|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਲਸਿਲੇ... |
ਸਾਡੇ ਦਿਲ ਦੇ ਚਾਅ , ਜੋ ਮੁੱਦਤ ਤੋਂ ਕਬਰਾਂ ਦੀ ਖਾਕ ਹੋਏ
ਉਹ ਰਾਤਾਂ ਨੂੰ ਜੁਗਨੂੰਆਂ ਵਾਂਗ ਟਿਮਟਿਮਾਉਂਦੇ ਰਹਿੰਦੇ ਨੇ |
ਭਾਵੇਂ ਲੁਟ ਗਈਆਂ ਨੇ ਸਭ ਖੁਸ਼ੀਆਂ, ਸੁੰਨੈ ਸਾਡੀ ਜ਼ਿੰਦਗੀ ਦਾ ਪੈਂਡਾ
ਪਰ ਨਿਤ ਮਰ ਮਰ ਕੇ ਜੀਉਣ ਦੇ ਮਸਲੇ ਚਲਦੇ ਰਹਿੰਦੇ ਨੇ |
ਸਾਡੀ ਰੂਹ ਦੇ ਰੁੱਖ ਦੀਆਂ ਟਾਹਣੀਆਂ ,ਜੋ ਕੁਮਲਾਈਆਂ ਨੇ ਤਨਹਾਈ ਦੀ ਧੁੱਪ 'ਚ
ਉਨ੍ਹਾਂ ਟਾਹਣੀਆਂ ਤੇ ਝੂਠੀਆਂ ਆਸਾਂ ਦੇ ਫੁੱਲ ਖਿੜਦੇ ਰਹਿੰਦੇ ਨੇ |
ਉਹ ਬੇਕਦਰਾ ਯਾਰ ਜੋ ਡੋਬ ਗਿਆ ਸਾਨੂੰ , ਪੀੜਾਂ ਦੇ ਝਨਾਅ
ਅੱਜ ਵੀ ਉਸ ਯਾਰ ਲਈ , ਸੁੱਖਾਂ ਮੰਗਣ ਦੇ ਸਿਲਸਿਲੇ ਚਲਦੇ ਰਹਿੰਦੇ ਨੇ |
ਕੋਰੇ ਸਫਿਆਂ ਤੇ ਬਣੀਆਂ ਸ਼ਬਦਾਂ ਦੀਆਂ ਇਬਾਰਤਾਂ, ਕਿਸੇ ਦੁੱਖ ਦਾ ਹੱਲ ਨਹੀਂ
ਪਰ ਦਿਲ ਦੇ ਜਜ਼ਬਾਤ ਕਾਗਜ਼ ਕਲਮ ਦੀ ਪਨਾਹ ਲੈਂਦੇ ਰਹਿੰਦੇ ਨੇ |
(written by: Pradeep gupta )
|
|
25 Aug 2013
|
|
|
|
Good work... but there is scope of improvement in terms of composition...can be refined more..
|
|
26 Aug 2013
|
|
|
|
ਪ੍ਰਦੀਪ ਜੀ, ਸੋਹਣੀ ਕਿਰਤ | ਥੀਮ ਬਹੁਤ ਹੀ ਵਧੀਆ ਹੈ | ਕੰਪੋਜੀਸ਼ਨ ਦੇ ਪਖੋਂ ਮੈਂ ਕਿਸੇ ਹੱਦ ਤਕ ਅਮਰਿੰਦਰ ਬਾਈ ਨਾਲ ਸਹਿਮਤ ਹਾਂ |
|
|
26 Aug 2013
|
|
|
|
ਅਮਰਿੰਦਰ ਜੀ ਅਤੇ ਜਗਜੀਤ ਜੀ ,
ਇਸ ਰਚਨਾ ਨੂੰ ਅਪਣਾ ਸਮਾਂ ਦੇਣ ਲਈ ਅਤੇ ਅਪਣੇ ਕੀਮਤੀ ਸੁਝਾਅ ਲਈ ਤੁਹਾਡਾ ਬਹੁਤ ਧੰਨਵਾਦ ਜੀ |
|
|
26 Aug 2013
|
|
|
|
" ਉਹ ਬੇਕਦਰਾ ਯਾਰ ਜੋ ਡੋਬ ਗਿਆ ਸਾਨੂੰ , ਪੀੜਾਂ ਦੇ ਝਨਾਅ
ਅੱਜ ਵੀ ਉਸ ਯਾਰ ਲਈ , ਸੁੱਖਾਂ ਮੰਗਣ ਦੇ ਸਿਲਸਿਲੇ ਚਲਦੇ ਰਹਿੰਦੇ ਨੇ | "
ਵਾਹ ਜੀ ਵਾਹ ਕਿਆ ਖੂਬ ਲਿਖਿਆ ਹੈ ,,,ਪੀੜਾਂ ਝੱਲਦਿਆਂ ਹੋਇਆਂ ਵੀ ਯਾਰ ਦੇ ਲਈ ਸੁੱਖਾਂ ਮੰਗਣ ਵਾਲੇ ਹੀ ਅਸਲ ਆਸ਼ਿਕ ਹੁੰਦੇ ਨੇ | ਬਹੁਤ ਹੀ ਖੂਬਸੂਰਤ ਰਚਨਾ ਹੈ ਵੀਰ ! ਜਿਓੰਦੇ ਵੱਸਦੇ ਰਹੋ ,,,
ਅਮਰਿੰਦਰ ਵੀਰ ਤੇ ਜੱਗੀ ਵੀਰ ਜੀ ਦੀ ਸਲਾਹ ਵੱਲ ਵੀ ਗੌਰ ਕਰਨਾ | ਦੁਆਵਾਂ,,,
" ਉਹ ਬੇਕਦਰਾ ਯਾਰ ਜੋ ਡੋਬ ਗਿਆ ਸਾਨੂੰ , ਪੀੜਾਂ ਦੇ ਝਨਾਅ
ਅੱਜ ਵੀ ਉਸ ਯਾਰ ਲਈ , ਸੁੱਖਾਂ ਮੰਗਣ ਦੇ ਸਿਲਸਿਲੇ ਚਲਦੇ ਰਹਿੰਦੇ ਨੇ | "
ਵਾਹ ਜੀ ਵਾਹ ਕਿਆ ਖੂਬ ਲਿਖਿਆ ਹੈ ,,,ਪੀੜਾਂ ਝੱਲਦਿਆਂ ਹੋਇਆਂ ਵੀ ਯਾਰ ਦੇ ਲਈ ਸੁੱਖਾਂ ਮੰਗਣ ਵਾਲੇ ਹੀ ਅਸਲ ਆਸ਼ਿਕ ਹੁੰਦੇ ਨੇ | ਬਹੁਤ ਹੀ ਖੂਬਸੂਰਤ ਰਚਨਾ ਹੈ ਵੀਰ ! ਜਿਓੰਦੇ ਵੱਸਦੇ ਰਹੋ ,,,
ਅਮਰਿੰਦਰ ਵੀਰ ਤੇ ਜੱਗੀ ਵੀਰ ਜੀ ਦੀ ਸਲਾਹ ਵੱਲ ਵੀ ਗੌਰ ਕਰਨਾ | ਦੁਆਵਾਂ,,,
|
|
26 Aug 2013
|
|
|
|
|
ਹਰਪਿੰਦਰ ਵੀਰ , ਇਸ ਰਚਨਾ ਨੂੰ ਸਲਾਹੁਣ ਲਈ ਅਤੇ ਹੌਂਸਲਾ ਅਫਜਾਈ ਲਈ ਬਹੁਤ ਮਿਹਰਬਾਨੀ ਜੀ |
|
|
27 Aug 2013
|
|
|
|
bahut vdia likhea hai g.... jo harpinder g tuhadian jo lines likh ne ..menu v ohi sabh taun jada psnd ayian..likhde rho !!
|
|
03 Sep 2013
|
|
|
|
i have no words this time bohat khubb likhea hai,...........duawaan.
|
|
04 Sep 2013
|
|
|
|
ਰਾਜਵਿੰਦਰ ਅਤੇ ਸੁਖਪਾਲ, ਇਸ ਰਚਨਾ ਨੂੰ ਪਸੰਦ ਕਰਨ ਲਈ ਤੁਹਾਡਾ ਦੋਵਾਂ ਦਾ ਬਹੁਤ ਧੰਨਵਾਦ ਜੀ |
|
|
05 Sep 2013
|
|
|
|
|
|
|
|
|
 |
 |
 |
|
|
|