|
 |
 |
 |
|
|
Home > Communities > Punjabi Poetry > Forum > messages |
|
|
|
|
|
“ਰਾਤ ਹਨੇਰੀ” |
ਨਾ ਸੂਰਜ ਨਾਲ ਯਾਰੀ ਮੇਰੀ, ਨਾ ਮੈਂ ਚੰਨ ਪਛਾਣਾ, ਇੱਕ ਰਾਤ ਹਨੇਰੀ ਆਪਣੀ ਮੇਰੀ, ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ,
ਸੱਜਣਾ ਦੀਆਂ ਸੁਗਾਤਾਂ ਜੀਕਣ, ਸਾਂਭ ਕੇ ਲੋਕੀ ਰੱਖਦੇ ਨੇ, ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ, ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ,
ਕੀ ਕਰਾਂਗਾ, ਮੈਂ ਉੱਚਾ ਬਣ ਕੇ, ਸਾਡੇ ਸੱਜਣ ਉੱਚੇ ਸਦੀਂਦੇ ਨੇ, ਮੈਂ ਰਾਹਾਂ ਦੀ ਮਿੱਟੀ ਦਾ ਹਾਣੀ, ਓਹਦੀ ਜੁੱਤੀ ਹੇਠ ਮੈਨੂੰ ਰਹਿਣ ਦਿਓ,
ਬੁੱਕਲ ਮਾਰ ਕੇ ਹਾਸਿਆਂ ਦੀ, ਦੁੱਖਾਂ ਨੂੰ ਢੱਕ ਕੇ ਰੱਖਾਂ ਮੈਂ, ਬੇਕਦਰਾਂ ਦਾ ਚਾਰ ਚੁਫ਼ੇਰਾ, ਓ ਦਿੱਲ ਦੀਆਂ ਦਿੱਲ ਵਿੱਚ ਰਹਿਣ ਦਿਓ,
ਜ਼ਖਮ ਹੀ ਨੇ ਜੋ ਦਿਲ ਦੀ ਜਾਨਣ, ਮੇਰਾ ਚੀਸਾਂ ਦੁੱਖ ਵਡਾਉਂਦੀਆਂ ਨੇ, ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ, ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,
|
|
04 Jul 2013
|
|
|
|
ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,
ਵਾਡਿਯਾ ਏਈ veera
ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,
wadiyaa likheyaa veera
|
|
04 Jul 2013
|
|
|
|
wadhiya te khubsurat likhea hai.............jeo babbeo jeo
|
|
04 Jul 2013
|
|
|
|
|
|
|
|
|
 |
 |
 |
|
|
|