Punjabi Poetry
 View Forum
 Create New Topic
  Home > Communities > Punjabi Poetry > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਸ਼ਹੀਦ ਭਗਤ ਸਿੰਘ ਦੇ ਨਾਮ ਇੱਕ ਖ਼ਤ


ਯਾਰ ਭਗਤ ਸਿੰਘ ਤੂੰ ਕਾਹਨੂੰ ਆਉਣਾ ਸੀ
ਇੱਕ ਵਾਰ ਵੀ ਇਹਨਾਂ ਮੁਰਦਿਆਂ ਦੇ ਲਈ
ਜਿਹੜੇ ਤੇਰੇ " ਫੇਰ ਆਉਣਾ ਪਊ " ਨੂੰ
ਗੱਡੀ ਦੇ ਸ਼ੀਸ਼ੇ ਤੇ ਲਿਖਾ ਕੇ ਹੀ
ਵੱਡੇ ਇਨਕਲਾਬੀ ਬਣੇ ਫਿਰਦੇ ਨੇ
ਕੇਸਰੀ-ਪੀਲੀਆਂ ਪੱਗਾਂ ਦੇ ਲੜ ਛੱਡ
ਤੇਰੇ ਬੁੱਤ ਨੂੰ ਨੁਹਾ -ਧੁਆ ਕੇ
ਆਥਣ ਨੂੰ ਘਰ ਆ ਵੜਦੇ ਨੇ
ਆਹ ਕਰਾਂਗੇ, ਓਹ ਕਰਾਂਗੇ ਦੇ
ਸੰਘ-ਪਾੜਵੇਂ ਨਾਅਰਿਆਂ ਨਾਲ
ਲੋਕਾਈ ਨੂੰ ਸੁਪਨੇ ਦ੍ਖਾਉਣਾ ਲੋਚਦੇ ਨੇ
ਇਹ ਓਹ ਨੇ ਜੋ ਨਾ ਤੇਰੀ ਮੌਤ ਤੇ ਰੋਏ
ਤੇ ਨਾ ਹੀ ਤੇਰੀ ਸੋਚ ਦੇ ਹੋਏ
ਇਹ ਤਾਂ ਬੱਸ ਇੱਕ ਤੋਂ ਸ਼ੁਰੂ ਹੋਏ
ਤੇ ਅੱਜ ੧੦੫ ਤੱਕ ਗਿਣਤੀ ਕਰ ਰਹੇ ਨੇ.
ਗੂਗਲ ਤੋਂ ਤੇਰੀਆਂ ਭਾਲ ਫੋਟੋਆਂ
ਤੇ ਫੋਟੋਸ਼ਾਪ ਦੇ ਕਮਾਲ ਦਿਖਾ
ਇਨਕਲਾਬ ਲਿਆ ਕੇ ਹਟਣਗੇ ਇਹ
ਯਾਰ ਭਗਤ ਸਿੰਘ ਤੂੰ ਕਾਹਨੂੰ ਆਉਣਾ ਸੀ
ਇੱਕ ਵਾਰ ਵੀ ਇਹਨਾਂ ਮੁਰਦਿਆਂ ਦੇ ਲਈ
ਜਿਹੜੇ ਤੇਰੇ " ਫੇਰ ਆਉਣਾ ਪਊ " ਨੂੰ
ਗੱਡੀ ਦੇ ਸ਼ੀਸ਼ੇ ਤੇ ਲਿਖਾ ਕੇ ਹੀ
ਵੱਡੇ ਇਨਕਲਾਬੀ ਬਣੇ ਫਿਰਦੇ ਨੇ

ਕੁਕਨੂਸ
੨੮-੦੯-੨੦੧੨

27 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਿਸੇ ਵੀ ਕੌਮ ਦਾ ਭਵਿੱਖ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਕੌਮ ਧਰਮ ਲਈ ਸ਼ਹੀਦੀ ਜਾਮ ਪੀਣ ਵਾਲੇ ਸੂਰਬੀਰਾਂ ਦੀ ਸ਼ਹਾਦਤ ਨੂੰ ਲੋਕ ਕਿਸ ਤਰ੍ਹਾਂ ਲੈਂਦੇ ਹਨ ।

Respect thie martyrs

27 Sep 2012

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bilkul sahi keha kuknus g

A S Bhagat Singh nu dilo nahi dikhave wjo yad karde ne

28 Sep 2012

Reply