ਚੁੱਪ ਦੇ ਕੋਰੇ ਪੰਨਿਆਂ ਉੁੱਤੇ ਲਿਖ਼ਦਾ ਹਾਂ ਖਾਮੋਸ਼ ਸ਼ਬਦ
ਡਰਦਾ ਹਾਂ ਕੇ ਨਾ ਕਰ ਦੇਵਣ ਮੇਰਾ ਹੀ ਵਿਰੋਧ ਸ਼ਬਦ
ਮਾਫ਼ ਕਰੀਂ ਮੈਂ ਰਹਿ ਸਕਦਾ ਤੇਰੀ ਲਿਖੀਂ ਤਕਦੀਰ ਉੱਤੇ
ਮੈਂ ਆਪਣੀ ਆਪ ਲਿਖ਼ਾਗਾ ਆਪਣੇ ਆਪੇ ਖੋਜ਼ ਸ਼ਬਦ
ਖਵਾਹਿਸ਼ ਤਾਂ ਹੈ ਮਨ ਮੇਰੇ ਦੀ ਲਿਖਾਂ ਤੇਰੀ ਤਾਰੀਫ਼ ਕਦੇ
ਕੀ ਕਰਾਂ ਪਰ ਮੇਰੇ ਜ਼ਿਹਨ ਚ਼ ਆਉਂਦੇ ਨਹੀਂ ਸੋਹਜ ਸ਼ਬਦ
ਮੇਰੇ ਮਨ ਤੋਂ ਉੁਤਰਿਆ ਨਹੀਂ ਅਜੇ ਤਾਈਂ ਵੀ ਤੇਰਾ ਗ਼ਮ
ਕਰ ਨਹੀਂ ਪਾਉਂਦੇ ਮੇਰੇ ਮਨ ਦਾ ਕੁਝ ਵੀ ਹਲਕਾ ਬੋਝ ਸ਼ਬਦ
ਹੁੰਦੇ ਸਨ ਮਾਸੂਮ ਬਹੁਤ ਇਹਦਾ ਦਾ ਇਕ ਵੀ ਦੋਸ਼ ਨਹੀਂ
ਅਕਲਾਂ ਵਾਲਿਆਂ ਦੇ ਵੱਸ ਪੈ ਕੇ ਖੋਹ ਚੁੱਕੇ ਨੇ ਹੋਸ਼ ਸ਼ਬਦ
ਕੁਝ ਹੀ ਬਣ ਪਾਂਦੇ ਨੇ ਗ਼ਜ਼ਲਾਂ, ਗੀਤ ਤੇ ਜਾਂ ਕਵਿਤਾਵਾਂ ਕੁਝ
ਸ਼ੈਕੜੇ ਜੰਮਦੇ ਮਰਦੇ ਰਹਿੰਦੇ ਮੇਰੇ ਅੰਦਰ ਰੋਜ਼ ਸ਼ਬਦ
....................................ਨਿੰਦਰ
Another Good One..!!
Keep sharing..!!
I LIKE IT ,, TFS AND VERY GUD WORK THERE
ਬਹੁਤ ਵਧੀਆ ,,,,,,,,,,,,,,,,,,thanx for sharing,,,,,,,,,,,,,,,,,,,,,,likhde raho,,,
awesome again!
keep writing n sharing!
ਬਹੁਤ ਖੂਬ ਲਿਖਿਆ ਵੀਰ ਜੀ ਰੱਬ ਮੇਹਰ ਕਰੇ
mehrbaani mere yaaro.........
well well well written .........keep sharing .....keep it up .....
ਮੇਰਾ ਹਿਸਾਬ ਨਾਲ ਤੁਸੀਂ ਏਸ ਤੋਂ ਵਧੀਆ ਲਿਖ ਸਕਦੇ ਹੋ ! ਤੁਹਾਡੀਆਂ ਬਾਕੀ ਰਚਨਾਵਾਂ ਗਵਾਹ ਨੇਂ ! ਇਹ ਵੀ ਮਾੜੀ ਨਹੀ ..ਪਰ ,ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ !
''ਅਕਲਾਂ ਵਾਲਿਆਂ ਦੇ ਵੱਸ ਪੈ ਕੇ ਖੋਹ ਚੁੱਕੇ ਨੇ ਹੋਸ਼ ਸ਼ਬਦ''....like it.....
jeo veer