ਸੇਕ
ਅੱਜ ਮੈਂ ਅੱਗ ਨੂੰ ਹੱਥ ਲਾ ਕੇ ਵੇਖਿਆ,
ਉਸ ਵਿੱਚ ਵੀ ਸੇਕ ਨਹੀਂ ਸੀ।
ਅਜੀਬ ਜਹੀ ਇਹ ਦਾਸਤਾਂ,
ਕਿ ਇਨਸਾਨ ਵਿੱਚ ਵੀ ਇਨਸਾਨੀਅਤ ਨਹੀਂ ਸੀ।
ਦੂਰ ਤੱੱਕ ਦੀ ਨਿਗਹਾ ਨੇ ਆਪਾ ਭੁੱਲਾ ਦਿੱਤਾ ਹੈ,
ਦਵੰਧ ਮੇਰੇ ਮਨ ਦਾ, ਅੰਦਰ ਦਾ ਪਤਾ ਨਹੀਂ ਹੈ।
ਕਿਨਾਰਿਆਂ ਤੇ ਬੈਠਕੇ, ਤਰਨ ਦੀਆਂ ਕਹਾਣੀਅਾਂ,
ਪੈਰ ਅਜੇ ਤੱਕ ਵੀ ਗਿੱਲਾ ਕੀਤਾ ਨਹੀਂ ਹੈ।
ਬੇੜੀਅਾਂ ਦੇ ਆਸਰੇ ਦਰਿਆ ਪਾਰ ਕਰਨ ਵਾਲੇ,
ਮੁਸਾਫਿਰ ਤਾਂ ਹੋਣਗੇ, ਆਸ਼ਿਕ ਹੁੰਦੇ ਨਹੀਂ।
ਅਸੀਂ ਤਾਂ ਕਈ ਵਾਰ ਅੰਦਰ ਝਾਕ ਵੇਖਿਆ,
ਖਲਾਅ ਹੀ ਖਲਾਅ ਸੀ, ਝਰਨਾਹਟ ਹੁੰਦੇ ਨਹੀਂ।
ਦਾਸਤਾਂ ਇਹ ਇਸ਼ਕ ਦੀ, ਕਦ ਮਹਿਸੂਸ ਕਰੋਗੇ,
ਅਨੁਭਵ ਤੇਰੇ ਮਿਲਣ ਦਾ, ਬਾਹਰੋਂ ਹੁੰਦਾ ਨਹੀਂ।
ਸੇਕ
ਅੱਜ ਜਦ ਮੈਂ ਅੱਗ ਨੂੰ ਹੱਥ ਲਾ ਕੇ ਵੇਖਿਆ,
ਉਸ ਵਿੱਚ ਵੀ ਸੇਕ ਭੋਰਾ ਲੱਗਦਾ ਨਹੀਂ ਸੀ।
ਕਿਸ ਤਰ੍ਹਾਂ ਦੀ ਅਜੀਬ ਜਿਹੀ ਹੈ ਦਾਸਤਾਂ,
ਇਨਸਾਨ ਹੀ ਇਨਸਾਨ ਲੱਗਦਾ ਨਹੀਂ ਸੀ।
ਦੂਰ ਤੱੱਕ ਦੀ ਨਿਗਹਾ ਨੇ ਆਪਾ ਭੁੱਲਾ ਦਿੱਤਾ,
ਦਵੰਧ ਮਨ ਅੰਦਰ ਦਾ ਪਤਾ ਲੱਗਦਾ ਨਹੀਂ ਸੀ।
ਕਿਨਾਰਿਆਂ ਤੇ ਬੈਠਕੇ, ਤਰਨ ਦੀਆਂ ਕਹਾਣੀਅਾਂ,
ਜਿਸ ਪੈਰ ਕਦੇ, ਗਿੱਲਾ ਕੀਤਾ ਲੱਗਦਾ ਨਹੀਂ ਸੀ।
ਬੇੜੀਅਾਂ ਦੇ ਆਸਰੇ ਦਰਿਆ ਪਾਰ ਕਰਨ ਵਾਲਾ,
ਮੁਸਾਫਿਰ ਤਾਂ ਹੋਵੇਗਾ, ਆਸ਼ਿਕ ਲੱਗਦਾ ਨਹੀਂ ਸੀ।
ਅਸੀਂ ਤਾਂ ਕਈ ਵਾਰ ਆਪਣੇ ਅੰਦਰ ਝਾਕ ਵੇਖਿਆ,
ਖਲਾਅ ਹੀ ਖਲਾਅ, ਝਰਨਾਹਟ ਲੱਗਦਾ ਨਹੀਂ ਸੀ।
ਦਾਸਤਾਂ ਇਹ ਇਸ਼ਕ ਦੀ, ਕਦ ਮਹਿਸੂਸ ਕਰਾਂਗੇ,
ਅਨੁਭਵ ਤੇਰੇ ਮਿਲਣ ਦਾ, ਬਾਹਰੋਂ ਲੱਗਦਾ ਨਹੀਂ ਸੀ।