|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਬਦ ਕਾਰਣ |
ਸ਼ਬਦ ਕਾਰਣ ਮਨੁੱਖ ਮਨੁੱਖ ਹੈ ਸ਼ਬਦ ਕਾਰਣ ਹੀ ਮਨੁੱਖ ਪ੍ਰਾਣੀਆਂ ‘ਚੋਂ ਉੱਤਮ
ਸ਼ਬਦ ਕਾਰਣ ਮਨੁੱਖ ਸ਼ਬਦ-ਘਰ ਆਉਂਦਾ ਹਰਿਮੰਦਰ ਸਾਹਿਬ ਆਉਂਦਾ ਸਿਰ ਨਿਵਾਉਂਦਾ ਹੋ ਜਾਂਦਾ- ਖ਼ੁਦਾ ਜਿਹਾ ਸ਼ਬਦ ਜਿਹਾ ਨਿਰਭਉ ਤੇ ਨਿਰਵੈਰ
ਪਲ ਭਰ ਲਈ ਬਣ ਜਾਂਦਾ ਅਕਾਲ-ਪੁਰਖ ਦੀ ਸ਼ਾਨ ਤੇ ਕੋਈ ਜੀਅ ਮਹਾਨ
ਸ਼ਬਦ ਕਾਰਣ ਹੀ ਲੰਗਰ ਛਕਦਿਆਂ ਮੰਨੂੰ ਵਿਚਾਰੇ ਦੀਆਂ ਜਾਤਾਂ ਟੂੱਟਣ…
ਸ਼ਬਦ ਕਾਰਣ ਹੀ ਏਥੇ- ਰਾਗ ਇਲਾਹੀ ਜੋਤ ਇਲਾਹੀ ਤੇ ਹੁੰਦਾ ਮਨੁੱਖ ਨਿਹਾਲ
ਸਬਰ-ਸੰਜਮ ਨੂੰ ਝੋਲੀ ਭਰ ਕੇ ਘਰ ਮੁੜ ਜਾਵੇ ਪੋਥੀ ਪੜ ਕੇ ਬਾਬਾ ਪੜ ਕੇ ਸ਼ਬਦ ਨੂੰ ਆਪਣੇ ਮਨ ਵਸਾਵੇ ਭਲਾ ਮੰਗ ਸਰਬੱਤ ਦਾ ਕੋਈ ਲਾਲੋ ਜਿਹਾ ਬਣ ਜਾਵੇ
ਸ਼ਬਦ ਕਾਰਣ ਹੀ ਮਨੁੱਖ ਦੇ ਨਿਆਰੇ-ਪਿਆਰੇ ਰੰਗ ਤਵੀਆਂ- ਤੱਤੀਆਂ ਤੇ ਚੌਂਕ- ਚਾਂਦਨੀ ਜਾਂ ਬੁੱਢਾ ਬਾਬਾ- ਮਹਾਂ-ਗ੍ਰੰਥੀ ਸ਼ਬਦ ਕਾਰਣ ਹੀ
ਸ਼ਬਦ ਕਾਰਣ ਹੀ ਗ੍ਰੰਥ ਜਿਉਂਦਾ ਰੱਖਦੇ- ਮਨੁੱਖ ਨੂੰ ਮਨੁੱਖ ਦੀ ਚੁੱਪ ਨੂੰ…
ਸੇਵਾ ਸਿੰਘ ਭਾਸ਼ੋ
|
|
26 Dec 2012
|
|
|
|
ਰਾਮ ਸਿੰਘ ਚਾਹਲ, ਗੁਰਪ੍ਰੀਤ, ਦੇਵਨੀਤ ਤੋਂ ਬਾਅਦ ਸੇਵਾ ਸ਼ਿੰਘ ਭਾਸ਼ੋ ਮਾਨਸਾ ਦੀ ਮਿੱਟੀ ਵਿਚੋਂ ਖਿੜਿਆ ਚੌਥਾ ਫੁੱਲ ਹੈ ਜਿਸਦੀ ਕਵਿਤਾ ਦੀ ਆਪਣੀ ਤਾਸੀਰ ਹੈ, ਆਪਣਾ ਰੰਗ ਤੇ ਜਲੌ ਹੈ। ਉਸਦੀ ਕਵਿਤਾ ਵਿਚ ਪ੍ਰੋ. ਪੂਰਨ ਸਿੰਘ ਦੀ ਅਲਬੇਲੀ ਤਬੀਅਤ ਵਰਗਾ ਕੁਝ ਹੈ ਜੋ ਸ਼ਬਦ- ਯੋਗ ਦੇ ਰਾਹਾਂ ਦਾ ਹਮਸਫ਼ਰ ਹੋ ਤੁਰਦਾ ਹੈ। ਖੜਾਵਾਂ, ਮੁੰਦਰਾਂ, ਛਾਤੀਆਂ, ਦੁੱਧ ਉਹਦੇ ਮੌਲਿਕ ਚਿਹਨ ਹਨ। ਉਹਦੇ ਸ਼ਬਦ ਮਾਂ ਦੀਆਂ ਛਾਤੀਆਂ ਵਰਗੇ ਪਵਿੱਤਰ, ਦੁੱਧ ਵਰਗੇ ਸੁੱਚੇ ਤੇ ਕਿਸੇ ਯੋਗੀ ਦੀ ਸਮਾਧੀ ਵਰਗੇ ਉੱਚੇ ਹਨ। ਉਹ ਕੁਦਰਤ ਤੇ ਮਨੁੱਖ ਦਾ ਆਸਥਾਵਾਨ ਹੈ। ਖਿੜਕੀ ‘ਚੋਂ ਆਉਂਦੀ ਧੁੱਪ ਉਹਦੇ ਖਿੱਲਰੇ ਵਰਕਿਆਂ ਦੀ ਗੱਭਣ ਸ਼ਬਦਾਵਲੀ ‘ਤੇ ਵੀ ਪੈਂਦੀ ਹੈ। ਬਿੱਠਾਂ ‘ਚੋਂ ਉਹ ਕਈ ਰੁੱਖਾਂ ਦਾ ਆਦਿ ਲੱਭ ਲੈਂਦਾ ਹੈ।
|
|
26 Dec 2012
|
|
|
|
ਖੂਬ.....tfs....
ਅਤੇ ਵਧੀਆ ਜਾਣਕਾਰੀ.....
|
|
26 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|