Home > Communities > Punjabi Poetry > Forum > messages
'ਦੇਬੀ ਮਖਸੂਸਪੁਰੀ' ਜੀ ਦੇ ਕੁਝ 'ਸ਼ੇਰ' .........
ਦੇਬੀ ਮਖਸੂਸਪੁਰੀ' ਦੇ ਕੁਝ 'ਸ਼ੇਰ' ਪੰਜਾਬੀ ਵਿੱਚ.... ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ, ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ, ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ, ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ, ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ , ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ, ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ, ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ, ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ, ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ, ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ, ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ, ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ, "ਦੇਬੀ" ਛੜੇ ਬੰਦੇ ਨੂੰ ਸਿਆਲ ਤੰਗ ਕਰਦਾ.... ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ, ਅੌਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ, ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ, ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ, ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ, ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ, ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ, ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ, ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ, ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ, ਗੁਸਤਾਖ਼ੀਆ ਵੱਧ ਨੇ ਜਾ ਅਹਿਸਾਨ ਉਹਨਾਂ ਦੇ, ਗਿਣਤੀ ਨਾ "ਦੇਬੀ" ਹੋ ਸਕੀ ਮੈ ਜ਼ੋਰ ਲਾ ਲਿਆ.... ਮੌਤੋ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ, ਜਦ ਤੱਕ ਮਰਦਾ ਨਹੀ ਮੌਤ ਤੋ ਡਰਦਾ ਰਹਿੰਦਾ ਏ, ਯਾਦਾ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ, ਉਜ ਤਾ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ, ਦੇਸ਼ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆ ਨੂੰ, ਦੇਸ਼ ਦੇ ਨਾਲੋ ਫ਼ਿਕਰ ਜ਼ਿਆਦਾ ਘਰ ਦਾ ਰਹਿੰਦਾ ਏ, ਅਮਲ ਕਰੇ ਨਾ "ਦੇਬੀ" ਭਾਵੇ ਆਪ ਕਿਸੇ ਗੱਲ ਤੇ, ਪਰ ਯਾਰਾਂ ਨੂੰ ਜਰੂਰ ਨਸ਼ੀਤਾ ਕਰਦਾ ਰਹਿੰਦਾ ਏ.... ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ, ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ, ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ, ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ.... ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ, ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ, ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ, ਜੇ ਤੂੰ ਨੈਣਾਂ 'ਚੋ ਿਪਆਵੇ ਤਾਂ ਗੱਲ ਬਣ ਜੇ.... ਮਨਾਂ "ਦੇਬੀ" ਨੂੰ ਤੇਰੀ ਗੱਲੀ ਜਾਣਾ, ਜੇ ਸਾਡੀ ਗੱਲੀ ਚ ਆਵੇ ਤਾਂ ਗੱਲ ਬਣ ਜੇ.... ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ Read more: 'ਦੇਬੀ ਮਖਸੂਸਪੁਰੀ' ਦੇ 'ਸ਼ੇਰ' ਪੰਜਾਬੀ ਵਿੱਚ.
01 Nov 2010
my fav
ਨਿੱਕੇ ਨਿੱਕੇ ਚਾ ਨੇ ਸਾਡੇ ,nikke ਸੁਪਨੇ ਲੈਂਦੇ ਹ,ਨਿਕੀ ਜੇਹੀ ਹੈ ਦੁਨਿਯਾ ਸਾਡੀ,ਉਸੀ ਵਿਚ ਖੁਸ਼ ਰਹੰਦੇ ਹਾਂ,ਹੱਸਕੇ ਕੋਈ ਬੁਲਾ ਲੇੰਦਾ ਤਹ usde ਪੈਰੀ ਪੈ ਜਾਇਏ,ਬੰਦੇਏਂ ਵਿਚ ਉਸਦੇ ਦਰਸ਼ਨ ਅਕਸਰ ਹੀ ਕਰ ਲੇਂਦੇ ਹਾਂ,ਵਾਦੇਏਂ ਨਾਲ ਸਾੰਜ ਪਾਉਣ ਦੀ ਦਿਲ ਵਿਚ ਕੋਈ ਤਾਂਗ ਨਾਈ..ਦਿਲ ਵੱਡੀ ਨੇ ਕੀ ਹੋਯਾ ਜੇ ਛੋਟੇ ਘਰਾ ਵਿਚ ਰਹੰਦੇ haan...
01 Nov 2010
Very Nice Sharing jee....
Mera sabh ton manpasand hai eh wala...
ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ | ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ | ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ | ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ | ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ | ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |
eh wala link check karo othey Debi 22 diyan bahut saariyan likhtan already post ne...te please eh wale othey vee share karo taan k collection hor vadi ho jaavey..
Thanks
Balihar
http://www.punjabizm.com/forums-lyrics-debi-makhsoospuri-2649-1-1.html

Yoy may enter 30000 more characters.
01 Nov 2010
debi de deewane
sajno sat sri akal bari khushi hoi debi g de fan folloing dekh ke ,
menu debi g de naal kaafi time gujaran da moka milya ,
jina vadya oh likhde a usto v vadya insaan ne oh,
aan wale time ch hor v gallan share krange ..........ssa g
17 Dec 2012