|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ੀਸ਼ਾ ਤੇ ਪਾਣੀ...... |
ਮੈਂ ਸ਼ੀਸ਼ਾ ਤੇ ਤੂੰ ਪਾਣੀ ਸੱਜਣ ਫ਼ਰਕ ਬੜਾ
ਮੈਂ ਸਭ ਦੀ ਸੀਰਤ ਮਾਣੀ ਸੱਜਣ ਫਰਕ ਬੜਾ
ਤੂੰ ਆਪਣਾ ਰਸਤਾ ਦੇਖੀਂ ਆਪ ਬਣਾ ਲੈਣਾ
ਮੈਂ ਟੁੱਟਿਆ ਖ਼ਤਮ ਕਹਾਣੀ ਸੱਜਣ ਫਰਕ ਬੜਾ
ਮੈਂ ਸ਼ੀਸ਼ਾ ਤੇ ਤੂੰ ਪਾਣੀ......
ਮੈਂ ਲੱਖਾਂ ਰੂਪ ਹੰਢਾਏ ਸੋਚਾਂ ਸੋਚ ਰਹੇ
ਜੋ ਮੇਰੇ ਸਾਹੀਂ ਵੱਸਦੇ ਮੈਨੂੰ ਨੋਚ ਰਹੇ
ਤੂੰ ਤਪਦੇ ਮਾਰੂਥਲ ਵੀ ਅਮ੍ਰਿਤ ਬਣ ਜਾਵੇਂ
ਮੈਂ ਮਿੱਠੀ ਜ਼ਹਿਰ ਪਿਆਣੀ ਸੱਜਣ ਫਰਕ ਬੜਾ
ਮੈਂ ਸ਼ੀਸ਼ਾ ਤੇ ਤੂੰ ਪਾਣੀਂ......
ਮੈਂ ਚਾਨਣ ਦੇ ਵਿੱਚ ਬੇਦਰਦੀ ਹਥਿਆਰ ਜਿਹਾ
ਮੈਂ ਘੁੱਪ ਹਨੇਰੇ ਸਾਵੇ ਹਾਂ ਲਾਚਾਰ ਜਿਹਾ
ਤੂੰ ਬਣ ਬਿਰਹਾ ਦਾ ਹੰਝੂ ਮਿੱਠੀ ਯਾਦ ਬਣੇਂ
ਮੈਂ ਹਾਂ ਕਲਯੁੱਗ ਦਾ ਹਾਣੀ ਸੱਜਣ ਫਰਕ ਬੜਾ
ਮੈਂ ਸ਼ੀਸ਼ਾ ਤੇ ਤੂੰ ਪਾਣੀਂ ........
ਮੈਂ ਜੇਠ ਹਾੜ੍ਹ ਦੀ ਰੁੱਤੇ ਲੜਦੀ ਲੂੰ ਵਰਗਾ
ਮੈਂ , ਮੈਂ ਬਣਿਆ ਕਿਉਂ ਰਿਹਾ ਨਾ ਤੇਰੀ ਤੂੰ ਵਰਗਾ
ਤੂੰ ਤਪਦਾ ਤਪਦਾ ਫਿਰ ਵੀ ਅੱਗ ਬੁਝਾਅ ਦੇਵੇਂ
ਮੈਂ ਅੱਗ ਦੀ ਜੂਨ ਹੰਢਾਣੀ ਸੱਜਣ ਫਰਕ ਬੜਾ
ਮੈਂ ਸ਼ੀਸ਼ਾ ਤੇ ਤੂੰ ਪਾਣੀਂ.......
ਸੁਣ ਮੇਰੇ ਸੱਜਣ ਮੈਂ ਨਾ ਤੇਰੇ ਮੇਚ ਰਿਹਾ
ਮੈਂ ਤਨ ਦੇ ਬਦਲੇ ਆਪਣੇ ਮਨ ਨੂੰ ਵੇਚ ਰਿਹਾ
ਤੂੰ ਰੱਖੀਂ ਨਾ ਹੁਣ ਆਸ ਮੇਰੇ ਤੋਂ ਰੂਹ ਵਾਲੀ
ਮੈਂ ਰੂਹ ਦੀ ਬੋਲੀ ਲਾਣੀ ਸੱਜਣ ਫਰਕ ਬੜਾ
ਮੈਂ ਸ਼ੀਸ਼ਾ ਤੇ ਤੂੰ ਪਾਣੀ ਸੱਜਣ ਫਰਕ ਬੜਾ
......ਸ਼ਿਵ ਰਾਜ ਲੁਧਿਆਣਵੀ
|
|
20 Mar 2015
|
|
|
|
WOW !!!
ਬਹੁਤ ਹੀ ਨਫ਼ੀਸ ਨੋਕ ਝੋਕ ਪੂਰਨ ਮੁਕਾਬਲਾ ਸ਼ੀਸ਼ੇ ਅਤੇ ਪਾਣੀ ਵਿਚ |
ਧੰਨ ਹਨ ਰਚਨ ਵਾਲੇ ਲੁਧਿਆਣਵੀ ਜੀ, ਅਤੇ ਧੰਨ ਧੰਨ ਹਨ ਵਰਤਾਉਣ ਵਾਲੇ ਬਿੱਟੂ ਬਾਈ ਜੀ |
ਸਾਹਿਤਕ ਲੰਗਰ ਲੱਗੇ ਰਹਿਣ ਜੀ |
ਬਹੁਤ ਹੀ ਨਫ਼ੀਸ ਅਤੇ ਫਲਸਫ਼ਾਈ ਨੋਕ-ਝੋਕ ਪੂਰਨ ਮੁਕਾਬਲਾ ਸ਼ੀਸ਼ੇ ਅਤੇ ਪਾਣੀ ਵਿਚ |
ਧੰਨ ਹਨ ਰਚਨ ਵਾਲੇ ਲੁਧਿਆਣਵੀ ਜੀ, ਅਤੇ ਧੰਨ ਧੰਨ ਹਨ ਵਰਤਾਉਣ ਵਾਲੇ ਬਿੱਟੂ ਬਾਈ ਜੀ |
ਸਾਹਿਤਕ ਲੰਗਰ ਲੱਗੇ ਰਹਿਣ ਜੀ | TFS !!!
|
|
21 Mar 2015
|
|
|
|
|
Kya baat ae ji . . . Bahottttttttt Khoob
TFS
|
|
21 Mar 2015
|
|
|
|
|
|
main sheesha tu pani sajna fark bda
m tuteya khatm kahani sajna fark bda ..
awesome likheya hai ji
TFS Bittu ji
|
|
21 Mar 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|