ਜ਼ਿੰਦਗੀ ਦੇ ਸਫ਼ਰ ਚ ਤੇਰੇ ਨਾਲ ਨੀ ਚਲ ਸਕਦੀ
ਪਰ ਤੇਰੇ ਨਾਲ ਰਹੂਂਗੀ ਮੈਂ ਬਣ ਕੇ ਤੇਰਾ ਪਰਛਾਵਾਂ
ਤੇਰੀ ਹਰ ਖਵਾਹਿਸ਼ ਦਾ ਰਸਤਾ ਮੇਰੇ ਤੋਂ ਹੋ ਕੇ ਗੁਜ਼ਰੇ
ਓਹਨਾ ਖਵਾਹਿਸ਼ਾਂ ਨੂੰ ਪਹੁੰਚਣ ਵਾਲੀਆਂ ਬਣ ਕੇ ਰਾਹਵਾਂ
ਤੂੰ ਮੇਰਾ ਨਹੀਂ ਹੋ ਸਕਦਾ , ਇਸ ਗਲ ਦਾ ਰਖਦੀ ਆ ਓਹਲਾ ਖੁਦ ਤੋਂ ਹੀ
ਤੇਰੇ ਵਜੂਦ ਦਾ ਹੀ ਬਸ ਇਕ ਹਿੱਸਾ ਬਣਨ ਨੂੰ ਮੈਂ ਕੁਰਲਾਵਾਂ
ਤੈਨੂ ਮੇਰੀਆਂ ਮੁਹਬਤਾਂ ਦਾ ਸੇਕ ਨਾ ਲਗ ਜੇ ਕੀਤੇ
ਤੇਰੀ ਜ਼ਿੰਦਗੀ ਚ ਰਹਾਂ ਬਸ ਬਣ ਕੇ ਠੰਡੀਆਂ ਛਾਵਾਂ
ਤੇਰੀ ਹੀ ਹੋ ਰਹਿਣਾ ਚਾਹੁੰਦੀ ਆ , ਨਾ ਕਿਸੇ ਹੋਰ ਦੀ ਮੈਂ ਹੋਣਾ ਚਾਹਵਾਂ
ਸਮਝ ਆਉਂਦੀ ਨੀ ਮੈਨੂ ਕਿ ਮੈਂ ਤੇਰੀ ਹੋਣ ਕਿਹੜੀਆਂ ਰਾਹਾਂ ਤੇ ਜਾਵਾਂ
ਰਾਤ ਹੁੰਦਿਆਂ ਤੀਕਰ ਤਾ ਇਸ ਪਰਛਾਵੇਂ ਨੇ ਢਲ ਹੀ ਜਾਣਾ ਹੈ
ਤੇਰੇ ਉਮਰਾਂ ਦੇ ਵਿਛੋੜੇ ਦਾ ਮੈਂ ਦਸ ਕਿਵੇਂ ਸੰਤਾਪ ਹੰਢਾਵਾਂ ?
ਵਲੋਂ - ਨਵੀ