Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
"ਸਿਮਰਤ" ਦੀ ਇੱਕ ਡਾਂਗ ਅਰਗੀ 'ਨਜਮ' ...ਤੁਸੀਂ ਵੀ ਮਸੂਸ ਕਰੋਗੇ ਇਸਦਾ ਵਾਰ ...

"ਹੈਟਸ ਆਫ਼ "

 

 

ਹਿਟਲਰ ਦੇ
ਨਿੱਕਿਆਂ ਹੱਥਾਂ 'ਚ
ਖੁਰਪੀ ਤੇ ਬੁਰਸ਼ ਵੇਖ
ਜਰਾ.........
ਨਜ਼ਰੀਆ ਬਦਲ ਲਵੋ
ਨਾਜ਼ੀਆਂ ਪ੍ਰਤੀ !

ਸੁਪਨੇ ਉਲੀਕਣ ਦੀ ਉਮਰੇ
ਜੇ ਵਾਹੁਣੇ ਪੈਣ
ਵੱਡੇ ਵੱਡੇ ਟ੍ਰੇਡ ਬੋਰਡ
ਦੋ ਜੂਨ ਰੋਟੀ ਖ਼ਾਤਿਰ !

ਆਖਿਰ .......
ਜਿੰਦਗੀ 'ਚ ਦਾਖਲੇ ਲਈ
ਬੰਦ ਹੋ ਜਾਣ
ਉਮੀਦਾਂ ਦੇ ਸਾਰੇ ਦੁਆਰ
ਆਰ ਪਾਰ !
ਤਾਂ ਹਨੇਰਿਆਂ ਵੱਲ ਖੁਲਦੀ ਏ
ਮੰਜਿਲ ਦੀ ਨਿੱਕੀ ਜਿਹੀ
ਖਿੜਕੀ !

ਖ਼ੈਰ....
ਮਜਦੂਰਾਂ ਦੀ ਬਾਂਹ
ਫੜੀ ਤੁਰਦਿਆਂ
ਛਿੱਲੇ ਜਾਂਦੇ ਨੇ
ਸਟਾਲਿਨ ਦੇ ਪੈਰ
ਕੱਟੇ ਜਾਂਦੇ ਨੇ ਜਿਸਮ
ਯੋਧਿਆਂ ਦਾ ਜ਼ਨੂੰਨ ਵੇਖ
ਦੰਗ ਰਹਿ ਜਾਂਦੀ ਏ
ਜ਼ਮੀਰ !
ਅਖੀਰ....
ਹਕੂਮਤਾਂ ਦੀਆਂ ਵਧੀਕੀਆਂ ਨੂੰ
ਦੋ ਪਲ ਵਿਸਾਰ ਦਿਓ
ਤੇ ਹਿਟਲਰ ਦੀ ਸਵੈ ਜੀਵਨੀ
'ਮੇਰਾ ਸੰਘਰਸ਼ ਹੈ ' ਪੜ੍ਹਦਿਆਂ
ਇਕੇਰਾਂ ......
ਜ਼ੰਗੀ ਕੈਦੀ ਲਈ
ਹੈਟ ਉਤਾਰ ਦਿਓ
...ਹੈਟਸ ਆਫ਼ ! !

24 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਿਟਲਰ ਦੇ ਬਚਪਨ ਨਾਲ ਲੁੱਕਣ ਮੀਟੀ ਖੇਡਦੀ ਹੋਈ ਇਕ ਨਿੱਕੀ ਜਿਹੀ ਸੋਹਣੀ ਕਿਰਤ |

 

Mein Kampf is indeed a wonderful book.

 

 

ਮੈਨੂੰ ਤੇ ਪੜ੍ਹਨ ਤੇ ਹੀ ਪਤਾ ਲੱਗਾ ਕਿ ਬੱਚੇ/ਵਿਦਿਆਰਥੀ/ਜੁਆਨ ਮੁੰਡੇ ਹਿਟਲਰ ਨਾਲ ਸਮਾਜ, ਪਰਿਵਾਰ ਅਤੇ ਦੁਆਲੇ ਕੀ ਵਾਪਰਿਆ | 
                                                              ਜੱਗੀ

ਮੈਨੂੰ ਤੇ Mein Kampf ਪੜ੍ਹਨ ਤੇ ਹੀ ਪਤਾ ਲੱਗਾ ਕਿ ਬੱਚੇ/ਵਿਦਿਆਰਥੀ ਅਤੇ ਗਭਰੂ ਹਿਟਲਰ ਨਾਲ ਸਮਾਜ, ਪਰਿਵਾਰ ਅਤੇ ਦੁਆਲੇ ਕੀ ਵਾਪਰਿਆ ਸੀ | ਉਹ ਬੇਘਰਾ (Austrian) ਬੱਚਾ ਕਿਵੇਂ ਜਰਮਨ ਨਾ ਹੁੰਦਾ ਹੋਇਆ ਵੀ ਜਰਮਨੀ ਦਾ ਸਰਵੋਚ ਅਹੁਦੇਦਾਰ ਬਣ ਕੇ ਸੰਸਾਰ ਦੀਆਂ ਸੁਰਖੀਆਂ ਵਿਚ ਛਾ ਗਿਆ | Hats Off !

 

Credits Bittoo Bai Ji !

 

                                                              ਜੱਗੀ

 

25 Oct 2013

Reply