|
ਸ਼ਹਿਰ ਦੀ ਹਵਾ |
ਮਰਨਾ ਮੂਲ ਨਾ ਭਾਵੇ
ਫਿਰ ਵੀ ਮਰ ਜਾਵਣਾ।
ਹੱਸਣ ਮੂਲ ਨਾ ਚਾਹੇ,
ਲੋਕ ਹੱਸ ਪਰਚਾਵਣਾ।
ਪੱਥਰ ਵਿੱਚੋਂ ਖੁਦਾ,
ਪੱਥਰ ਦੇ ਸਨਮ ਨੂੰ,
ਪੱਥਰ ਵਰਗੇ ਇਨਸਾਨ,
ਲੱਭਦੇ ਰਹਿਣਗੇ।
ਤੇਰੇ ਸ਼ਹਿਰ ਵਿੱਚ-ਮੁਹੱਬਤ,
ਕਤੱਲ ਕਰਨ ਦਾ ਰਿਵਾਜ਼ ਹੈ,
ਜਾਨ ਬਚਾ ਕੇ ਦੂਰ ਚੱਲੇ ਆਏ ਹਾਂ,.
ਬਲਦੇ ਬਿਰਖ ਦੀ ਛਾਂ ਹਾਂ,
ਖ਼ਤਮ ਹੋਣ ਦੇ ਕਿਨਾਰੇ ਹਾਂ,
ਬਸ ਸ਼ਾਮ ਤੱਕ ਦੀ ਉਡੀਕ ਹੈ,
ਰਾਤ ਦੇ ਹਨੇਰੇ ਵਿੱਚ ਗਰਕ ਹੋ ਜਾਵਾਂਗਾ,
ਫਿਰ ਵੀ ਕਿਸੇ ਦੀ ਕਰਦਾ ਉਡੀਕ ਹਾਂ ..
ਸ਼ਹਿਰ ਦਾ ਹਰ ਸਖ਼ਸ਼ ਸੁੱਖ ਚਾਹੁੰਦੈ ,
ਸ਼ਹਿਰ ਵਿੱਚ ਕਿਸੇ ਨੂੰ ਚੈਨ ਕਰਨ ਨਹੀਂ ਦੇਂਦਾ,
ਸ਼ਹਿਰ ਦੀ ਹਵਾ ਗਰਮ ਹੈ ,
ਉਹ ਜਾਣਦਾ ਵੀ ਨਹੀਂ ਉਸਦੇ ਆਪਣੇ ਜਲ ਰਹੇ ਨੇ |
ਫਿਰ ਵੀ ਸ਼ਾਂਤ ਮਸਤ ਆਪਣੀ ਚਾਲ ਵਿੱਚ।
ਮਰਨਾ ਮੂਲ ਨਾ ਭਾਵੇ
ਫਿਰ ਵੀ ਮਰ ਜਾਵਣਾ।
ਹੱਸਣ ਮੂਲ ਨਾ ਚਾਹੇ,
ਲੋਕ ਹੱਸ ਪਰਚਾਵਣਾ।
ਪੱਥਰ ਵਿੱਚੋਂ ਖੁਦਾ,
ਪੱਥਰ ਦੇ ਸਨਮ ਨੂੰ,
ਪੱਥਰ ਵਰਗੇ ਇਨਸਾਨ,
ਲੱਭਦੇ ਰਹਿਣਗੇ।
ਤੇਰੇ ਸ਼ਹਿਰ ਵਿੱਚ-ਮੁਹੱਬਤ,
ਕਤੱਲ ਕਰਨ ਦਾ ਰਿਵਾਜ਼ ਹੈ,
ਜਾਨ ਬਚਾ ਕੇ ਦੂਰ ਚੱਲੇ ਆਏ ਹਾਂ,.
ਬਲਦੇ ਬਿਰਖ ਦੀ ਛਾਂ ਹਾਂ,
ਖ਼ਤਮ ਹੋਣ ਦੇ ਕਿਨਾਰੇ ਹਾਂ,
ਬਸ ਸ਼ਾਮ ਤੱਕ ਦੀ ਉਡੀਕ ਹੈ,
ਰਾਤ ਦੇ ਹਨੇਰੇ ਵਿੱਚ ਗਰਕ ਹੋ ਜਾਵਾਂਗਾ,
ਫਿਰ ਵੀ ਸੁਭ੍ਹਾ ਦੀ ਕਰਦਾ ਉਡੀਕ ਹਾਂ ..
ਸ਼ਹਿਰ ਦਾ ਹਰ ਸਖ਼ਸ਼ ਚੁੱਪ ਹੈ,
ਸ਼ਹਿਰ ਵਿੱਚ ਕਿਸੇ ਨੂੰ ਸਕੂਨ ਨਹੀਂ ਹੈ,
ਸ਼ਹਿਰ ਦੀ ਹਵਾ ਗਰਮ ਹੈ ,
ਉਹ ਸ਼ਾਇਦ ਜਾਣਦਾ ਨਹੀਂ ,
ਉਸਦੇ ਆਪਣੇ ਜਲ ਰਹੇ ਨੇ |
ਫਿਰ ਵੀ ਉਹ ਸ਼ਾਂਤ ਮਸਤ ,
ਬੇਵੱਸ ਆਪਣੀ ਚਾਲ ਵਿੱਚ,
ਬੇਪ੍ਰਵਾਹ ਹੈ ਜ਼ਿੰਦਗੀ,
ਕਦੀ ਤਾਂ ਰਸਤਾ ਲੱਭ ਲਵੇਗੀ............
|
|
06 Sep 2013
|