|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਬਦ |
ਮੈਂ ਜੋ ਵੀ ਸ਼ਬਦ ਲਿਖਾਂ ਮੈਂ ਜੋ ਵੀ ਸ਼ਬਦ ਲਿਖਾਂ ਤੇਰੀ ਉਸਤਤ ਵਿਚ ਲਿਖਾਂ ਨਹੀਂ ਤਾਂ ਨਿਰਸ਼ਬਦਾ ਹੀ ਰਹਾਂ ਬਸ ਏਹੋ ਕਾਮਨਾ ਕਰਨ ਲਈ ਅੱਖਾਂ ਬੰਦ ਕਰ ਲਈਆਂ ਹਨ
ਜੋ ਵੀ ਚਿਤਰ ਮੇਰੇ ਹਥੋਂ ਬਣੇਂ ਸੁੰਦਰਤਾ ਦੇ ਨਵੇਂ ਅਰਥ ਸਿਰਜੇ ਨਹੀਂ ਤਾਂ ਬਣਦਾ ਹੀ ਖੁਰ ਜਾਵੇ ਮੈਂ ਤੇਰੀ ਝਲਕ ਵਿਚ ਸੰਪੂਰਨਤਾ ਦੇ ਦਰਸ਼ਨ ਕੀਤੇ ਹਨ ਇਸੇ ਲਈ ਹੁਣ ਅਪੂਰਨਤਾ ਦੇਖ ਸਕਦਾ ਹਾਂ
ਬੰਦ ਪਲਕਾਂ ਪਿੱਛੇ ਅੱਖਾਂ ਖੋਲ੍ਹੀ ਬੈਠੀ ਦ੍ਰਿਸ਼ਟੀ ਛਿਣ ਭੰਗਰ ਵਿਚ ਝਾਤ ਮਾਰ ਲੈਂਦੀ ਹੈ ਤੇ ਤੈਨੂੰ ਇੰਦਰਧਨੁਸ਼ ਵਿਚ ਬੈਠੀ ਨੂੰ ਪਛਾਣ ਲੈਂਦੀ ਹੈ
ਮੈਂ ਆਪਣੀ ਬਾਂਹ ਲੱਖਾਂ ਯੋਜਨ ਲੰਮੀ ਕਰਕੇ ਤੇਰੇ ਵਾਲ਼ ਛੋਹ ਲੈਂਦਾ ਹਾਂ ਤੇ ਲਹਿਰ ਲਹਿਰ ਹੋ ਜਾਂਦਾ ਹਾਂ
ਅਜਮੇਰ ਰੋਡੇ
|
|
24 Dec 2012
|
|
|
|
ਅਜਮੇਰ ਰੋਡੇ ਪੰਜਾਬੀ ਅਤੇ ਅੰਗਰੇਜ਼ੀ ਦਾ ਸਰਗਰਮ ਲੇਖਕ ਹੈ ਅਤੇ ਕਵਿਤਾ, ਨਾਟਕ, ਵਾਰਤਕ ਤੇ ਅਨੁਵਾਦ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਉਸਦੀ ਪਹਿਲੀ ਪੁਸਤਕ ਵਿਸ਼ਵ ਦੀ ਨੁਹਾਰ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਉਤੇ ਡਾਇਆਲਾਗ ਦੀ ਵਿਧੀ ਵਿਚ ਹੈ ਜਿਸਨੂੰ ਪੰਜਾਬੀ ਯੁਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ. ਉਸਦੀ ਸਭ ਤੋਂ ਚਰਚਿਤ ਪੁਸਤਕ 1000 ਪੰਨੇ ਦੀ ਲੀਲ੍ਹਾ ਹੈ ਜਿਸਨੂੰ ਉਸਨੇ ਨਵਤੇਜ ਭਾਰਤੀ ਨਾਲ ਮਿਲ ਕੇ 1999 ਵਿਚ ਪ੍ਰਕਾਸ਼ਤ ਕੀਤਾ ਅਤੇ ਜਿਸਨੂੰ ਵੀਹਵੀਂ ਸਦੀ ਦੀਆਂ ਮਹੱਤਵ ਪੂਰਨ ਕਾਵਿ ਪੁਸਤਕਾਂ ਵਿਚ ਗਿਣਿਆ ਜਾਂਦਾ ਹੈ। ਅਜਮੇਰ ਦੀਆਂ ਕੁਝ ਕਵਿਤਾਵਾਂ 2008 ਵਿਚ “ਪੋਇਟਰੀ ਇੰਟਰਨੈਸ਼ਨਲ ਵੈੱਬ” ਤੇ ਸ਼ਾਮਲ ਕੀਤੀਆਂ ਗਈਆਂ ਅਤੇ ਅੰਗਰੇਜ਼ੀ ਦੀ ਇਕ ਕਵਿਤਾ ਕਾਲੀ ਨੂੰ ਅੰਤਰਰਾਸ਼ਟੀ ਪੱਧਰ ਤੇ “ਪੋਇਮ ਔਫ ਦਾ ਵੀਕ” ਵਜੋਂ ਪ੍ਰਕਾਸ਼ਤ ਕੀਤਾ ਗਿਆ। ਉਸਦੀਆਂ ਕਵਿਤਾਵਾਂ ਦਰਜਨਾਂ ਅੰਗਰੇਜ਼ੀ ਅਤੇ ਪੰਜਾਬੀ ਕਾਵਿ ਸੰਗ੍ਰਿਹਾਂ ਵਿਚ ਅਤੇ ਵੈੱਬ ਸਾਈਟਾਂ ਤੇ ਸ਼ਾਮਲ ਹਨ। ਉਸਦੀਆਂ ਪੁਸਤਕਾਂ ਪੰਜਾਬ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿਚ ਉਚੇਰੀਆਂ ਕਲਾਸਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ ਅਤੇ ਕੁਝ ਰਚਨਾਵਾਂ ਕਨੇਡੀਅਨ ਸਕੂਲਾਂ ਵਿਚ ਪੜ੍ਹਾਈਆਂ ਜਾਂਦੀਆਂ ਪੁਸਤਕਾਂ ਵਿਚ ਵੀ ਸ਼ਾਮਲ ਹਨ। ਅਜਮੇਰ ਕੈਨੇਡਾ ਦਾ ਮੋਢੀ ਪੰਜਾਬੀ ਨਾਟਕਕਾਰ ਹੈ ਅਤੇ ਦਸ ਤੋਂ ਵੱਧ ਨਾਟਕ ਲਿਖ ਅਤੇ ਨਿਰਦੇਸ਼ਤ ਕਰ ਚੁੱਕਾ ਹੈ। ਦੂਜਾ ਪਾਸਾ ਕੈਨੇਡਾ ਵਿਚ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਸਭ ਤੋਂ ਪਹਿਲਾ ਪੰਜਾਬੀ ਨਾਟਕ ਹੈ। ਉਸਦਾ ਅੰਗਰੇਜ਼ੀ ਨਾਟਕ ਰੀਬਰਥ ਔਫ ਗਾਂਧੀ 2004 ਵਿਚ ਸਰ੍ਹੀ ਆਰਟਸ ਸੈਂਟਰ ਕੈਨੇਡਾ ਵਿਚ ਇਕਸਪਲੋਰ ਏਸ਼ੀਅਨ ਅਤੇ ਚੇਤਨਾ ਐਸੋਸੀਏਸ਼ਨ ਵੱਲੋਂ ਭਰੇ ਹਾਲ ਵਿਚ ਖੇਡਿਆ ਗਿਆ ਅਤੇ ਫੇਰ ਦੋ ਵਾਰ ਅੰਤਰਰਾਸ਼ਟਰੀ ਕਾਨਫਰੰਸਾਂ ਤੇ ਮੰਚਿਤ ਕੀਤਾ ਗਿਆ। ਨਾਟਕ ਇਕ ਕੁੜੀ ਇਕ ਸੁਪਨਾ ਦੇ ਆਧਾਰ ਤੇ ਵੈਨਕੂਵਰ ਦੀ ‘ਤਾਜ ਫਿਲਮ ਪ੍ਰੋਡਕਸ਼ਨਜ਼’ ਕੰਪਨੀ ਵੱਲੋਂ ਵਿਡੀਓ ਮੂਵੀ ਸ਼ੂਟ ਕੀਤੀ ਗਈ ਹੈ। ਪੰਜਾਬੀ ਨਾਟਕ ਤੀਸਰੀ ਅੱਖ ਵੈਨਕੂਵਰ ਵਿਚ ਗੁਰਦੀਪ ਆਰਟਸ ਅਕੈਡਮੀ ਵੱਲੋਂ ਮੰਚਨ ਅਧੀਨ ਹੈ। ਭਾਸ਼ਾ ਵਿਭਾਗ ਪੰਜਾਬ ਨੇ ਉਸਨੂੰ ਸ਼੍ਰੋਮਣੀ ਬਿਦੇਸ਼ੀ ਲੇਖਕ (1994) ਦੇ ਤੌਰ ਤੇ ਪੁਰਸਕਾਰਿਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੌਮੀਨੈਂਟ ਸਿਟੀਜ਼ਨ (ਸਾਹਿੱਤ) ਦੇ ਤੌਰ ਤੇ। ਸੰਨ 2006 ਵਿਚ ਉਹ ਅੰਗਰੇਜ਼ੀ ਕਵਿਤਾ ਲਈ ਕੈਨੇਡਾ ਕਾਉਂਸਲ ਦੀ ਪ੍ਰਾਜੈਕਟ ਗ੍ਰਾਂਟ ਜਿੱਤਣ ਵਿਚ ਵੀ ਸਫਲ ਹੋਇਆ। ਅੱਜ ਕਲ੍ਹ ਉਹ ਪਰਿਵਾਰ ਸਮੇਤ ਵੈਨਕੂਵਰ ਵਿਚ ਰਹਿ ਰਿਹਾ ਹੈ ਅਤੇ ਅੰਗਰੇਜ਼ੀ ਕਵਿਤਾਵਾਂ ਦੀ ਨਵੀਂ ਪੁਸਤਕ ਤੇ ਕੰਮ ਕਰ ਰਿਹਾ ਹੈ।
|
|
24 Dec 2012
|
|
|
|
ਬਹੁਤਖੂਬ......ਵਧੀਆ ਜਾਣਕਾਰੀ......tfs......
|
|
25 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|