|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਲਾ |
ਇਹ ਕੀ ਸਿਲਾ ਮਿਲਿਆ ਮੁਹੱਬਤ ਦੇ ਇਜ਼ਹਾਰ ਦਾ
ਸਿਵਾ ਹੀ ਧੁੱਖ ਗਿਆ ਵੇਖੋ ਮੇਰੇ ਪਿਆਰ ਦਾ
ਮੈਂ ਜਾਣਦਾ ਹਾਂ ਉਸਦੀਆਂ ਕੁੱਝ ਮਜ਼ਬੁਰੀਆਂ ਨੇ
ਪਰ ਇੰਜ ਗਲਾ ਨਾ ਘੁੱਟੋ ਤੁਸੀ ਮੇਰੇ ਕਰਾਰ ਦਾ
ਮੁੱਖ ਤਾਂ ਪਹਿਲਾਂ ਹੀ ਕਦੇ ਤੱਕਿਆ ਨਹੀਂ ਸੀ
ਹੁਣ ਤਾਂ ਉਹ ਲਫ਼ਜਾ'ਚ ਵੀ ਨਹੀਂ ਕਦੇ ਪੁਕਾਰ ਦਾ
ਬਿਰਹੋ ਦੀ ਲਹਿਰਾਂ 'ਚ ਖੜਾ ਹਾਂ ਖਾਮੋਸ਼ ਹੀ
ਹੋਸਲਾ ਹੁੰਦਾ ਨਹੀਂ ਹੁਣ ਮੇਰੇ ਕੋਲੋ ਤਕਰਾਰ ਦਾ
ਨਾ ਕੋਈ ਖੱਤ ਨਾ ਕੋਈ ਸੰਦੇਸ਼ ਹੀ ਆਇਆ
ਬੇਮੁੱਖ ਹੋ ਕੇ ਜੋ ਬੈਠਿਆ ਉਸ ਯਾਰ ਦਾ
ਡੁੱਬਦੇ 'ਸੰਜੀਵ' ਨੂੰ ਕੋਈ ਮਿਲਿਆ ਤਾਂ ਸੀ
ਕਿਸਮਤ ਐਸੀ ਕੇ ਹੁਣ ਉਹ ਵੀ ਨਹੀਂ ਤਾਰਦਾ
ਸੰਜੀਵ ਸ਼ਰਮਾ
|
|
23 Sep 2014
|
|
|
|
ਸੰਜੀਵ ਜੀ ਦਾ ਪਿਆਰਾ ਵਿਸ਼ਾ ਤੇ ਉਸਤੇ ਆਧਾਰਿਤ ਇਕ ਹੋਰ ਸਿੰਪਲੀ ਸੁਪਰਬ ਰਚਨਾ !
ਖਿਆਲਾਂ ਦਾ ਨੈਚੁਰਲ ਬਹਾਵ, ਦਿਲ ਨੂੰ ਅਪੀਲ ਕਰਦੀ ਅਵਸਥਾ, ਮਹਿਰਮ ਦੀ ਬੇਰੁਖੀ ਅਤੇ ਮੁਕੱਦਰ ਨਾਲ ਗਿਲਾ ਸਭ ਕੁਝ ਹੈ ਇਸ ਵਿਚ - ਬਹੁਤ ਹੀ ਸੁੰਦਰ ਰਚਨਾ |
ਬਸ ਮੈਂ ਤਾਂ ਕਹੂੰਗਾ ਜੀ - ਜੈ ਜੈ ਗੜ੍ਹਸ਼ੰਕਰ !!!
ਸੰਜੀਵ ਜੀ ਦਾ ਪਿਆਰਾ ਵਿਸ਼ਾ ਤੇ ਉਸਤੇ ਆਧਾਰਿਤ ਇਕ ਹੋਰ ਸਿੰਪਲੀ ਸੁਪਰਬ ਰਚਨਾ !
ਖਿਆਲਾਂ ਦਾ ਨੈਚੁਰਲ ਬਹਾਵ, ਦਿਲ ਨੂੰ ਅਪੀਲ ਕਰਦੀ ਅਵਸਥਾ, ਮਹਿਰਮ ਦੀ ਬੇਰੁਖੀ ਅਤੇ ਮੁਕੱਦਰ ਨਾਲ ਗਿਲਾ - ਸਭ ਕੁਝ ਹੈ ਇਸ ਵਿਚ | ਬਹੁਤ ਹੀ ਸੁੰਦਰ ਰਚਨਾ |
ਬਸ ਮੈਂ ਤਾਂ ਕਹੂੰਗਾ ਜੀ - ਜੈ ਜੈ ਗੜ੍ਹਸ਼ੰਕਰ !!!
God Bless ! Keep up the good work !
|
|
23 Sep 2014
|
|
|
|
SSA Sanjeev Sir . . . amezing poem. . . . I loevd it. . . . ਮੇਰਾ ਤਾ ਇਸ poem ਨੂ ਚੋਰੀ ਕਰਨ ਦਾ ਜੀ ਕਰ ਰਿਹਾ ਹੈ ਜੀ
|
|
23 Sep 2014
|
|
|
|
|
|
|
ਦਿਲ ਨੂੰ ਛੂਹਣ ਵਾਲੀ ਖੂਬਸੂਰਤ ਰਚਨਾ ਹੈ
|
|
24 Sep 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|