|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ੀਸ਼ਾ ਤੇ ਪ੍ਰਸ਼ਨਾਂ ਦੀ ਪਿਆਸ |
ਸ਼ੀਸ਼ੇ ਦੇ ਵਿੱਚ ਫੁੱਲ ਵੱਸਦੇ ਹਨ, ਸ਼ੀਸ਼ੇ ਵਿੱਚ ਹੀ ਹਨ ਅੰਗਿਆਰ। ਸ਼ੀਸ਼ਾ ਮਨ ਦੀ ਵਿਥਿਆ ਬਣਦਾ, ਜੋ ਸੋਚੋ, ਉਹ ਲਵੋ ਨਿਹਾਰ।
ਸ਼ੀਸ਼ੇ ਦੇ ਵਿੱਚ ਆਤਮ-ਪੂਜਾ, ਸ਼ੀਸ਼ੇ ਵਿੱਚ ਆਤਮ-ਅਭਿਮਾਨ। ਆਪਣੀ ਪ੍ਰਿਥਵੀ, ਆਪਣੇ ਤਾਰੇ, ਆਪਣਾ ਹੀ ਹੁੰਦਾ ਆਸਮਾਨ।
ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ, ਪਿੰਡ, ਬ੍ਰਹਮੰਡ ਦੇ ਸਾਰੇ ਭੇਦ। ਕਾਵਿ-ਉਡਾਰੀ ਵੀ ਇਸ ਅੰਦਰ, ਦਰਸ਼ਨ, ਗਿਆਨ ਤੇ ਸਾਰੇ ਵੇਦ।
ਸ਼ੀਸ਼ੇ ਵਿੱਚ ਮਹਿਬੂਬ ਦਾ ਚਿਹਰਾ, ਚਿਹਰਾ ਇੱਕ ਤੇ ਰੂਪ ਅਨੇਕ। ਸ਼ੀਸ਼ੇ ਵਿੱਚ ਹੀ ਮਾਨਵਤਾ ਹੈ, ਰੇਤ ਸਮੇਂ ਦੀ, ਕੇਰਨ ਛੇਕ।
ਸ਼ੀਸ਼ਾ ਮੇਰੇ ਅੰਗ ਸੰਗ ਵੱਸਦਾ, ਜਦ, ਜਦ ਹੋਵਾਂ ਮੈਂ ਉਦਾਸ। ਅੱਖਾਂ ਵਿੱਚ ਅੱਖਾਂ ਪਾ ਬੋਲੇ, ਤ੍ਰਿਪਤ ਕਰੇ ਪ੍ਰਸ਼ਨਾਂ ਦੀ ਪਿਆਸ।
ਰਵਿੰਦਰ ਰਵੀ
|
|
10 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|