ਸਾਡੇ ਸਕੂਲ ਦੀਆਂ ਮਿਠੀਆਂ ਯਾਦਾਂ ਨੂੰ , ਦਿਲੋਂ ਨਹੀਓ ਜਾਂਦਾ ਕਡਿਆ
ਬਾਪੂ ਇਕ ਸਾਲ ਹੋਰ ਪੜ ਲੈਣ ਦੇ ਸਕੂਲ ਨਹੀਓਂ ਜਾਂਦਾ ਛਡਿਆ
ਰੋ ਰੋ ਕਰ ਕੀਤੀ ਸੀਗੀ ਗੇਆਰਵੀ ,ਹੁਣ ਹੋਈ ਨਾ ਕਲੀਅਰ ਸਾਥੋਂ ਬਾਰਵੀ
ਸਾਨੂੰ ਟੀਚਰ ਵੀ ਬੜਾ ਸਮਜਉਂਦੇ ਸੀ, ਕਿਹਿੰਦੇ ਪੜ ਬੜਾ ਹੀ ਜੋਰ ਲੋਦੇ ਸੀ
ਅਸੀਂ ਟੀਚਰਾਂ ਦੀ ਇਕ ਵੀ ਨਾ ਮਨੀ, ਪਤਾ ਪੇਪਰਾਂ ਚ ਲਗਿਆ
ਬਾਪੂ ਇਕ ਸਾਲ ਹੋਰ ਪੜ ਲੈਣ ਦੇ...............................
ਸੀ ਕਲਾਸ ਵਿਚ ਬੰਬ ਵੀ ਚਲਾਏ ਸੀ, ਕਿਸੇ ਕੁੜੀ ਨੇ ਨਾ ਸਾਡੇ ਲਾਏ ਸੀ
ਅਸੀਂ ਮੈਡਮਾ ਦੇ ਟੀਫਨ ਵੀ ਖੋਲੇ ਸੀ, ਰੋਟੀ ਖਾਕੇ ਚੌਲ ਪੋੜੀਆ ਚ ਡੋਲੇ ਸੀ
ਕਮ ਹੋਰ ਵੀ ਬਥੇਰੇ ਬੜੇ ਕੀਤੇ ,ਕਈਆ ਦਾ ਪਤਾ ਵੀ ਨਾ ਲਗਿਆ
ਬਾਪੂ ਇਕ ਸਾਲ ਹੋਰ ਪੜ ਲੈਣ ਦੇ.............
ਹਰ ਪੀਰਡ ਚ ਪਾਣੀ ਪੀਣ ਆਉਂਦੇ ਸੀ, ਇਕ ਗੇੜੀ ਕੰਟੀਨ ਦੀ ਵੀ ਲਾਉਂਦੇ ਸੀ
ਅਸੀਂ ਘੱਟ ਹੀ ਕਲਾਸ ਵਿਚ ਵੜਦੇ ,ਜਇਆਦਾ ਤਰ ਅਸੀਂ ਪੋੜੀਆ ਖੜਦੇ
ਸਾਨੂੰ ਕੋਈ ਨਾ ਪੜਾ ਕੇ ਦਿਲੋ ਖੁਸ਼ ਸੀ ਮੈਂ ਸਚੀ ਗਲ ਕਹਨ ਲਗਿਆ
ਬਾਪੂ ਇਕ ਸਾਲ ਹੋਰ ਪੜ ਲੈਣ ਦੇ.................
ਕਈਆ ਕੇਸਾਂ ਵਿਚ ਜਾਂਦੇ ਅਸੀਂ ਘੇਰੇ ਸੀ ,ਹੁੰਦੇ ਚਰਚੇ ਫਿਰ ਚਾਰ ਚੁਫੇਰੇ ਸੀ
ਤੇਨੂੰ ਹੁਣ ਅਸੀ ਸ੍ਕੂਲੋ ਕੱਡ ਦੇਣਾ ਏ , ਹੁੰਦਾ ਮੈਡਮ ਦੇ ਰੋਜ਼ ਏਹੋ ਕਹਨਾ ਏ
ਐਵੇਂ ਝੂਠੇ ਦਾਬੇ ਰਹੇ ਸਾਨੂ ਮਾਰਦੇ, ਕਿਸੇ ਨਾ ਸਕੂਲੋਂ ਕਡਿਆ
ਬਾਪੂ ਇਕ ਸਾਲ ਹੋਰ ਪੜ ਲੈਣ ਦੇ,ਸਕੂਲ ਨਹੀਓਂ ਜਾਂਦਾ ਛਡਿਆ
i listen this lovely song on youtube.com, then i thought i have to type it on punjabizm..... this is exactly wat we did in school days.......miss ma school days