|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ੋਕ ਸੰਦੇਸ਼ |
ਇਹ ਸ਼ੋਕ ਸੰਦੇਸ਼ ਹੈ
ਮੇਰੇ ਖਾਬਾਂ ਦੇ ਮਰ ਜਾਣ ਦਾ
ਤੇਰੀ ਰੂਹ ਤੱਕ ਦੇ ਜੋ ਰਾਹੀ ਸਨ
ਨਾ ਸੋਚਿਆਂ ਕਦੇ
ਹੋਰ ਕਿਦਰੇ ਜਾਣ ਦਾ
ੇ
ਹੁੰਦੇ ਸੀ ਜਦੋ ਇਹ ਪਰਵਾਜ
ਤਾ ਤਿਤਲੀਆਂ ਨਾਲ ਖੇਡਦੇ ਸੀ
ਮੁੱਦਤਾ ਤੋ ਨਹੀ ਆਇਆ ਕਦੇ
ਖਿਆਲ ਇਹਨਾਂ ਨੂੰ ਉਡਾਨ ਦਾ
ਤੇਰੇ ਹੋਕਿਆਂ ਤੇ ਸਿਸਕੀਆ
ਨਾਲ ਇਹ ਪਿਘਲਦੇ ਰਹੇ
ਬਹੁਤ ਲੋਕਾਂ ਨੇ ਦਿੱਤਾ ਫਿਰ ਵੀ
ਤੋਕ ਪੱਥਰ ਹੋ ਜਾਣ ਦਾ
ਫਾਸਲੇ ਦੂਰੀਆਂ ਤੇ ਵਿਛੜਨ ਦੇ
ਆਖਰੀ ਸਾਹ ਤੱਕ ਇਸਨੂੰ
ਮਿਲਦੇ ਰਹੇ ਸਰਨਾਵੇ
ਹੁਣ ਨਾ ਗਮ ਹੀ ਸੀ
ਇਸਦੇ ਮਰ ਜਾਣ ਦਾ
ਫੁੱਲ ਅੱਕ ਦੇ ਹੀ ਪਾਿੲਓ
ਜਦੋ ਵੇਲਾ ਆਵੈਗਾ
ਅਰਥੀ ਇਸ ਦੀ.ਸਜਾਉਣ ਦਾ
ਇਹ ਸ਼ੋਕ ਸੰਦੇਸ਼ ਹੈ
ਮੇਰੇ ਖਾਬਾਂ ਦੇ ਮਰ ਜਾਣ ਦਾ
Sanjeev Sharma
15/6/2014
|
|
14 Jun 2014
|
|
|
|
|
ਬਹੁਤ ਹੀ ਖੂਬਸੂਰਤ ਕਿਰਤ
...ਤਾ ਤਿਤਲੀਆਂ ਨਾਲ ਖੇਡਦੇ ਸੀ...
ਫੁੱਲ ਅੱਕ ਦੇ ਹੀ ਪਾਇਓ,
ਜਦੋ ਵੇਲਾ ਆਵੇਗਾ...
ਸੰਜੀਵ ਬਾਈ ਜੀ, ਮੈਂ ਤਾਂ ਕਹੂੰਗਾ ਬਾਈ,
ਜੈ ਜੈ ਗੜ੍ਹ ਸ਼ੰਕਰ,
ਕਾਂਟਾ ਲਾਗੇ ਨਾ ਕੰਕਰ,
ਕਿ ਛੱਕਾ ਯੇ ਤੋ ਮਾਰ ਹੀ ਦੀਆ...
|
|
15 Jun 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|