ਜਦ ਖਬਰ ਆਈ ਉਹਦੇ ਜਾਣ ਦੀ,
ਹੰਝੂਆਂ ਨੇ ਵੀ ਕੀਤੀ ਬਸ ਡੁੱਲ ਜਾਣ ਦੀ,
ਜੇ ਕੁਝ ਪਲ ਕਿਤੇ ਲੁਕ ਬਹਿ ਲੈਂਦੇ,
ਸ਼ਾੲਿਦ ਮੈਨੂੰ ਸ਼ਾੲਿਰ ਬਣਨੌਂ ਰੋਕ ਲੈਦੇ।
ਯਾਦਾਂ ਫਿਰ ਜਦ ਆਈਆਂ ਬੰਨ-੨ ਵਹੀਰ,
ਸੌਚਾਂ ਦੇ ਸਭ ਹਾਸੇ ਗਈਆਂ ੳੁਹ ਚੀਰ,
ਜੇ ੲਿਹ ਦੁੱਖੜੇ ਮੇਰੀ ਝੌਲੀ ਨਾ ਪੈਂਦੇ,
ਸ਼ਾੲਿਦ ਮੈਨੂੰ ਸ਼ਾੲਿਰ ਬਣਨੌਂ ਰੋਕ ਲੈਂਦੇ।
ਉਹਦੇ ਨੈਣੀਂ ਵੇਖੀ ਸੀ ਜਿਸ ਚੰਨ ਦੀ ਤਸਵੀਰ,
ਜਾਪੇ ਉਹਦੇ ਕਲੇਜੇ ਵੀ ਲੱਗੇ ਨੇ ਕੁਝ ਤੀਰ,
ਜੇ ਉਹ ਨੈਣ ਮੇਰੀਅਾਂ ਨਜਰਾਂ ਚ ਹੀ ਰਹਿੰਦੇ,
ਸ਼ਾੲਿਦ ਮੈਨੂੰ ਸ਼ਾੲਿਰ ਬਣਨੌ ਰੋਕ ਲੈਦੇ।
ਧੜਕਣ ਦਿਲ ਦੀ ਹੁਣ ਫੁੱਟ-੨ ਕੇ ਰੋਵੇ,
ਭਿੱਜ ਗੲੀ ਮੁਹੱਬਤ ਛੱਤ ਦਿਲ ਦੀ ਜੌ ਚੌਵੇ,
ਜੇ ੲਿਹ ਰੌਣੇਂ ਬਸ ਕਦੇ ਕਤਾੲੀ ਆਉਂਦੇ,
ਸ਼ਾੲਿਦ ਮੈਨੂੰ ਸ਼ਾੲਿਰ ਬਣਨੌਂ ਰੋਕ ਲੈਦੇ।
ਹੁਣ 'ਸੌਝੀ' ਚੁੱਪ ਦੇ ਸੁੱਕੇ ਖੂਹੀ ਲੱਭੇ ਪਾਣੀ,
ਕਿਸੇ ਹੋਰ ਸ਼ਹਿਰ ਤੁਰ ਗੲੀ ਜਿਸਦੀ ਰਾਣੀ,
ਕਾਸ਼ ਖਿਆਲ ਮੇਰੇ ੲਿਹ ਵਿਛੌੜਾ ਸਹਿ ਲੈਂਦੇ,
ਸ਼ਾੲਿਦ ਮੈਨੂੰ ਸ਼ਾੲਿਰ ਬਣਨੌਂ ਰੋਕ ਲੈਦੇ।
|