Home > Communities > Punjabi Poetry > Forum > messages
" ਸ਼ਿਵ ਕੁਮਾਰ ਦੇ ਨਾਂ......."
ੲਿਸ ਆਦਮਖੋਰ ਜੰਗਲ ਦੇ
ਅੰਨ੍ਹੇ ਹਨ੍ਹੇਰੇ ਦੀ ਅੰਨ੍ਹੀ ਚੁੱਪ 'ਚੋਂ
ਇਕ ਆਦਮ ਸੀ ਤੁਰ ਗਿਆ
ੲਿਕ ਹੋਰ ਪੱਥਰ ਸੀ ਖੁਰ ਗਿਆ
ਖੁਰ ਕੇ ੳੁਹ,
ਰਲ੍ਹ ਗਿਆ ਸੀ
ਕੁਝ ਖ਼ਾਕ ਵਿੱਚ
ਕੁਝ ਵ੍ਹਾ ਵਿੱਚ
ਤੇ ਕੁਝ ਲੋਕਾਂ ਦੀ ਜ਼ੁਬਾਨ ਵਿੱਚ ।
ਉਹਦੇ ਜਾਣ ਮਗਰੋਂ,
ੲਿੱਕ ਮਹਿਫਿਲ ਲੱਗੀ
ਜਿੱਥੇ ਕਈ ਨਾਗ ਵੀ,
ਚਿੱਟੇ ਕੁੜਤੇ ਪਾ ਪਹੁੰਚੇ ਸੀ
ਜੋ ਆ ਚੀਰ ਗਏ,
ਓਹਦੀ ਰੂਹ ਨੂੰ
ਜੋ ਬੀਜਣ ਆਏ ਸੀ,
ਓਹਦੀਆਂ ਅਗਲੀਆਂ ਪੁਸ਼ਤਾਂ ਲਈ ਕੰਡੇ
ਤੇ ਜੋ ਤੋਹਫੇ ਵਿੱਚ ਦੇ ਗਏ,
ੲਿੱਕ ਕੁੰਜ ਲਾਹ ਕੇ
ਜੋ ਉਨ੍ਹਾਂ ਦੇ ਹੀ ਪਾਪਾਂ ਦੇ,
ਗੀਤ ਗਾ ਰਹੀ ਸੀ
ਤੇ ਮਰੇ ਦੀ ਰੂਹ ਨੂੰ ,
ਵੀ ਮਾਰ ਰਹੀ ਸੀ ।
ਤੇ ਉਹ,
ਤੈਅ ਕਰ ਰਹੇ ਸੀ ,
ਹਿਸਾਬ ਕਰ ਰਹੇ ਸੀ,
ਆਪਣੇ ਛਣੇ ਹੋਏ ਜ਼ਹਿਨ ਦੀ ਛਾਨਣੀ 'ਚੋਂ
ਛਾਣ ਰਹੇ ਸੀ ਓਹਦੀਆਂ ਬੁਰਾਈਆਂ
ਕੋਸ਼ਿਸ਼ ਕਰ ਰਹੇ ਸੀ ਕਿ
ਕਿਸੇ ਨਾ ਕਿਸੇ ਤਰਾਂ ਉਹਨੂੰ
ਚੰਨ,ਫੁੱਲ ਜਾਂ ਤਾਰਾ ਬਣਨ ਤੋਂ,
ਰੋਕ ਲਿਆ ਜਾਵੇ
ਓਹਦੀ ਮੌਤ ਨੂੰ
ਆਪਣੇ ਪੇਤਲੇ ਬੋਲਾਂ ਨਾਲ ਸ਼ਿੰਗਾਰ ਕੇ
ਵੇਚ ਦਿੱਤਾ ਜਾਵੇ,
ਉਨ੍ਹਾਂ ਨੂੰ,
ਜੋ ਬੇਸਕੀਮਤੀ ਸਫੇਦ ਕਾਗਜ਼ਾਂ ਨੂੰ
ਆਪਣੇ ੳੁਜੱਡ ਬੋਲਾਂ ਨਾਲ
ਸਸਤੇ ਕਰ ਵੇਚਦੇ ਨੇ ।
ਪਰ ਸਫਲ ੳੁਹ ਹੋ ਨ ਸਕੇ
ਸਿਆਹ ਨੂੰ ਹੋਰ ਸਿਆਹ ਕਰਨ ਵਿੱਚ,
ਪਾਣੀ ਨੂੰ ਪਾਣੀ ਕਰਨ ਵਿੱਚ ,
ਅਗਨ ਨੂੰ ਹੋਰ ਤਪਾਉਣ ਵਿੱਚ,
ਮਰੇ ਨੂੰ ਹੋਰ ਮਾਰਨ ਵਿੱਚ,
ਬਲਕਿ ਉਹ ਜੀ ੳੁੱਠਿਆ
ਉਹ ਫੁੱਲ,ਤਾਰਾ ਤੇ ਬਣਿਆ ਹੀ
ਉਹ ਕਹਿਕਸ਼ ਬਣ ਗਿਆ
ੳੁਹ ਗੁਲਿਸਤਾਂ ਬਣ ਗਿਆ
ਤੇ ਉਹ ਬਣ ਗਿਆ
ਕਵਿਤਾ ਦਾ ਸੂਰਜ ਵੀ ॥
-: ਸੰਦੀਪ 'ਸੋਝੀ'
08 Jan 2015
Yes ! This is it !
ਸੰਦੀਪ ਬਾਈ ਜੀ, ਆਪ ਜੀ ਦੀ ਇਹ ਰਚਨਾ ਅਤਿ ਸੰਵੇਦਨਸ਼ੀਲ, ਨਫ਼ੀਸ ਅਤੇ ਉੱਚ ਪਾਏ ਦੀ ਹੈ |ਇਸ ਵਿਚ ਬਹੁਤ ਕੁਝ ਹੈ - ਉੜਾਨ ਤੋਂ ਪਹਿਲਾਂ ਦੀ ਚੌਕੜੀ, ਰੇਸ, ਫਿਰ ਲੰਮੀਂ ਉਡਾਰੀ ਅਤੇ ਅੰਤ ਵਿਚ ਲੋਜਿਕਲ ਕਨਕਲੂਜ਼ਨ: ਗੁੱਡ |ਸ਼ੇਅਰ ਕਰਨ ਲਈ ਧੰਨਵਾਦ |
ਸੰਦੀਪ ਬਾਈ ਜੀ, ਆਪ ਜੀ ਦੀ ਇਹ ਰਚਨਾ ਅਤਿ ਸੰਵੇਦਨਸ਼ੀਲ, ਨਫ਼ੀਸ ਅਤੇ ਉੱਚ ਪਾਏ ਦੀ ਹੈ |
ਇਸ ਵਿਚ ਬਹੁਤ ਕੁਝ ਹੈ - ਉੜਾਨ ਤੋਂ ਪਹਿਲਾਂ ਦੀ ਚੌਕੜੀ, ਰੇਸ, ਫਿਰ ਲੰਮੀਂ ਉਡਾਰੀ ਅਤੇ ਅੰਤ ਵਿਚ ਲੋਜਿਕਲ ਕਨਕਲੂਜ਼ਨ: ਰੀਅਲੀ ਵੈਰੀ ਗੁੱਡ |
ਸ਼ੇਅਰ ਕਰਨ ਲਈ ਧੰਨਵਾਦ |
Yes ! This is it !
ਸੰਦੀਪ ਬਾਈ ਜੀ, ਆਪ ਜੀ ਦੀ ਇਹ ਰਚਨਾ ਅਤਿ ਸੰਵੇਦਨਸ਼ੀਲ, ਨਫ਼ੀਸ ਅਤੇ ਉੱਚ ਪਾਏ ਦੀ ਹੈ |
ਇਸ ਵਿਚ ਬਹੁਤ ਕੁਝ ਹੈ - ਉੜਾਨ ਤੋਂ ਪਹਿਲਾਂ ਦੀ ਚੌਕੜੀ, ਰੇਸ, ਫਿਰ ਲੰਮੀਂ ਉਡਾਰੀ ਅਤੇ ਅੰਤ ਵਿਚ ਲੋਜਿਕਲ ਕਨਕਲੂਜ਼ਨ i.e., Coronation of Shiv Kumar Batalvi as the King of Punjabi Poetry|He is the Star who will keep shining brightly on the horizons of Punjabi Literature for times to come.
Last Stanza is a Great Tribute to a Great Poet.
ਰੀਅਲੀ ਵੈਰੀ ਗੁੱਡ |

Yoy may enter 30000 more characters.
09 Jan 2015