|
 |
 |
 |
|
|
Home > Communities > Punjabi Poetry > Forum > messages |
|
|
|
|
|
ਬਹੁਤ ਸ਼ਰਮਿੰਦਾ ਹਾਂ… |
ਰੋਟੀ ਸੇਕਦਿਆਂ ਮੱਚ ਗਏ ਹੱਥ…
ਪਾਸ ਹੀ ਖੜ੍ਹੀ ਸਾਂ ਆ ਗਿਆ ਉਬਾਲ ਡੁੱਲ੍ਹ ਗਿਆ ਦੁੱਧ…
ਜੂਠ ਮਾਂਜਦਿਆਂ ਭਾਂਡੇ ਬੋਲ ਰਹੇ ਉੱਚੀ-ਉੱਚੀ ਮੇਰੀ ਹੀ ਆਵਾਜ਼…
ਵਿਰਸੇ ਵਿੱਚ ਮਿਲੀ ਬੋਕ੍ਹਰ ਨਹੀਂ ਤੁਰ ਰਹੀ ਖਿੰਡੇ ਪਏ ਕਾਗਜ਼ਾਂ-ਛਿੱਲੜਾਂ ਥਾਂ-ਥਾਂ ਜੰਮੀ ਹੋਈ ਧੂੜ ਮਿੱਟੀ ਦੇ ਮਗਰ-ਮਗਰ…
ਘਰ ਮਾਰ ਰਿਹਾ ਆਵਾਜ਼ਾਂ ਆਪਣੇ-ਆਪਣੇ ਕਮਰੇ ਵਿੱਚੋਂ ਕੰਨ ਸੁਣਨ ਨੂੰ ਰਾਜ਼ੀ ਨਹੀਂ ਅੱਜ ਕੋਈ ਵੀ ਬੋਲ ਕੋਈ ਵੀ ਕੁਬੋਲ…
ਧੁਖ ਰਹੀ ਹਾਂ ਮੈਂ ਮੱਚ ਰਹੀ ਹਾਂ ਮੈਂ ਮੇਰੀ ਛਾਤੀ ਅੰਦਰ ਬਲ ਰਹੀ ਫਿਰ ਇੱਕ ਚਿਤਾ ਚਿਤਾ ਮੇਰੀ ਧੀ ਦੀ ਚਿਤਾ ਦਾਮਿਨੀ ਦੀ ਚਿਤਾ ਔਰਤ ਜ਼ਾਤ ਦੀ ਜੋ ਆਪਣੇ ਸਿਰ ’ਤੇ ਮਣਾਂ ਮੂੰਹੀਂ ਲੋਹਾ ਧਰ ਕਰ ਰਹੀ ਵਿਰਲਾਪ ਆਖ ਰਹੀ ਮੈਂ ਇਸ ਮੁਲਕ ਦੀ ਔਰਤ ਹੋਣ ’ਤੇ ਬਹੁਤ ਸ਼ਰਮਿੰਦਾ ਹਾਂ…
ਭੁਪਿੰਦਰ ਕੌਰ ਪ੍ਰੀਤ -ਮੋਬਾਈਲ: 98141-77954
|
|
03 Feb 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|