" de khyaala ne jo tere dukhi dil da safar kita
wapisi te ohdi hi tasveer dil ch bna bna royi..."
- Navi
khush raho g....
rabb rakha
|
|
30 Aug 2014
|
|
|
|
|
ਬਹੁਤ ਹੀ ਖੂਬਸੂਰਤ ਲਿਖਿਆ ਏ ਬਾਈ ਜੀ,,,
ਬਹੁਤ ਸੋਹਨਾ flow ਹੈ,,,
ਪਿਆਰੀ ਜਹੀ ਲਿਖਤ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਵੀਰ !
ਜਿਓੰਦੇ ਵੱਸਦੇ ਰਹੋ,,,
ਬਹੁਤ ਹੀ ਖੂਬਸੂਰਤ ਲਿਖਿਆ ਏ ਬਾਈ ਜੀ,,,
ਬਹੁਤ ਸੋਹਨਾ flow ਹੈ,,,
ਪਿਆਰੀ ਜਹੀ ਲਿਖਤ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਵੀਰ !
ਜਿਓੰਦੇ ਵੱਸਦੇ ਰਹੋ,,,
|
|
30 Aug 2014
|
|
|
|
ਜਗਜੀਤ ਸਰ , ਸੰਜੀਵ ਜੀ ,ਗੁਰਪਰੀਤ ਜੀ, ਨਵੀ ਜੀ, ਹਰਪਿੰਦਰ ਬਾਈ ਜੀ ਤੁਸੀ ਸਭ ਨੇ ਆਪਣਾ ਕੀਮਤੀ ਵਕਤ ਤੇ ਅਥਾਹ ਪਿਆਰ ਨਿਮਾਣੀ ਜਿਹੀ ਕਵਿਤਾ ਨੂੰ ਦਿੱਤਾ ਤੇ ਹੌਸਲਾ ਵਧਾਇਆ,ਜਿਸ ਲਈ ਤੁਹਾਡਾ ਸਭ ਦਾ ਬਹੁਤ -੨ ਸ਼ੁਕਰੀਆ ।
|
|
31 Aug 2014
|
|
|
|
|
|
|
|
 |
 |
 |
|
|
|