ਸੀਨੇ ਮੇਰੇ ਦੀ ਅੱਗ ਨਾ ਅਜੇ ਬੁੱਝ ਪਾਈ ਏ
ਹਨੇਰੇ ਰਾਹਾਂ ਚ ਇਸ ਮੇਰੀ ਮਸ਼ਾਲ ਜਗਾਈ ਏ
ਸਾਹ ਮਿਲੇਗਾ ਹੁਣ ਤਾਂ ਮੰਜ਼ਿਲ ਤੇ ਪੁੱਜ ਕੇ ਹੀ
ਸਾਰੀ ਉਮਰ ਹੀ ਭਾਵੇਂ ਅਸੀਂ ਮਾਤ ਖਾਈ ਏ
ਟੁੱਟ ਟੁੱਟ ਹੋਏ ਨੇ ਹੋਸਲੇ ਮੇਰੇ ਅਸਮਾਨੋ ਉੱਚੇ
ਵਿੱਚ ਔਕੜਾ ਹੱਸਣਾ ਜ਼ਿੰਦਗੀ ਦੀ ਕਮਾਈ ਏ
ਅੱਜ ਮੇਰਾ ਸਮੁੰਦਰ ਵਿੱਚ ਢਲਨ ਨੂੰ ਦਿਲ ਕਰਦਾ
ਦੇਖ ਚੰਨ ਨੂੰ ਛੂਹੰਦੀ ਲਹਿਰ ਫ਼ਿਰ ਚੜ ਆਈ ਏ
ਤੂੰ ਆਖਦਾ ਏ ਮੈਨੂੰ ਤੱਪਦੇ ਥਲਾਂ ਦੀ ਗਰਮੀ
ਅਸੀਂ ਤਾਂ ਮੱਘਦੇ ਸੂਰਜਾਂ ਨਾਲ ਯਾਰੀ ਪਾਈ ਏ
ਮੇਟ ਕੇ ਰੱਖ ਦੇਵਾਗਾਂ ਕਿਸ੍ਮਤ ਦੀਆਂ ਲਕੀਰਾਂ
ਭਾਵੇਂ ਪੱਕੀ ਬਹੁਤ ਹੀ ਖੁਦਾ ਦੀ ਸਿਆਹੀ ਏ
ਸੀਨੇ ਮੇਰੇ ਦੀ ਅੱਗ ਨਾ ਅਜੇ ਬੁੱਝ ਪਾਈ ਏ
ਹਨੇਰੇ ਰਾਹਾਂ ਚ ਇਸ ਮੇਰੀ ਮਸ਼ਾਲ ਜਗਾਈ ਏ
ਸਾਹ ਮਿਲੇਗਾ ਹੁਣ ਤਾਂ ਮੰਜ਼ਿਲ ਤੇ ਪੁੱਜ ਕੇ ਹੀ
ਸਾਰੀ ਉਮਰ ਹੀ ਭਾਵੇਂ ਅਸੀਂ ਮਾਤ ਖਾਈ ਏ
ਟੁੱਟ ਟੁੱਟ ਹੋਏ ਨੇ ਹੋਸਲੇ ਮੇਰੇ ਅਸਮਾਨੋ ਉੱਚੇ
ਵਿੱਚ ਔਕੜਾ ਹੱਸਣਾ ਜ਼ਿੰਦਗੀ ਦੀ ਕਮਾਈ ਏ
ਅੱਜ ਮੇਰਾ ਸਮੁੰਦਰ ਵਿੱਚ ਢਲਨ ਨੂੰ ਦਿਲ ਕਰਦਾ
ਦੇਖ ਚੰਨ ਨੂੰ ਛੂਹੰਦੀ ਲਹਿਰ ਫ਼ਿਰ ਚੜ ਆਈ ਏ
ਤੂੰ ਆਖਦਾ ਏ ਮੈਨੂੰ ਤੱਪਦੇ ਥਲਾਂ ਦੀ ਗਰਮੀ
ਅਸੀਂ ਤਾਂ ਮੱਘਦੇ ਸੂਰਜਾਂ ਨਾਲ ਯਾਰੀ ਪਾਈ ਏ
ਮੇਟ ਕੇ ਰੱਖ ਦੇਵਾਗਾਂ ਕਿਸ੍ਮਤ ਦੀਆਂ ਲਕੀਰਾਂ
ਹੋਇਆ ਕੀ ਜੇ ਪੱਕੀ ਬੜੀ ਖੁਦਾ ਦੀ ਸਿਆਹੀ ਏ...
-A