|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਨਾਖਤ |
ਦਿਲਦਾਰ ਸ਼ਨਾਖਤ ਕਰ ਲਈਏ, ਗੱਦਾਰ ਸ਼ਨਾਖਤ ਕਰ ਲਈਏ ਆਪਣਿਆਂ ਵਿਚ ਬੇਗਾਨਿਆਂ ਨੂੰ, ਇਕ ਵਾਰ ਸ਼ਨਾਖਤ ਕਰ ਲਈਏ....
ਜੋ ਸਿਰ ਦੀ ਰਾਖੀ ਖਾਤਰ ਸੀ, ਪਰ ਸਭ ਦੇ ਸਿਰ ਕਟਵਾਉਂਦੀ ਰਈ, ਜੋ ਰੰਗ ਵਟਾ ਗਈ ਸਿੱਕਿਆਂ ਲਈ, ਦਸਤਾਰ ਸ਼ਨਾਖਤ ਕਰ ਲਈਏ......
ਕੋਈ ਜਾਮ ਬਣਾਉਂਦਾ ਸਾਕੀ ਸੀ, ਕੋਈ ਜਾਮ ਪੀਣ ਤੋਂ ਆਕੀ ਸੀ, ਜੋ ਫਰਕ ਸੀ ਏਹਨਾਂ ਦੋਵਾਂ ਦੇ, ਵਿਚਕਾਰ ਸ਼ਨਾਖਤ ਕਰ ਲਈਏ.......
ਜਾਨ ਸਲਾਮਤ ਰੱਖਣ ਲਈ, ਇਕ ਵਾਰ ਇਬਾਦਤ ਕਰ ਲਈਏ, ਫਿਰ ਕਿਸ ਨੇ ਸ਼ਹਾਦਤ ਦੇਣੀ ਏ, ਸਰਦਾਰ ਸ਼ਨਾਖਤ ਕਰ ਲਈਏ.......
@ ਬਲਵਿੰਦਰ ਬੁਲਟ
|
|
24 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|