Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿੱਖੀ

ਕੀ ਲੋੜ ਸੀ
ਗੋਬਿੰਦ ਰਾਏ ਨੂੰ
ਗੋਬਿੰਦ ਸਿੰਘ ਬਣਨ ਦੀ !
ਕਿਉਂ ਲੋੜ ਪਈ ਪੰਜ ਸਿਰਾਂ ਦੀ ?
ਕਿਉਂ ਰਚਿਆ ਗਿਆ ਖਾਲਸਾ ?
ਜੇ ਮੈਂ ਆਪਣੇ ਬੱਚੇ ਨੂੰ
ਇਹ ਸਭ ਸਮਝਾਇਆ ਹੁੰਦਾ ,
ਤਾਂ ਅੱਜ ਉਸ ਦੇ ਸਿਰ ਤੇ ਵੀ
ਦਸਤਾਰ ਹੁੰਦੀ !
ਅਫਸੋਸ ਮੈਨੂੰ ਵੀ ਸਿੱਖੀ
ਗੁਰਪੂਰਬ ਵੇਲੇ ਯਾਦ ਆਉਂਦੀ ਹੈ
ਤੇ ਹੁਣ ਤਾਂ ਮੈਂ
ਦੋਸਤਾਂ ਨੂੰ ਮੈਸੇਜ ਭੇਜ
ਅਤੇ ਫੇਸਬੁੱਕ ਤੇ ਵਧਾਈਆਂ ਲਿਖ
ਆਪਣਾ ਧਰਮ ਨਿਭਾਅ ਦਿੰਦਾ ਹਾਂ !
ਦਸਮ ਪਿਤਾ ਦੀ ਕਲਪਿਤ ਤਸਵੀਰ
ਜੋ ਮੇਰੇ ਘਰ ਦੀ ਕੰਧ ਤੇ ਲੱਗੀ ਹੈ,
ਹੁਣ ਬਣ ਗਈ ਹੈ
ਮੇਰੇ ਕੰਪਿਊਟਰ ਦਾ ਵੀ
ਸਕਰੀਨ ਸੇਵਰ !
ਕਿੰਨਾ ਸਿੱਖੀ ਦੇ ਜਜ਼ਬੇ ਨੂੰ
ਜਾਣ ਗਿਆ ਹਾਂ ਮੈਂ ,
ਕਿੰਨਾ ਸਿੰਘ ਹੋ ਗਿਆ ਹਾਂ ਮੈਂ !
ਉਸ ਯੋਧੇ ਪੁੱਤਰਾਂ ਦੇ ਦਾਨੀ ਅੱਗੇ
ਆਪਣੇ ਨਾਲਾਇਕ ਪੁੱਤਰਾਂ ਲਈ
ਅਰਦਾਸ ਕਰਦਾ ਨਹੀਂ ਥੱਕਦਾ !

 

 

ਅਮਰਦੀਪ  ਸਿੰਘ

 

06 Jan 2014

Reply